ਮੁੰਬਈ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੂੰ ਨੌਜਵਾਨ ਅਭਿਨੇਤਰੀਆਂ ਨਾਲ ਕੰਮ ਨਾ ਕਰਨ ਦਾ ਅਫਸੋਸ ਹੈ। ਅਮਿਤਾਭ ਰਾਮ ਗੋਪਾਲ ਵਰਮਾ ਦੀ ਫਿਲਮ ਨਿਸ਼ਬਦ 'ਚ ਆਪਣੇ ਤੋਂ ਬੇਹੱਦ ਛੋਟੀ ਉਮਰ ਦੀ ਅਭਿਨੇਤਰੀ ਜ਼ਿਆ ਖਾਨ ਨਾਲ ਇਕ ਰੋਮਾਂਟਿਕ ਭੂਮਿਕਾ 'ਚ ਨਜ਼ਰ ਆਏ ਸਨ, ਜਿਸ ਲਈ ਉਨ੍ਹਾਂ ਨੂੰ ਕਾਫੀ ਆਲੋਚਨਾ ਸਹਿਣੀ ਪਈ ਸੀ। ਉਨ੍ਹਾਂ ਕਿਹਾ ਕਿ ਮੈਂ ਇਕ ਵਾਰ ਨਿਸ਼ਬਦ 'ਚ ਅਜਿਹੀ ਕੋਸ਼ਿਸ਼ ਕੀਤੀ ਸੀ, ਜੋ ਕਿ ਨਾਕਾਮ ਰਹੀ, ਕਿਉਂਕਿ ਦਰਸ਼ਕ ਇਸ ਸੱਚਾਈ ਨੂੰ ਹਜ਼ਮ ਨਹੀਂ ਕਰ ਸਕਦੇ ਕਿ 60 ਸਾਲਾ ਵਿਅਕਤੀ 18 ਸਾਲਾ ਲੜਕੀ ਨਾਲ ਨਜ਼ਦੀਕੀਆਂ ਵਧਾਵੇ। ਮੈਂ ਫਿਲਮ 'ਚ ਮੇਰੀ ਪ੍ਰੇਮਿਕਾ ਦੇ ਰੂਪ 'ਚ ਨੌਜਵਾਨ ਪੀੜ੍ਹੀ ਦੀ ਕਿਸੇ ਨੌਜਵਾਨ ਅਭਿਨੇਤਰੀ ਨਾਲ ਕੰਮ ਨਹੀਂ ਕਰਨ ਵਾਲਾ ਹਾਂ, ਉਹ ਸਮਾਂ ਬੀਤ ਚੁੱਕਾ ਹੈ ਪਰ ਮੈਨੂੰ ਇਸ ਦਾ ਅਫਸੋਸ ਹੈ। ਕਾਸ਼, ਇਹ ਅਭਿਨੇਤਰੀਆਂ ਮੇਰੇ ਨਾਲ ਉਦੋਂ ਕੰਮ ਕਰਦੀਆਂ ਜਦੋਂ ਮੈਂ ਜਵਾਨ ਸੀ।
ਫਰਹਾਨ ਨਾਲ ਕੰਮ ਕਰਨਾ ਮੁਸ਼ਕਲ—ਅਮਿਤਾਭ ਨੇ ਕਿਹਾ ਕਿ ਫਰਹਾਨ ਅਖਤਰ ਨਾਲ ਕੰਮ ਕਰਨਾ ਉਨ੍ਹਾਂ ਲਈ ਮੁਸ਼ਕਲ ਹੈ। ਅਮਿਤਾਭ ਫਰਹਾਨ ਨਾਲ ਫਿਲਮ ਵਜ਼ੀਰ 'ਚ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਭਿਨੇਤਾ, ਨਿਰਦੇਸ਼ਕ ਫਰਹਾਨ ਦੀ ਨਿਰਦੇਸ਼ਨਾਂ 'ਚ ਤੇ ਉਸ ਨਾਲ ਅਭਿਨੈ ਕਰਨਾ ਦੋਵੇਂ ਮੁਸ਼ਕਲ ਕੰਮ ਹਨ। ਜ਼ਿਕਰਯੋਗ ਹੈ ਕਿ ਅਮਿਤਾਭ ਫਰਹਾਨ ਦੀ ਨਿਰਦੇਸ਼ਨਾਂ 'ਚ ਫਿਲਮ ਲਕਸ਼ੈ 'ਚ ਕੰਮ ਕਰ ਚੁੱਕੇ ਹਨ।
ਅਮਿਤਾਭ ਨੇ ਵਜ਼ੀਰ 'ਚ ਸ਼ਾਨਦਾਰ ਕੰਮ ਕੀਤਾ : ਡਾਇਰੈਕਟਰ—ਵਜ਼ੀਰ ਫਿਲਮ ਦੇ ਡਾਇਰੈਕਟਰ ਬਿਜੋਏ ਨਾਂਬੀਆਰ ਦਾ ਕਹਿਣਾ ਹੈ ਕਿ ਅਮਿਤਾਭ ਨੇ ਫਿਲਮ ਵਜ਼ੀਰ 'ਚ ਆਪਣੇ ਕਿਰਦਾਰ ਨੂੰ ਭਰੋਸੇਯੋਗ ਬਣਾ ਦਿੱਤਾ ਹੈ। ਫਿਲਮ ਵਜ਼ੀਰ 'ਚ ਅਮਿਤਾਭ ਵ੍ਹੀਲ ਚੇਅਰ 'ਤੇ ਨਿਰਭਰ ਵਿਅਕਤੀ ਦੀ ਭੂਮਿਕਾ 'ਚ ਹਨ। ਬਿਜੋਏ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਜਾਣਦੇ ਸੀ ਕਿ ਮੁਖ ਨਾਇਕ ਵ੍ਹੀਲਚੇਅਰ 'ਤੇ ਰਹੇਗਾ। ਅਜਿਹੇ ਸ਼ਾਨਦਾਰ ਸ਼ਖਸੀਅਤ ਵਾਲੇ ਮਾਣਯੋਗ ਅਮਿਤਾਭ ਨੂੰ ਫਿਲਮ 'ਚ ਲੈਣਾ ਤੇ ਉਨ੍ਹਾਂ ਨੂੰ ਵ੍ਹੀਲਚੇਅਰ ਤੱਕ ਸੀਮਿਤ ਰੱਖਣਾ ਸਾਡੇ ਲਈ ਇਕ ਵੱਡਾ ਕੰਮ ਸੀ। ਉਨ੍ਹਾਂ ਸ਼ਾਨਦਾਰ ਕੰਮ ਕੀਤਾ ਹੈ ਤੇ ਕਿਰਦਾਰ 'ਚ ਜਾਨ ਪਾ ਦਿੱਤੀ ਹੈ। ਇਹ ਫਿਲਮ 8 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਭੂਮਿਕਾ ਲਈ ਅਮਿਤਾਭ ਦੀ ਪਤਨੀ ਜਯਾ ਬੱਚਨ ਤੇ ਬੇਟੀ ਸ਼ਵੇਤਾ ਵੀ ਉਨ੍ਹਾਂ ਦੀ ਖੂਬ ਤਾਰੀਫ ਕਰ ਚੁੱਕੀਆਂ ਹਨ।
ਆਖਿਰ ਕਿਉਂ ਆਪਣੀ ਮਾਂ ਨੂੰ 'ਬਾਜੀਰਾਵ ਮਸਤਾਨੀ' ਨਹੀਂ ਦਿਖਾਉਣਾ ਚਾਹੁੰਦੇ ਸਨ ਅਦਾਕਾਰ ਰਣਵੀਰ
NEXT STORY