ਐਂਟਰਟੇਨਮੈਂਟ ਡੈਸਕ - ਪ੍ਰਿਯੰਕਾ ਚੋਪੜਾ ਬਾਲੀਵੁੱਡ ਤੋਂ ਅੱਗ ਵਧਦੇ ਹੋਏ ਹਾਲੀਵੁੱਡ 'ਚ ਨਾਂ ਕਮਾਉਂਦੀ ਅੱਜ ਇਕ ਗਲੋਬਲ ਸਟਾਰ ਬਣ ਚੁੱਕੀ ਹੈ। ਹਾਲੀਵੁੱਡ ਦੀਆਂ ਬਿੱਗ-ਬਜਟ ਫ਼ਿਲਮਾਂ ਇਸ ਸਮੇਂ ਉਸ ਦੀ ਝੋਲੀ 'ਚ ਹਨ। ਇਸ ਤੋਂ ਇਲਾਵਾ ਪ੍ਰਿਯੰਕਾ ਐੱਸ.ਐੱਸ. ਰਾਜਾਮਲੀ ਦੀ ਅਗਲੀ ਫਿਲਮ 'ਵਾਰਾਣਸੀ' 'ਚ ਵੀ ਹੈ, ਜੋ ਭਾਰਤੀ ਸਿਨੇਮਾ ਦੀ ਦੂਜੀ ਸਭ ਤੋਂ ਮਹਿੰਗੀ ਫ਼ਿਲਮ ਦੱਸੀ ਜਾ ਰਹੀ ਹੈ। ਪ੍ਰਿਯੰਕਾ ਨੇ ਆਪਣੇ 20 ਸਾਲਾਂ ਤੋਂ ਵੱਧ ਦੇ ਫਿਲਮੀ ਕਰੀਅਰ 'ਚ ਕਾਫੀ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਹਾਲਾਂਕਿ, ਪ੍ਰਿਯੰਕਾ ਦਾ ਇਹ ਸਫ਼ਰ ਓਨਾ ਆਸਾਨ ਨਹੀਂ ਸੀ, ਜਿੰਨਾ ਲੱਗਦਾ ਹੈ।
ਪ੍ਰਿਯੰਕਾ ਨੇ ਲਗਭਗ 12 ਸਾਲਾ ਤੱਕ ਬਾਲੀਵੁੱਡ 'ਚ ਕੰਮ ਕੀਤਾ, ਪਰ ਉਸ ਨੂੰ ਉਹ ਪਛਾਣ ਨਹੀਂ ਮਿਲੀ, ਜਿਹੜੀ ਉਸ ਨੇ ਹਾਲੀਵੁੱਡ ਜਾ ਕੇ ਕਮਾਈ ਹੈ। ਪ੍ਰਿਯੰਕਾ ਨੇ ਆਪਣੇ ਇਕ ਹਾਲੀਆ ਇੰਟਰਵਿਊ 'ਚ ਬਾਲੀਵੁੱਡ ਦੇ ਸਫ਼ਰ 'ਤੇ ਗੱਲ ਕੀਤੀ ਅਤੇ ਦੱਸਿਆ ਕਿ ਕਿਵੇਂ ਉਸ ਨੇ ਬਿਨਾਂ ਕਿਸੇ ਕਨੈਕਸ਼ਨ ਦੇ ਆਪਣੇ ਦਮ 'ਤੇ ਪਛਾਣ ਬਣਾਈ। 'ਦੇਸੀ ਗਰਲ' ਦੇ ਨਾਂ' ਨਾਲ ਮਸ਼ਹੂਰ ਪ੍ਰਿਯੰਕਾ ਨੇ ਕਿਹਾ, “ਮੈਨੂੰ ਸਿੱਧਾ ਮੈਦਾਨ 'ਚ ਸੁੱਟ ਦਿੱਤਾ ਗਿਆ ਸੀ। ਮੈਂ ਉਸ ਤਰ੍ਹਾਂ ਦੀ ਇਨਸਾਨ ਹਾਂ ਕਿ ਜੇਕਰ ਕੋਈ ਮੁਸ਼ਕਲ ਆ ਜਾਵੇ, ਤਾਂ ਮੈਂ ਉਸ 'ਚ ਨਾ ਸਿਰਫ਼ ਬਚਣਾ ਚਾਹੁੰਦੀ ਹਾਂ, ਸਗੋਂ ਉਸ ’ਚ ਚੰਗੀ ਤਰ੍ਹਾਂ ਅੱਗੇ ਵੀ ਨਿਕਲਣਾ ਚਾਹੁੰਦੀ ਹਾਂ। ਮੈਂ ਹਮੇਸ਼ਾ ਤੋਂ ਬਹੁਤ ਕੰਪੀਟੇਟਿਵ ਰਹੀ ਹਾਂ- ਇੱਥੋਂ ਤੱਕ ਕਿ ਖੁਦ ਨਾਲ ਵੀ। ਭਾਵੇਂ ਪੇਜੈਂਟ ਦੀ ਦੁਨੀਆ ਹੋਵੇ ਜਾਂ ਸਿਨੇਮਾ, ਮੇਰੇ ਪਰਿਵਾਰ 'ਚ ਕਿਸੇ ਦਾ ਵੀ ਇਸ ਲਾਈਨ ਨਾਲ ਕੋਈ ਕਨੈਕਸ਼ਨ ਨਹੀਂ ਸੀ। ਇਸ ਲਈ ਇਸ ਬਿਜ਼ਨੈੱਸ ਵਿੱਚ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੈਨੂੰ ਬਹੁਤ ਜਲਦੀ ਸਭ ਕੁਝ ਖੁਦ ਸਿੱਖਣਾ ਪਿਆ।"
ਉਸ ਨੇ ਅੱਗੇ ਕਿਹਾ ਕਿ ਉਹ ਸ਼ੁਰੂ-ਸ਼ੁਰੂ 'ਚ ਚੰਗੀ ਡਾਂਸਰ ਨਹੀਂ ਸੀ। ਆਪਣੇ ਕੋ-ਸਟਾਰ, ਕੋਰੀਓਗ੍ਰਾਫਰ ਦੇ ਨਾਲ ਠੀਕ ਤਰ੍ਹਾਂ ਤਾਲਮੇਲ ਨਹੀ ਬਿਠਾ ਪਾਉਂਦੀ ਸੀ। ਉਸ ਨੂੰ ਸ਼ੁਰੂਆਤ 'ਚ ਐਕਟਿੰਗ ਕਰਨ 'ਚ ਵੀ ਤਕਲੀਫ਼ ਮਹਿਸੂਸ ਹੁੰਦੀ ਸੀ। ਉਸ ਦੇ ਅਨੁਸਾਰ ਉਸ ਉਮਰ 'ਚ ਉਸ ਦੇ ਲਈ ਇੰਨਾ ਸਭ-ਸਿੱਖਣਾ ਕਾਫ਼ੀ ਮੁਸ਼ਕਲ ਸੀ। ਉਸ ਨੇ ਇਸ ਨਾਲ ਜੁੜਿਆ ਇਕ ਕਿੱਸਾ ਵੀ ਸੁਣਾਇਆ, ਜਦੋਂ ਇਕ ਕੋਰੀਓਗਾਵਰ ਨੇ ਉਸ ਨੂੰ ਸਾਰਿਆਂ ਦੇ ਸਾਹਮਣੇ ਮਾਈਕ 'ਤੇ ਡਾਂਟ ਦਿੱਤਾ ਸੀ। ਉਸ ਨੇ ਕਿਹਾ, "ਮੈਂ ਸਾਉਥ ਅਫ਼ਰੀਕਾ 'ਚ ਰਾਜ ਖਾਨ ਨਾਲ ਫ਼ਿਲਮਿੰਗ ਕਰ ਰਹੀ ਸੀ। ਮੈਂ ਕੁਝ ਸਟੈਪਸ ਅਤੇ ਪੋਜ਼ੀਸ਼ਨ ਭੁੱਲ ਰਹੀ ਸੀ। ਮੇਰੇ 19 ਜਾਂ 20 ਸਾਲ ਦੇ ਦਿਮਾਗ ਲਈ ਇਹ ਸਭ ਇਕੱਠਾ ਹੀ ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਰਾਜੂ ਖਾਨ ਇੰਨੇ 'ਨਾਰਾਜ਼ ਹੋ ਗਏ ਕਿ ਉਨਾਂ ਨੇ ਮਾਈਕ ਹੇਠਾਂ ਸੁੱਟ ਦਿੱਤਾ ਅਤੇ ਬੋਲੇ ਕਿ ਤੂੰ ਪੇਜੈਂਟ ਤੋਂ ਆਈ ਏ ਪਰ ਐਕਟੈੱਸ ਬਣਨ ਤੋਂ ਪਹਿਲਾਂ ਡਾਂਸ ਤਾਂ ਸਿੱਖ ਲੈਂਦੀ। ਫਿਰ ਉਹ ਚਲੇ ਗਏ। ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ... ਹੁਣ ਅਸੀਂ ਚੰਗੇ ਦੋਸਤ ਹਾਂ।"
ਪ੍ਰਿਯੰਕਾ ਨੇ ਦੱਸਿਆ ਕਿ ਇਸ ਤੋਂ ਬਾਅਦ ਇਕ ਬਿਹਤਰ ਡਾਂਸਰ ਬਣਨ ਲਈ ਉਸ ਨੇ ਡਾਂਸ ਸਿੱਖਿਆ। ਉਸ ਨੇ ਕੈਟਰੀਨਾ ਕੈਫ ਦੇ ਨਾਲ ਰੋਜ਼ਾਨਾ 6 ਘੰਟੇ ਪ੍ਰੈਕਟਿਸ ਕੀਤੀ। ਉਸ ਸਮੇਂ, ਕੈਟਰੀਨਾ ਵੀ ਬਾਲੀਵੁੱਡ ਦੀ ਇਕ ਉੱਭਰਦੀ ਹੋਈ ਸਟਾਰ ਸੀ। ਹਾਲਾਂਕਿ, ਉਹ ਆਪਣੇ ਡਾਂਸ ਲਈ ਪਹਿਲਾਂ ਤੋਂ ਹੀ ਮਸ਼ਹੂਰ ਸੀ। ਡਾਂਸ ਸਿੱਖਣ ਤੋਂ ਬਾਅਦ ਪ੍ਰਿਯੰਕਾ 'ਦੇਸੀ ਗਰਲ' ਅਤੇ 'ਰਾਮ ਚਾਹੇ ਲੀਲਾ' ਵਰਗੇ ਪ੍ਰਸਿੱਧ ਡਾਂਸ ਨੰਬਰਾਂ 'ਚ ਨਜ਼ਰ ਆਈ। ਪ੍ਰਿਯੰਕਾ ਇਸ ਸਾਲ ਹਾਲੀਵੁੱਡ ਫ਼ਿਲਮ 'ਦਿ ਬਲੱਫ਼' 'ਚ ਨਜ਼ਰ ਆਈ ਹੈ ਅਤੇ ਹਾਲ ਹੀ 'ਚ ਉਸ ਦੀ ਵੈੱਬ ਸੀਰੀਜ਼ 'ਸਿਟਾਡੇਲ' ਦਾ ਦੂਜਾ ਸੀਜ਼ਨ ਰਿਲੀਜ਼ ਹੋਇਆ ਹੈ। ਪ੍ਰਿਯੰਕਾ ਹੁਣ ਸਰਵਾਈਵਲ ਥ੍ਰਿਲਰ ਫਿਲਮ 'ਰੀਸੈੱਟ' 'ਚ ਮੁੱਖ ਭੂਮਿਕਾ ਨਿਭਾਏਗੀ ਅਤੇ ਇਸ ਨੂੰ ਸਹਿ-ਪ੍ਰੋਡਿਊਸ ਵੀ ਕਰੇਗੀ।
79ਵੇਂ ਕਾਨਸ ਫਿਲਮ ਫੈਸਟੀਵਲ 'ਚ ਬਿੱਗ ਬੌਸ 17 ਫੇਮ ਸੋਨੀਆ ਬਾਂਸਲ ਦਾ ਸ਼ਾਨਦਾਰ ਡੈਬਿਊ
NEXT STORY