ਮੁੰਬਈ- 'ਕੁੰਡਲੀ ਭਾਗਿਆ' ਦੀ ਪ੍ਰੀਤਾ ਭਾਵ ਅਦਾਕਾਰਾ ਸ਼ਰਧਾ ਆਰੀਆ ਵਿਆਹ ਤੋਂ ਬਾਅਦ ਤੋਂ ਹੀ ਆਪਣੀ ਖੂਬਸੂਰਤ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਕਹਿਰ ਢਾਹ ਰਹੀ ਹੈ। ਉਧਰ ਇਕ ਵਾਰ ਫਿਰ 'ਮਿਸੇਜ਼ ਨਾਗਲ' ਨੇ ਆਪਣੀਆਂ ਤਸਵੀਰਾਂ ਨਾਲ ਲੋਕਾਂ ਦਾ ਚੈਨ ਚੋਰੀ ਕਰ ਲਿਆ ਹੈ।
ਇਹ ਮੌਕਾ ਸੀ ਦਾਦਾ ਸਾਹਿਬ ਫਾਲਕੇ ਐਵਾਰਡ ਦਾ। ਐਵਾਰਡ ਨਾਈਟ 'ਚ ਸ਼ਰਧਾ ਸਾੜੀ ਲੁੱਕ 'ਚ ਪਹੁੰਚੀ। ਪਿੰਕ ਰੰਗ ਦੀ ਸਾੜੀ 'ਚ ਸ਼ਰਧਾ ਬਹੁਤ ਖੂਬਸੂਰਤ ਲੱਗ ਰਹੀ ਹੈ।
ਇਸ ਸਾੜੀ ਦੇ ਨਾਲ ਸ਼ਰਧਾ ਨੇ ਸਲੀਵਲੈੱਸ ਮੈਚਿੰਗ ਰੰਗ ਦਾ ਬਲਾਊਜ ਕੈਰੀ ਕੀਤਾ ਹੋਇਆ ਸੀ। ਆਰੀਆ ਨੇ ਮਿਨੀਮਲ ਮੇਕਅਪ, ਲਿਪਸਟਿਕ, ਪਿੰਕ ਬਲੱਸ਼ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਸੀ।
ਮਾਂਗ 'ਚ ਸਿੰਦੂਰ, ਹੱਥਾਂ 'ਚ ਚੂੜਾ ਉਸ ਦੀ ਲੁੱਕ ਨੂੰ ਚਾਰ ਚੰਦ ਲਗਾ ਰਿਹਾ ਹੈ। ਜਿਊਲਰੀ ਦੀ ਗੱਲ ਕਰੀਏ ਤਾਂ ਸ਼ਰਧਾ ਨੇ ਹੈਵੀ ਨੈਕਲੈੱਸ ਅਤੇ ਝੁਮਕੇ ਕੈਰੀ ਕੀਤੇ ਸਨ। ਨਵੀਂ ਵਹੁਟੀ ਵਾਲੀ ਚਮਕ ਸ਼ਰਧਾ ਦੇ ਚਿਹਰੇ 'ਤੇ ਅੱਜ ਵੀ ਬਰਕਰਾਰ ਹੈ। ਇਥੇ ਉਨ੍ਹਾਂ ਨੇ ਸਟਾਈਲਿਸ਼ ਅੰਦਾਜ਼ 'ਚ ਪੋਜ਼ ਦਿੱਤੇ।
ਜ਼ਿਕਰਯੋਗ ਹੈ ਕਿ ਸ਼ਰਧਾ ਆਰੀਆ ਨੇ 16 ਨਵੰਬਰ ਨੂੰ ਰਾਹੁਲ ਨਾਗਲ ਨਾਲ ਵਿਆਹ ਰਚਾਇਆ ਸੀ। ਇਨ੍ਹਾਂ ਦੇ ਵਿਆਹ ਦੀ ਸੈਰੇਮਨੀ ਦਿੱਲੀ 'ਚ ਹੋਈ ਸੀ। ਵਿਆਹ ਤੋਂ ਬਾਅਦ ਸ਼ਰਧਾ ਹਰ ਤਿਉਹਾਰ ਨੂੰ ਪਤੀ ਨਾਲ ਸੈਲੀਬ੍ਰੇਟ ਕਰਦੀ ਨਜ਼ਰ ਆਉਂਦੀ ਹੈ।
ਹਾਲ ਹੀ 'ਚ ਸ਼ਰਧਾ ਨੇ ਰਾਹੁਲ ਨਾਲ ਵੈਲੇਂਨਟਾਈਨ ਮਨਾਇਆ। ਇਸ ਦੌਰਾਨ ਦੀਆਂ ਤਸਵੀਰਾਂ ਸ਼ਰਧਾ ਨੇ ਇੰਸਟਾ 'ਤੇ ਸਾਂਝੀਆਂ ਕੀਤੀਆਂ ਸਨ ਜਿਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਜ਼ਮੀਨ 'ਤੇ ਬੈਠ ਕੇ ਜੈਕਲੀਨ ਫਰਨਾਂਡੀਜ਼ ਨੇ ਦਿੱਤੇ ਹੌਟ ਪੋਜ਼, ਤਸਵੀਰਾਂ ਵਾਇਰਲ
NEXT STORY