ਐਂਟਰਟੇਨਮੈਂਟ ਡੈਸਕ : ਟੀ. ਵੀ. ਦੇ ਨਾਲ-ਨਾਲ ਕਈ ਵਧੀਆ ਬਾਲੀਵੁੱਡ ਫ਼ਿਲਮਾਂ 'ਚ ਕੰਮ ਕਰ ਚੁੱਕੀ ਅਦਾਕਾਰਾ ਅਰੁਣਾ ਈਰਾਨੀ ਦੇ ਵਾਇਰਲ ਵੀਡੀਓ ਕਾਰਨ ਲੋਕਾਂ 'ਚ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ। ਵੀਡੀਓ ਦੇਖਣ ਤੋਂ ਬਾਅਦ ਅਦਾਕਾਰਾ ਦੇ ਪ੍ਰਸ਼ੰਸਕ ਕਾਫ਼ੀ ਚਿੰਤਤ ਹਨ ਕਿ ਉਹ ਅਜਿਹੀ ਸਥਿਤੀ 'ਚ ਕਿਵੇਂ ਪਹੁੰਚੀ। ਵੀਡੀਓ 'ਚ 78 ਸਾਲਾ ਅਰੁਣਾ ਈਰਾਨੀ ਨੂੰ ਵ੍ਹੀਲਚੇਅਰ 'ਤੇ ਬੈਠੀ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ- 5 ਲੱਖ ਕਿਸਾਨਾਂ ਨੇ 2-2 ਰੁਪਏ ਦੇ ਕੇ ਬਣਾਈ ਇਹ ਫ਼ਿਲਮ, Academy Museum 'ਚ ਹੋਵੇਗੀ ਸਕ੍ਰੀਨਿੰਗ
ਅਰੁਣਾ ਈਰਾਨੀ ਦੀ ਲੱਤ ਟੁੱਟੀ
ਫ੍ਰੀ ਪ੍ਰੈੱਸ ਜਨਰਲ ਦੀ ਖ਼ਬਰ ਅਨੁਸਾਰ, ਇਹ ਹਾਦਸਾ ਅਰੁਣਾ ਈਰਾਨੀ ਨਾਲ ਬੈਂਕਾਕ 'ਚ ਵਾਪਰਿਆ ਸੀ ਅਤੇ ਹੁਣ ਉਹ ਵਾਪਸ ਭਾਰਤ ਆ ਗਈ ਹੈ। ਅਰੁਣਾ ਈਰਾਨੀ ਦਾ ਵੀਡੀਓ ਭਾਰਤ ਵਾਪਸ ਆਉਂਦੇ ਹੀ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਦੀ ਇੱਕ ਲੱਤ 'ਚ ਫ੍ਰੈਕਚਰ ਹੈ ਅਤੇ ਉਹ ਵ੍ਹੀਲਚੇਅਰ 'ਤੇ ਬੈਠੀ ਹੈ ਅਤੇ ਬੈਸਾਖੀਆਂ ਵੀ ਫੜੀ ਹੋਈ ਹੈ। ਇਸ ਉਮਰ 'ਚ ਅਦਾਕਾਰਾ ਦੀ ਲੱਤ ਟੁੱਟੀ ਹੋਈ ਦੇਖ ਕੇ ਬਹੁਤ ਦੁੱਖ ਹੋਇਆ। ਪ੍ਰਸ਼ੰਸਕ ਵੀ ਉਸ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਬੈਂਕਾਕ 'ਚ ਅਦਾਕਾਰਾ ਨਾਲ ਵਾਪਰਿਆ ਹਾਦਸਾ
ਅਜਿਹੀ ਸਥਿਤੀ 'ਚ ਵੀ ਅਦਾਕਾਰਾ ਹਿੰਮਤ ਦਿਖਾਉਂਦੀ ਅਤੇ ਮੁਸਕਰਾਉਂਦੀ ਦਿਖਾਈ ਦੇ ਰਹੀ ਹੈ, ਜਿਸ ਦੀ ਲੋਕ ਬਹੁਤ ਪ੍ਰਸ਼ੰਸਾ ਕਰ ਰਹੇ ਹਨ। ਉਹ ਵ੍ਹੀਲਚੇਅਰ 'ਤੇ ਬੈਠੀ ਇੱਕ ਗੀਤ ਵੀ ਗੁਣਗੁਣਾ ਰਹੀ ਹੈ। ਤੁਹਾਡੇ 'ਚੋਂ ਬਹੁਤ ਸਾਰੇ ਸੋਚ ਰਹੇ ਹੋਣਗੇ ਕਿ ਉਸ ਨਾਲ ਕੀ ਹੋਇਆ ਤਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ ਲਗਪਗ 2 ਹਫ਼ਤੇ ਪਹਿਲਾਂ ਅਰੁਣਾ ਈਰਾਨੀ ਬੈਂਕਾਕ 'ਚ ਡਿੱਗ ਪਈ ਸੀ। ਹੁਣ ਹਸਪਤਾਲ 'ਚ ਇਲਾਜ ਤੋਂ ਬਾਅਦ, ਉਸ ਨੂੰ ਵ੍ਹੀਲਚੇਅਰ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸ ਸੱਟ ਕਾਰਨ ਉਸ ਨੂੰ ਬਹੁਤ ਦੁੱਖ ਹੋਇਆ। ਹਾਲਾਂਕਿ, ਹੁਣ ਉਸ ਦੀ ਦੇਖਭਾਲ ਮੁੰਬਈ ਦੇ ਇੱਕ ਡਾਕਟਰ ਦੁਆਰਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੀ ਸੋਨੀਆ ਮਾਨ?
ਅਰੁਣਾ ਈਰਾਨੀ ਦਾ ਕਰੀਅਰ
ਦੱਸ ਦੇਈਏ ਕਿ ਅਰੁਣਾ ਈਰਾਨੀ ਨੇ 1961 'ਚ ਫ਼ਿਲਮ 'ਗੰਗਾ ਜਮੁਨਾ' ਨਾਲ ਬਾਲ ਕਲਾਕਾਰ ਵਜੋਂ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਅਦਾਕਾਰਾ ਪਹਿਲੀ ਵਾਰ 1971 ਦੀ ਫ਼ਿਲਮ 'ਕਾਰਵਾਂ' 'ਚ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਸਾਲ 1992 ਦੀ ਫ਼ਿਲਮ 'ਬੇਟਾ' 'ਚ ਉਨ੍ਹਾਂ ਦੇ ਨਕਾਰਾਤਮਕ ਕਿਰਦਾਰ ਦੀ ਬਹੁਤ ਪ੍ਰਸ਼ੰਸਾ ਹੋਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ
NEXT STORY