ਮੁੰਬਈ (ਬਿਊਰੋ)– ‘ਸ਼ੇਰਨੀ’ ਦਾ ਪ੍ਰਬੰਧ ਇਸ ਨੂੰ ਇਕ ਅਲੱਗ ਫ਼ਿਲਮ ਬਣਾਉਂਦਾ ਹੈ ਤੇ ਇਹ ਮਨੁੱਖ ਬਨਾਮ ਜੰਗਲ ਤੇ ਉਨ੍ਹਾਂ ਦੇ ਆਪਸੀ ਬਚਾਅ ਦੀ ਬਹੁਤ ਹੀ ਗੁੰਝਲਦਾਰ ਮਾਮਲੇ ਦੀ ਸੌਖੀ ਕਹਾਣੀ ਹੈ। ਅਸੀਂ ਸਭ ਨੇ ਬਚਪਨ ਤੋਂ ਇਹ ਗੱਲ ਸਿੱਖੀ ਹੈ ਕਿ ਜਾਨਵਰ ਸਾਡੇ ਦੋਸਤ ਹਨ, ਉਨ੍ਹਾਂ ’ਚ ਵੀ ਜਾਨ ਹੁੰਦੀ ਹੈ ਤੇ ਉਨ੍ਹਾਂ ਨੂੰ ਵੀ ਸਾਡੀ ਤਰ੍ਹਾਂ ਦੁੱਖ ਹੁੰਦਾ ਹੈ। ਪਹਿਲਾਂ ‘ਹਾਥੀ ਮੇਰੇ ਸਾਥੀ’ ਤੇ ‘ਤੇਰੀ ਮਿਹਰਬਾਨੀਆਂ’ ਵਰਗੀਆਂ ਫ਼ਿਲਮਾਂ ’ਚ ਅਸੀਂ ਜਾਨਵਰ ਤੇ ਇਨਸਾਨਾਂ ਦੀ ਆਪਸੀ ਸਾਂਝ ਦੇਖੀ ਹੈ ਪਰ ਵਿਦਿਆ ਬਾਲਨ ਦੀ ਫ਼ਿਲਮ ਕੁਝ ਅਲੱਗ ਹੈ ਤੇ ਇਹ ਹੋਰ ਗਹਿਰਾਈ ਤੱਕ ਜਾਂਦੀ ਹੈ। ਇਸ ਕਹਾਣੀ ’ਚ ਵਿਦਿਆ ਵਣ ਵਿਭਾਗ ਦੀ ਮੁਖੀ ਹੈ, ਜੋ ਜੰਗਲ ’ਚ ਘੁੰਮ ਰਹੀ ਹੈ ਤੇ ਜਾਨਵਰਾਂ ਨੂੰ ਮਾਰਨ ਵਾਲੀ ਸ਼ੇਰਨੀ ਨੂੰ ਸਹੀ ਸਲਾਮਤ ਫੜਨਾ ਚਾਹੁੰਦੀ ਹੈ ਪਰ ਉਸ ਦੇ ਰਸਤੇ ’ਚ ਇਸ ਦੌਰਾਨ ਕਈ ਰੁਕਾਵਟਾਂ ਹਨ।
ਡਾਇਰੈਕਟਰ ਅਮਿਤ ਮਸੂਰਕਰ ਦੀ ਸ਼ੇਰਨੀ ਇਸ ਲਈ ਵੱਖਰੀ ਹੈ ਕਿਉਂਕਿ ਇਹ ਵੱਖ-ਵੱਖ ਪਾਰਟੀਆਂ ਦੀ ਸ਼ਮੂਲੀਅਤ ਨੂੰ ਦਰਸਾਉਂਦੀ ਹੈ, ਜੋ ਮਨੁੱਖ-ਜਾਨਵਰਾਂ ਦੇ ਟਕਰਾਅ ਨੂੰ ਲੰਬੇ ਸਮੇਂ ਦੀ ਬਜਾਏ ਤੁਰੰਤ ਹੱਲ ’ਚ ਦਿਲਚਸਪੀ ਲੈਂਦੀ ਹੈ। ਮਸੂਰਕਰ (ਸੁਲੇਮਣੀ ਕੇਡਾ, ਨਿਊਟਨ) ਤਿੰਨ-ਚਾਰ ਵੱਖ-ਵੱਖ ਪਾਰਟੀਆਂ ਲੱਭਦਾ ਹੈ ਤੇ ਫਿਰ ਉਨ੍ਹਾਂ ਨੂੰ ਮੱਧ ਪ੍ਰਦੇਸ਼ ’ਚ ਸ਼ੇਰਨੀ ਨਾਲ ਡੀਲ ਕਰਨ ਲਈ ਛੱਡ ਦਿੰਦਾ ਹੈ। ਇਸ ਫ਼ਿਲਮ ’ਚ ਵਿਦਿਆ ਦਾ ਬੌਸ ਬੰਸਲ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਿਹਾ ਦਿਸਦਾ ਹੈ ਤੇ ਉਸ ਸ਼ੇਰਨੀ ਨੂੰ ਮਾਰਨ ਲਈ ਇਕ ਪ੍ਰਾਈਵੇਟ ਸ਼ਿਕਾਰੀ ਪਿੰਟੂ ਭਈਆ ਨੂੰ ਲੈ ਕੇ ਆਉਂਦਾ ਹੈ। ਇਸ ਦੇ ਨਾਲ ਹੀ ਲੋਕਲ ਰਾਜਨੇਤਾ ਜੰਗਲ ਤੇ ਸ਼ੇਰਨੀ ਨੂੰ ਲੈ ਕੇ ਰਾਜਨੀਤੀ ਕਰਨ ਲੱਗਦੇ ਹਨ ਤਾਂ ਜੋ ਇਹ ਮੁੱਦਾ ਆਉਣ ਵਾਲੀਆਂ ਚੋਣਾਂ ’ਚ ਕੰਮ ਆ ਸਕੇ।
ਇਹ ਖ਼ਬਰ ਵੀ ਪੜ੍ਹੋ : ‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਉਤਾਰੀ ਕੰਗਨਾ ਰਣੌਤ ਦੀ ਜ਼ਬਰਦਸਤ ਨਕਲ, ਪ੍ਰਸ਼ੰਸਕ ਵੀ ਹੋਏ ਖੁਸ਼
ਨਿਊਟਨ ਦੀ ਤਰ੍ਹਾਂ ਇਸ ਫ਼ਿਲਮ ’ਚ ਵੀ ਕੋਈ ਖਲਨਾਇਕ (ਵਿਲੇਨ) ਨਹੀਂ ਹੈ। ਆਸਥਾ ਟਿਕੂ ਨੇ ਇਸ ਕਹਾਣੀ ਨੂੰ ਲਿਖਿਆ ਹੈ ਤੇ ਉਸ ਵਲੋਂ ਲਿਖਿਆ ਗਿਆ ਸਕ੍ਰੀਨਪਲੇਅ ਇਸ ਗੱਲ ’ਤੇ ਕਟਾਕਸ਼ ਕਰਦਾ ਹੈ ਕਿ ਕਿਵੇਂ ਸਰਕਾਰੀ ਮਹਿਕਮੇ ਤੇ ਲੋਕਲ ਨੇਤਾ ਆਪਣੀ ਸੋਚ ਦੇ ਹਿਸਾਬ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੇ ਤਰੀਕੇ ਬੇਸ਼ੱਕ ਅਲੱਗ ਹਨ ਪਰ ਉਨ੍ਹਾਂ ਦੀ ਨੀਅਤ ਬੁਰੀ ਨਹੀਂ ਹੈ। ਸ਼ੇਰਨੀ ਦਾ ਨਰੇਟਿਵ ਸਾਨੂੰ ਹਰ ਪਾਤਰ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਕਰਦਾ ਹੈ। ਕੰਧ ’ਤੇ ਉੱਡਣ ਵਾਂਗ ਤੁਸੀਂ ਵਿਦਿਆ ਵਿਨਸੈਂਟ ਨੂੰ ਕਿਤੇ ਵੀ ਪਹੁੰਚਣ ਲਈ ਖਤਰਨਾਕ ਚੀਜ਼ਾ ’ਚੋਂ ਲੰਘਦਿਆਂ ਵੇਖਦੇ ਹੋ। ਇਹ ਇਕ ਗੁੰਝਲਦਾਰ ਕਹਾਣੀ ਹੈ, ਜਿਥੇ ਸਰਕਾਰ ਟਾਈਗਰਾਂ ਨੂੰ ਬਚਾਉਣਾ ਚਾਹੁੰਦੀ ਹੈ ਤੇ ਪਿੰਡ ਵਾਸੀ ਰੋਜ਼ਾਨਾ ਦੇ ਸਰੋਤਾਂ ਲਈ ਜੰਗਲਾਂ ਦੀ ਵਰਤੋਂ ਕਰਨਾ ਚਾਹੁੰਦੇ ਹਨ, ਜਦੋਂਕਿ ਰਾਜਨੇਤਾ ਟਾਈਗਰ ਟ੍ਰਾਫੀ ਨੂੰ ਆਪਣੀ ਰਾਜਨੀਤੀ ਲਈ ਵਰਤਣਾ ਚਾਹੁੰਦੇ ਹਨ।
ਵਿਦਿਆ ਬਾਲਨ, ਬ੍ਰਿਜੇਂਦਰ ਕਾਲਾ, ਵਿਜੇ ਰਾਜ਼, ਸ਼ਰਤ ਸਕਸੈਨਾ, ਨੀਰਜ ਕਬੀ ਤੇ ਸਾਰੇ ਮੁੱਖ ਕਿਰਦਾਰ ਬਹੁਤ ਵਧੀਆ ਕਿਰਦਾਰ ਨਿਭਾਅ ਰਹੇ ਹਨ। ਇਸ ’ਚ ਉਨ੍ਹਾਂ ਨੇ ਆਪਣੀ ਆਮ ਬਾਲੀਵੁੱਡ ਤਸਵੀਰ ਨੂੰ ਨਿਖਾਰਿਆ ਹੈ। ਫ਼ਿਲਮ ਦੇ ਇਕ ਸੀਨ ’ਚ ਜਦੋਂ ਬਾਂਸਲ, ਜੋ ਆਪਣੇ ਦਫ਼ਤਰ ਦੇ ਅੰਦਰ ਆਪਣਾ ‘ਦਰਬਾਰ’ ਲਗਾਉਣ ਦਾ ਬਹੁਤ ਸ਼ੌਕੀਨ ਹੈ, ਇਕ ਭਰੀ ਹੋਈ ਦਲਦਲ ਦੇ ਹਿਰਨ ਦੇ ਸਾਹਮਣੇ ਖੜ੍ਹਾ ਹੈ, ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਹਿਰਨ ਦੇ ਸਿੰਙ ਅਸਲ ’ਚ ਉਸ ਦਾ ਤਾਜ ਹਨ। ਇਕ ਥਾਂ ’ਤੇ ਸਕਸੈਨਾ ਸ਼ਰਾਬੀ ਹਾਲਤ ’ਚ ਸ਼ੇਰ ਦਾ ਮਜ਼ਾਕ ਉਡਾ ਰਿਹਾ ਹੈ। ਇਹ ਸਭ ਚੀਜ਼ਾਂ ਸ਼ੇਰਨੀ ਨੂੰ ਚੰਗੀ ਫ਼ਿਲਮ ਬਣਾਉਂਦੀਆਂ ਹਨ।
ਇਸ ਫ਼ਿਲਮ ’ਚ ਵਿਦਿਆ ਦੀ ਪੇਸ਼ਕਾਰੀ ਦੇਖਣਯੋਗ ਹੈ ਤੇ ਇਸ ਕਹਾਣੀ ਰਾਹੀਂ ਵਿਦਿਆ ਨੇ ਇਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਹਮੇਸ਼ਾ ਵੱਖਰੀਆਂ ਕਹਾਣੀਆਂ ਲੈ ਕੇ ਆਉਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੁਣ ਕੇ. ਆਰ. ਕੇ. ਨੇ ਬਣਾਇਆ ਮੀਕਾ ਸਿੰਘ 'ਤੇ ਗੀਤ, ਰਾਖੀ ਸਾਵੰਤ ਨੇ ਸੁਣ ਉਡਾਇਆ ਗਾਇਕ ਦਾ ਮਜ਼ਾਕ
NEXT STORY