ਫਰੀਦਕੋਟ (ਕੁਲਭੂਸ਼ਨ)- ਸ੍ਰੀਮਤੀ ਅੰਮ੍ਰਿਤਾ ਕੌਰ ਵਡ਼ਿੰਗ ਧਰਮਪਤਨੀ ਅਮਰਿੰਦਰ ਸਿੰਘ ਰਾਜਾ ਵਡ਼ਿੰਗ ਹਲਕਾ ਵਿਧਾਇਕ ਗਿੱਦਡ਼ਬਾਹਾ ਦੇ ਆਸਰਾ ਫਾਊਂਡੇਸ਼ਨ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਰੋਟਰੀ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਭੂੰਦਡ਼ ਵਿਖੇ ਮੁਫਤ ਕੈਂਸਰ ਜਾਂਚ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਅੌਰਤਾਂ ਨੂੰ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਤੋਂ ਬਚਾਉਣ ਲਈ ਪੈਪ ਸਮੀਅਰ, ਮੈਮੋਗਰਾਫੀ, ਯੂਰਿਕ ਐਸਿਡ ਅਤੇ ਬਲੱਡ ਪ੍ਰੈਸ਼ਰ ਆਦਿ ਦੇ ਟੈਸਟ ਮੁਫਤ ਕੀਤੇ ਗਏ ਅਤੇ ਜ਼ਰੂਰਤ ਅਨੁਸਾਰ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਸਬੰਧੀ ਜਾਣਕਾਰੀ ਦਿੰਦੇ ਕੈਂਪ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 213 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਵਿਚ 117 ਮਰੀਜ਼ਾਂ ਦੀ ਕੈਂਸਰ ਸਕਰੀਨਿੰਗ, 96 ਮਰੀਜ਼ਾਂ ਦਾ ਓ. ਪੀ. ਡੀ., 11 ਮਰੀਜ਼ਾਂ ਦਾ ਪੈਪ ਸਮੀਅਰ, 30 ਮਰੀਜਾਂ ਦੇ ਬਰੈਸਟ ਜਾਂਚ ਟੈਸਟ, 3 ਮਰੀਜਾਂ ਦੇ ਮੈਮੋਗਰਾਫੀ ਟੈਸਟ, 71 ਮਰੀਜ਼ਾਂ ਦਾ ਐੱਚ. ਬੀ. ਟੈਸਟ ਅਤੇ 78 ਮਰੀਜ਼ਾਂ ਦੇ ਆਰ. ਬੀ. ਐੱਸ. ਟੈਸਟ ਕੀਤੇ ਗਏ। ਸ਼੍ਰੀਮਤੀ ਵਡ਼ਿੰਗ ਨੇ ਦੱਸਿਆ ਕਿ 11 ਨਵੰਬਰ ਨੂੰ ਪਿੰਡ ਮਧੀਰ ਅਤੇ 12 ਨਵੰਬਰ ਨੂੰ ਭਲਾਈਆਣਾ ਵਿਚ ਕੈਂਸਰ ਜਾਂਚ ਕੈਂਪ ਲਾਇਆ ਜਾ ਰਿਹਾ ਹੈ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਦੌਰਾਨ ਐੱਸ. ਐੱਮ. ਓ. ਡਾ. ਰਮੇਸ਼ ਕੁਮਾਰੀ ਕੰਬੋਜ, ਸਾਹਿਬ ਸਿੰਘ ਭੂੰਦਡ਼, ਸਾਧਾ ਸਿੰਘ ਢਿੱਲੋਂ, ਅਰਸ਼ ਸੱਚਰ, ਜਤਿੰਦਰ ਕਲਸੀ, ਹਰਮੀਤ ਬਰਕੰਦੀ, ਸੰਦੀਪ ਸੋਨੀ, ਬਲਦੇਵ ਰਾਜ, ਪਿਆਰਾ ਸਿੰਘ, ਬਲਜੀਤ ਸਿੰਘ ਅਤੇ ਯਾਦਾ ਜੈਲਦਾਰ ਆਦਿ ਵੀ ਮੌਜੂਦ ਸਨ।
ਸ਼ੀਲਾ ਦੇਵੀ 272ਵੇਂ ਨੇਤਰਦਾਨੀ ਬਣੇ
NEXT STORY