ਮੁੰਬਈ- ਅਦਾਕਾਰਾ ਗੌਹਰ ਖਾਨ ਇਨ੍ਹੀਂ ਦਿਨੀਂ ਪ੍ਰੈਗਨੈਂਸੀ ਸਮੇਂ ਦਾ ਆਨੰਦ ਮਾਣ ਰਹੀ ਹੈ। ਉਹ ਜਲਦ ਹੀ ਪਤੀ ਜੈਦ ਦਰਬਾਰ ਦੇ ਬੱਚੇ ਨੂੰ ਜਨਮ ਦੇਵੇਗੀ। ਮਾਤਾ-ਪਿਤਾ ਬਣਨ ਨੂੰ ਲੈ ਕੇ ਕਪਲ ਬਹੁਤ ਉਤਸ਼ਾਹਿਤ ਹੈ। ਅਜਿਹੇ 'ਚ ਜਲਦ ਪਾਪਾ ਬਣਨ ਵਾਲੇ ਜੈਦ ਆਪਣੀ ਪਤਨੀ ਦਾ ਖ਼ੂਬ ਧਿਆਨ ਰੱਖ ਰਹੇ ਹਨ। ਇਸ ਦੌਰਾਨ ਉਹ ਗਰਭਵਤੀ ਗੌਹਰ ਦੀ ਆਪਣੇ ਹੱਥਾਂ ਨਾਲ ਚੰਪੀ ਕਰਦੇ ਅਤੇ ਉਨ੍ਹਾਂ ਨੂੰ ਮਨਪਸੰਦ ਕੇਕ ਖਵਾਉਂਦੇ ਨਜ਼ਰ ਆਏ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।
ਜੈਦ ਦਰਬਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੌਹਰ ਦੇ ਨਾਲ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚੋਂ ਇਕ ਉਹ ਅਦਾਕਾਰਾ ਦੇ ਵਾਲਾਂ 'ਚ ਚੰਪੀ ਕਰਦੇ ਅਤੇ ਉਸ ਦਾ ਸਿਰ ਦਬਾਉਂਦੇ ਨਜ਼ਰ ਆ ਰਹੇ ਹਨ। ਹੋਰ ਦੋ ਤਸਵੀਰਾਂ 'ਚ ਉਹ ਗੌਹਰ ਨੂੰ ਉਨ੍ਹਾਂ ਦਾ ਪਸੰਦੀਦਾ ਕੇਕ ਖਵਾ ਰਹੇ ਹਨ।
ਤਸਵੀਰਾਂ ਸ਼ੇਅਰ ਕਰਕੇ ਜੈਦ ਨੇ ਲਿਖਿਆ-'ਗਰਭਅਵਸਥਾ 'ਚ ਸਾਰੀ ਦੇਖਭਾਲ ਕਰਨਾ'। ਗਰਭਅਵਸਥਾ 'ਚ ਜੈਦ ਨੂੰ ਪਤੀ ਦਾ ਇਸ ਤਰ੍ਹਾਂ ਧਿਆਨ ਰੱਖਦੇ ਹੋਏ ਦੇਖ ਕੇ ਪ੍ਰਸ਼ੰਸਕ ਕਾਫ਼ੀ ਖੁਸ਼ ਹੋ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀਆਂ ਤਾਰੀਫ਼ਾਂ ਵੀ ਕਰ ਰਹੇ ਹਨ।
ਦੱਸ ਦੇਈਏ ਕਿ ਗੌਹਰ ਖਾਨ ਅਤੇ ਜੈਦ ਦਰਬਾਰ ਨੇ ਦਸੰਬਰ 2020 'ਚ ਧੂਮਧਾਮ ਨਾਲ ਵਿਆਹ ਕੀਤਾ ਸੀ। ਵਿਆਹ ਦੇ ਤਿੰਨ ਸਾਲ ਬਾਅਦ ਹੁਣ ਇਹ ਕਪਲ ਮਾਤਾ-ਪਿਤਾ ਬਣਨ ਜਾ ਰਿਹਾ ਹੈ, ਜਿਸ ਨੂੰ ਲੈ ਕੇ ਦੋਵੇਂ ਬਹੁਤ ਖੁਸ਼ ਹਨ।
ਨਿਮਰਤ ਕੌਰ ਅਮਿਤਾਭ ਬੱਚਨ ਨਾਲ ‘ਸੈਕਸ਼ਨ 84’ ’ਚ ਅਹਿਮ ਕਿਰਦਾਰ ’ਚ ਨਜ਼ਰ ਆਵੇਗੀ
NEXT STORY