ਮੁੰਬਈ (ਬਿਊਰੋ)– ‘ਬਿੱਗ ਬੌਸ’ ਫੇਮ ਸ਼ਹਿਨਾਜ਼ ਗਿੱਲ ਆਪਣੇ ਹੁਸਨ ਦਾ ਜਲਵਾ ਬਿਖੇਰਦੀ ਰਹਿੰਦੀ ਹੈ। ਉਹ ਆਪਣੇ ਨਵੇਂ-ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਇੰਪ੍ਰੈੱਸ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ।
ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਫੋਟੋਸ਼ੂਟ ਦੀ ਝਲਕ ਪ੍ਰਸ਼ੰਸਕਾਂ ਨੂੰ ਦਿਖਾਈ ਹੈ, ਜਿਸ ’ਚ ਉਹ ਗਲੈਮਰੈੱਸ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।
ਸ਼ਹਿਨਾਜ਼ ਗਿੱਲ ਹਰ ਗੁਜ਼ਰਦੇ ਦਿਨ ਨਾਲ ਖ਼ੁਦ ਨੂੰ ਗਰੂਮ ਕਰ ਰਹੀ ਹੈ। ਇਸੇ ਲਿਸਟ ’ਚ ਹੁਣ ਉਸ ਨੇ ਫੈਸ਼ਨ ਫੋਟੋਗ੍ਰਾਫਰ ਡੱਬੂ ਰਤਨਾਨੀ ਲਈ ਫੋਟੋਸ਼ੂਟ ਕਰਵਾਇਆ ਹੈ।
ਇਸ ਸ਼ੂਟ ਦੀ ਖ਼ਾਸ ਗੱਲ ਇਹ ਹੈ ਕਿ ਸ਼ਹਿਨਾਜ਼ ਨੂੰ ਪਛਾਣਨ ਲਈ ਇਸ ’ਚ ਕਾਫੀ ਮਿਹਨਤ ਕਰਨੀ ਪੈ ਰਹੀ ਹੈ।
ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਸਾਫ ਹੈ ਕਿ ਸ਼ਹਿਨਾਜ਼ ਨੇ ਇਸ ਫੋਟੋਸ਼ੂਟ ਲਈ ਅਜਿਹਾ ਮੇਕਓਵਰ ਕਰਵਾਇਆ ਹੈ, ਜਿਸ ’ਚ ਉਹ ਪਛਾਣ ’ਚ ਹੀ ਨਹੀਂ ਆ ਰਹੀ ਹੈ।
ਉਸ ਨੇ ਕੈਮਰੇ ਸਾਹਮਣੇ ਵੱਖ-ਵੱਖ ਪੋਜ਼ ’ਚ ਤਸਵੀਰਾਂ ਖਿੱਚਵਾਈਆਂ ਹਨ, ਜਿਸ ’ਚ ਉਸ ਦਾ ਗਲੈਮਰੈੱਸ ਅੰਦਾਜ਼ ਦੇਖਣ ਵਾਲਾ ਹੈ। ਸ਼ਹਿਨਾਜ਼ ਨੇ ਪਰਪਲ ਤੇ ਸਫੈਦ ਰੰਗ ਦੇ ਕਾਫੀ ਹੱਟ ਕੇ ਆਊਟਫਿੱਟਸ ਪਹਿਨੇ ਹਨ।
ਤਸਵੀਰਾਂ ਨੂੰ ਰੱਜ ਕੇ ਲਾਈਕ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਕੁਮੈਂਟ ਸੈਕਸ਼ਨ ’ਚ ਪ੍ਰਸ਼ੰਸਕ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕਪਿਲ ਸ਼ਰਮਾ ਬਣੇ ਫੂਡ ਡਿਲਿਵਰੀ ਬੁਆਏ, ਤਸਵੀਰ ਸਾਂਝੀ ਕਰਨ ਵਾਲੇ ਪ੍ਰਸ਼ੰਸਕ ਨੂੰ ਦਿੱਤਾ ਇਹ ਜਵਾਬ
NEXT STORY