ਨਵੀਂ ਦਿੱਲੀ- ਸੰਨੀ ਦਿਓਲ ਅਤੇ ਉਨ੍ਹਾਂ ਦਾ ਢਾਈ ਕਿਲੋ ਦਾ ਹੱਥ ਹੁਣ ਦੋਸ਼ੀਆਂ ਖਿਲਾਫ ਖੁੱਲ੍ਹ ਕੇ ਸਾਹਮਣੇ ਆਵੇਗਾ। ਇਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਸਿਨੇਮਾ, ਨਿਰਦੇਸ਼ਨ, ਨਿਜੀ ਜ਼ਿੰਦਗੀ ਅਤੇ ਫ਼ਿਲਮੀ ਲਾਈਫ ਬਾਰੇ ਖੁਲ੍ਹ ਕੇ ਚਰਚਾ ਕੀਤੀ।
ਇਹ ਪੁੱਛਣ 'ਤੇ ਕੀ ਲੋਕ ਆਖਰ 'ਘਾਯਲ' ਪਾਰਟ 2 ਨੂੰ 26 ਸਾਲ ਬਾਅਦ ਕਿਉਂ ਦੇਖਣਗੇ? ਇਸ ਦੇ ਜਵਾਬ 'ਚ ਸੰਨੀ ਨੇ ਕਿਹਾ ਕਿ ਇਹ ਫ਼ਿਲਮ ਟ੍ਰੈਡਮਾਰਕ ਸਟਾਈਲ ਦੀ ਫ਼ਿਲਮ ਹੈ। ਸੰਨੀ ਨੇ ਕਿਹਾ ਕਿ ਜੋ ਲੋਕ ਮੈਨੂੰ ਪਸੰਦ ਕਰਦੇ ਹਨ, ਜਿਸ ਤਰ੍ਹਾਂ ਦੀਆਂ ਫ਼ਿਲਮਾਂ 'ਚ ਮੈਂ ਕੰਮ ਕਰਦਾ ਹਾਂ, ਲੋਕ ਮੈਨੂੰ ਪਸੰਦ ਕਰਦੇ ਹਨ ਅਤੇ ਫ਼ਿਲਮ ਦੇਖਣਗੇ। ਸੰਨੀ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਲਾਂਚ ਕਰਨ ਲਈ ਇਕ ਫ਼ਿਲਮ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਲਈ ਇਕ ਕਹਾਣੀ ਲੱਭ ਰਹੇ ਹਨ।
ਸੰਨੀ ਨੇ 'ਘਾਯਲ ਵਨਸ ਅਗੇਨ' 'ਚ ਨਿਰਦੇਸ਼ਨ ਦੀ ਭੂਮਿਕਾ ਵੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਿਰਦੇਸ਼ਕ ਦੇ ਤੌਰ 'ਚ ਕੰਮ ਕਰਕੇ ਮਜ਼ਾ ਆਇਆ ਹੈ। ਉਨ੍ਹਾਂ ਫ਼ਿਲਮ ਬਾਰੇ ਗੱਲ ਕਰਦੇ ਹੋਏ ਕਿਹਾ ਜੇਕਰ ਇਹ ਚੱਲੀ ਫ਼ਿਲਮ ਤਾਂ ਹੀ ਉਹ ਸੋਚਣਗੇ ਅੱਗੇ ਕੀ ਕਰਨਾ।
ਖੁਦ ਨੂੰ ਨਹੀਂ, ਆਪਣੇ ਕੰਮ ਨੂੰ ਗੰਭੀਰਤਾ ਨਾਲ ਲੈਂਦੇ ਹਨ- ਰਣਵੀਰ
NEXT STORY