ਮੁੰਬਈ- ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਅਤੇ ਤਾਰਾ ਸੁਤਾਰਿਆ ਇਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਹੀਰੋਪੰਤੀ 2' ਨੂੰ ਲੈ ਕੇ ਚਰਚਾ 'ਚ ਹਨ। ਟਾਈਗਰ ਅਤੇ ਤਾਰਾ ਸਟਾਰਰ 'ਹੀਰੋਪੰਤੀ 2' ਦੀ ਰਿਲੀਜ਼ ਨੂੰ ਸਿਰਫ ਇਕ ਦਿਨ ਬਾਕੀ ਹੈ। ਫਿਲਮ 29 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਟਾਈਗਰ ਅਤੇ ਤਾਰਾ ਦਰਗਾਹ ਪਹੁੰਚੇ।
ਜਿਥੇ ਉਨ੍ਹਾਂ ਨੇ ਹੱਥ ਚੁੱਕ ਕੇ ਫਿਲਮ ਦੀ ਸਕਸੈੱਸ ਲਈ ਦੁਆ ਮੰਗੀ। ਮਾਹਿਮ ਦਰਗਾਹ ਤੋਂ ਟਾਈਗਰ ਅਤੇ ਤਾਰਾ ਦੀਆਂ ਤਸਵੀਰਾਂ ਹਰ ਪਾਸੇ ਛਾਈਆਂ ਹੋਈਆਂ ਹਨ।
ਪਰੰਪਰਾ ਮੁਤਾਬਕ ਦੋਵਾਂ ਨੂੰ ਆਪਣੇ ਸਿਰ 'ਤੇ ਫੁੱਲਾਂ ਦੀ ਚਾਦਰ ਲੈ ਕੇ ਜਾਂਦੇ ਹੋਏ ਦੇਖਿਆ ਗਿਆ ਅਤੇ ਦਰਗਾਹ 'ਤੇ ਜਾ ਕੇ ਦੋਵਾਂ ਨੇ ਦੁਆਵਾਂ ਵੀ ਮੰਗੀਆਂ।
ਟਾਈਗਰ ਅਤੇ ਤਾਰਾ ਨੇ ਮਜ਼ਾਰ 'ਤੇ ਫੁੱਲ ਅਤੇ ਚਾਦਰ ਚੜ੍ਹਾਈ, ਦੁਆ ਪੜ੍ਹੀ।
ਦੁਆ ਪੜ੍ਹਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਦੌਰਾਨ ਟਾਈਗਰ ਸਫੇਦ ਕੁੜਤੇ ਪਜ਼ਾਮੇ ਅਤੇ ਟੋਪੀ ਪਹਿਨੇ ਨਜ਼ਰ ਆਏ। ਉਨ੍ਹਾਂ ਨੇ ਹੱਸਦੇ ਹੋਏ ਪੈਪਰਾਜ਼ੀ ਨੂੰ ਪੋਜ਼ ਦਿੱਤੇ।
ਉਧਰ ਤਾਰਾ ਵੀ ਟ੍ਰੇਡੀਸ਼ਨਲ ਕੱਪੜਿਆਂ 'ਚ ਦੁਆ ਮੰਗਣ ਦਰਗਾਹ ਪਹੁੰਚੀ ਸੀ। ਲੁੱਕ ਦੀ ਗੱਲ ਕਰੀਏ ਤਾਂ ਤਾਰਾ ਗੋਲਡਨ ਬਾਰਡਰ ਵਾਲੇ ਵ੍ਹਾਈਟ ਫਰਾਕ ਸੂਟ 'ਚ ਖੂਬਸੂਰਤ ਦਿਖੀ। ਮੱਥੇ 'ਤੇ ਸਿਲਵਰ ਬਿੰਦੀ ਅਤੇ ਸਿਰ 'ਤੇ ਪੱਲੂ ਉਨ੍ਹਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਦੋਵੇਂ ਇਕੱਠੇ ਫਿਲਮ 'ਚ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲੇ ਤਾਰਾ ਸੁਤਾਰਿਆ ਟਾਈਗਰ ਨਾਲ 'ਸਟੂਡੈਂਟ ਆਫ ਦਿ ਈਅਰ' 'ਚ ਨਜ਼ਰ ਆਈ ਸੀ ਜੋ ਉਨ੍ਹਾਂ ਦੀ ਡੈਬਿਊ ਫਿਲਮ ਸੀ। ਫਿਲਮ ਚੱਲ ਨਹੀਂ ਪਾਈ ਪਰ ਤਾਰਾ ਨੇ ਬਾਲੀਵੁੱਡ 'ਚ ਆਪਣੀ ਪਛਾਣ ਜ਼ਰੂਰ ਬਣਾ ਲਈ।
ਇੰਤਜ਼ਾਰ ਦੀਆਂ ਘੜੀਆਂ ਮੁੱਕੀਆਂ, ਪੰਜਾਬੀ ਫ਼ਿਲਮ ‘ਸ਼ੱਕਰ ਪਾਰੇ’ ਦੀ ਡਬਿੰਗ ਹੋਈ ਪੂਰੀ, ਜਲਦ ਹੋਵੇਗੀ ਰਿਲੀਜ਼
NEXT STORY