ਫਰੀਦਕੋਟ (ਚਾਵਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਆਦਰਸ਼ ਸੀ. ਸੈ. ਸਕੂਲ ਕੋਟਭਾਈ ਦੇ ਵਿਦਿਆਰਥੀਆਂ ਨੇ ਚੌਥੇ ਅੰਤਰਰਾਸ਼ਟਰੀ ਹਿਊਮੈਨਿਟੀ ਓਲੰਪੀਆਡ-2018 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਦੱਸਿਆ ਕਿ ਇਸ ਓਲੰਪੀਆਡ ਵਿਚ ਹੋਏ ਮੁਕਾਬਲੇ ਦੀ ਤਿਆਰੀ ਪੰਜਾਬੀ ਲੈਕਚਰਾਰ ਰਵਿੰਦਰ ਕੌਰ ਵੱਲੋਂ ਕਰਵਾਈ ਗਈ ਅਤੇ ਉਨ੍ਹਾਂ ਖੁਦ ਵੀ ਇਸ ਇਮਤਿਹਾਨ ਵਿਚ ਭਾਗ ਲਿਆ ਅਤੇ 100 ਵਿਚੋਂ 92 ਨੰਬਰ ਪ੍ਰਾਪਤ ਕੀਤੇ। ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਕੌਰ, ਨਵਜੋਤ ਕੌਰ, ਸੰਦੀਪ ਕੌਰ, ਅਰਸ਼ਦੀਪ, ਲਵਪ੍ਰੀਤ ਸਿੰਘ, ਕਰਮਜੀਤ ਕੌਰ, ਸੁਖਪ੍ਰੀਤ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਪਿੰਕੀ ਰਾਣੀ, ਕਿਰਨਜੀਤ ਕੌਰ ਅਤੇ 10ਵੀਂ ਜਮਾਤ ਦੀ ਅਰਸ਼ਦੀਪ ਕੌਰ, ਮਹਿਕਪ੍ਰੀਤ ਕੌਰ, ਮਨਦੀਪ ਸਿੰਘ, ਲਵਪ੍ਰੀਤ ਕੌਰ, ਹਰਪ੍ਰੀਤ ਕੌਰ, ਇਸ਼ੀਕਾ, ਬਾਜਕਰਨ ਸਿੰਘ, ਜਸ਼ਨ ਕੁਮਾਰ ਅਤੇ 11ਵੀਂ ਦੀ ਨਵਪ੍ਰੀਤ ਕੌਰ ਨੇ ਇਹ ਪ੍ਰੀਖਿਆ ਪਾਸ ਕਰ ਕੇ ਸਰਟੀਫਿਕੇਟ ਹਾਸਲ ਕੀਤੇ। ਸਤਯੁੱਗ ਦਰਸ਼ਨ ਕਲੱਬ ਅਤੇ ਹਿਊਮੈਨਿਟੀ ਡਿਵੈੱਲਪਮੈਂਟ ਕਲੱਬ ਵੱਲੋਂ ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਨੂੰ ਸਰਟੀਫਿਕੇਟ ਆਫ਼ ਐਪਰੀਸਿਏਸ਼ਨ ਦਿੱਤਾ ਗਿਆ ਅਤੇ ਪ੍ਰੋਗਰਾਮ ਕੋ-ਆਰਡੀਨੇਟਰ ਲੈਕਚਰਾਰ ਰਵਿੰਦਰ ਕੌਰ ਨੂੰ ਮੈਡਲ ਦਿੱਤਾ ਗਿਆ। ਪ੍ਰਿੰਸੀਪਲ ਡਾ. ਮਨੀਸ਼ਾ ਗੁਪਤਾ ਨੇ ਲੈਕਚਰਾਰ ਰਵਿੰਦਰ ਕੌਰ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।
‘ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ’ ਵਿਸ਼ੇ ’ਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ
NEXT STORY