ਮੁੰਬਈ : ਟੀਨਾ ਮੁਨੀਮ ਆਪਣਾ 59ਵਾਂ ਜਨਮ ਦਿਨ ਮਨਾਉਣ ਵਾਲੀ ਹੈ। ਗੁਜਰਾਤੀ ਜੈਨ ਪਰਿਵਾਰ 'ਚ 11 ਫਰਵਰੀ 1957 ਨੂੰ ਪੈਦਾ ਹੋਈ ਟੀਨਾ ਦਾ ਅਸਲੀ ਨਾਂ ਨਿਵਰਿਤੀ ਮੁਨੀਮ ਹੈ। 1 ਭਰਾ ਅਤੇ ਨੌਂ ਭੈਣਾਂ 'ਚੋਂ ਟੀਨਾ ਸਭ ਤੋਂ ਛੋਟੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਇਕ ਵੱਡੀ ਭੈਣ ਭਾਵਨਾ ਮਾਡਲਿੰਗ 'ਚ ਸੀ, ਇਸ ਲਈ ਬਚਪਨ ਤੋਂ ਹੀ ਟੀਨਾ ਵੀ ਗਲੈਮਰ ਜਗਤ ਦਾ ਹਿੱਸਾ ਬਣਨਾ ਚਾਹੁੰਦੀ ਸੀ।
ਸਾਲ 1975 'ਚ ਟੀਨਾ ਨੇ ਇੰਟਰਨੈੱਸ਼ਨਲ ਟੀਨ ਪ੍ਰਿੰਸਿਜ਼, ਅਰੂਬਾ (ਸਪੇਨ) ਵਿਚ ਭਾਰਤ ਵਲੋਂ ਹਿੱਸਾ ਲਿਆ ਸੀ। ਇਥੇ ਉਨ੍ਹਾਂ ਨੂੰ ਮਿਸ ਫੋਟੋਜੈਨਿਕ ਅਤੇ ਮਿਸ ਬਿਕਨੀ ਅਵਾਰਡ ਮਿਲਿਆ। ਇਸ ਸ਼ੋਅ 'ਚ ਹੀ ਦੇਵ ਆਨੰਦ ਨੇ ਟੀਨਾ ਨੂੰ ਪਹਿਲੀ ਵਾਰ ਦੇਖਿਆ ਸੀ ਅਤੇ ਉਨ੍ਹਾਂ ਨੂੰ ਆਪਣੀ ਫਿਲਮ 'ਦੇਸ ਪਰਦੇਸ' ਲਈ ਸਾਈਨ ਕੀਤਾ ਪਰ ਦਿਲਚਸਪ ਗੱਲ ਇਹ ਰਹੀ ਕਿ ਟੀਨਾ ਇਸ ਫਿਲਮ ਲਈ ਛੇਤੀ ਰਾਜ਼ੀ ਨਹੀਂ ਹੋਈ ਕਿਉਂਕਿ ਉਨ੍ਹਾਂ ਦਾ ਰੁਝਾਨ ਤਾਂ ਫੈਸ਼ਨ ਡਿਜ਼ਾਈਨਿੰਗ ਵਿਚ ਕਰੀਅਰ ਬਣਾਉਣ ਲਈ ਪੈਰਿਸ ਜਾਣ ਵੱਲ ਸੀ।
ਖੈਰ, ਬਾਲੀਵੁੱਡ 'ਚ ਸਿਰਫ 21 ਸਾਲ ਦੀ ਉਮਰ 'ਚ ਫਿਲਮ 'ਦੇਸ ਪਰਦੇਸ' ਨਾਲ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਟੀਨਾ ਨੇ 'ਲੂਟਮਾਰ', 'ਮਨਪਸੰਦ', 'ਰੌਕੀ', 'ਸੌਤਨ' ਅਤੇ 'ਕਰਜ਼' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਬਾਲੀਵੁੱਡ 'ਚ ਉਨ੍ਹਾਂ ਦਾ ਨਾਂ ਕਈ ਅਦਾਕਾਰਾਂ ਨਾਲ ਜੁੜਿਆ, ਜਿਨ੍ਹਾਂ 'ਚੋਂ ਰਾਜੇਸ਼ ਖੰਨਾ ਵੀ ਇਕ ਸਨ ਪਰ ਉਨ੍ਹਾਂ ਨੇ ਅਨਿਲ ਅੰਬਾਨੀ ਨਾਲ ਵਿਆਹ ਕਰਵਾ ਕੇ ਬਾਲੀਵੁੱਡ ਨੂੰ ਅਲਵਿਦਾ ਕਹਿ ਦਿੱਤਾ। ਟੀਨਾ ਤੇ ਅਨਿਲ ਦੇ ਅਨਮੋਲ ਅਤੇ ਅੰਸ਼ੁਲ ਨਾਮੀ ਦੋ ਬੇਟੇ ਹਨ।
ਅੱਜਕਲ ਉਹ ਸੀਨੀਅਰ ਸਿਟੀਜ਼ਨਸ ਲਈ ਮੁੰਬਈ 'ਚ ਹਾਰਮੋਨੀ ਫਾਊਂਡੇਸ਼ਨ ਚਲਾਉਂਦੀ ਹੈ। ਇਸੇ ਤਰ੍ਹਾਂ ਨਵੇਂ ਕਲਾਕਾਰਾਂ ਨੂੰ ਪ੍ਰਮੋਟ ਕਰਨ ਲਈ ਹਾਰਮੋਨੀ ਆਰਟ ਫਾਊਂਡੇਸ਼ਨ ਵੀ ਚਲਾਉਂਦੀ ਹੈ। ਟੀਨਾ ਬਾਰੇ ਇਕ ਦਿਲਚਸਪ ਗੱਲ ਇਹ ਹੈ ਕਿ ਉਹ ਬਹੁਤ ਖਰਚੀਲੀ ਹੈ। ਜੇਕਰ ਉਨ੍ਹਾਂ ਨੂੰ ਕੁਝ ਪਸੰਦ ਆ ਜਾਵੇ ਤਾਂ ਉਹ ਸਾਰੀ ਮਾਰਕੀਟ ਖਰੀਦ ਲੈਂਦੀ ਹੈ। ਇਸੇ ਲਈ ਉਹ ਅਮਰੀਕਾ ਵਰਗੀਆਂ ਥਾਵਾਂ 'ਤੇ ਸ਼ੌਪਿੰਗ ਲਈ ਜਾਣਾ ਪਸੰਦ ਨਹੀਂ ਕਰਦੀ।
ਕੀ ਤੁਸੀਂ ਜਾਣਦੇ ਹੋ, ਇਨ੍ਹਾਂ ਬਾਲੀਵੁੱਡ ਸਿਤਾਰਿਆਂ ਦੇ ਸੰਬੰਧਾਂ ਬਾਰੇ ?
NEXT STORY