ਫਰੀਦਕੋਟ (ਹਾਲੀ)- ਐੱਮ. ਜੀ. ਐੱਮ. ਸੀ. ਸੈ. ਸਕੂਲ, ਫਰੀਦਕੋਟ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮੇਂ ਡਾ. ਅਜੀਤ ਸਿੰਘ ਦੀਆਂ ਦੋ ਕਿਤਾਬਾਂ ‘ਪੰਛੀ ਝਾਤ’ ਅਤੇ ‘ਬੇਗਮਪੁਰਾ ਸਿੱਟੀ’ ਲੋਕ ਅਰਪਣ ਕੀਤੀਆਂ ਗਈਆਂ। ਇਸ ਸਮਾਗਮ ’ਚ ਪ੍ਰਿੰ. ਸੇਵਾ ਸਿੰਘ ਚਾਵਲਾ ਮੁੱਖ ਮਹਿਮਾਨ ਵਜੋਂ ਪਹੁੰਚੇ। ਪ੍ਰਧਾਨਗੀ ਮੰਡਲ ’ਚ ਗੋਪਾਲ ਸਿੰਘ, ਤਜਿੰਦਰ ਸਿੰਘ ਸੇਠੀ, ਕੁਮਾਰ ਜਗਦੇਵ ਸਿੰਘ ਬਰਾਡ਼ ਅਤੇ ਬਲਜੀਤ ਸਿੰਘ ਬਿੰਦਰਾ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ’ਚ ਪ੍ਰਿੰ. ਚਾਵਲਾ ਨੇ ਡਾ. ਅਜੀਤ ਸਿੰਘ ਦੇ ਜੀਵਨ ਅਤੇ ਸ਼ਖਸੀਅਤ ਬਾਰੇ ਚਾਣਨਾ ਪਾਇਆ। ਡਾ. ਅਜੀਤ ਸਿੰਘ ਨੇ ਸਰੋਤਿਆਂ ਦੇ ਰੂ-ਬਰੂ ਹੁੰਦਿਆਂ ਦੱਸਿਆ ਕਿ ਉਹ ਕਰੀਬ ਪਿਛਲੇ 5 ਦਹਾਕਿਆਂ ਤੋਂ ਸਾਹਿਤ ਦੀ ਸੇਵਾ ਕਰ ਰਹੇ ਹਨ। ਪੰਜਾਬ ਅਤੇ ਪੰਜਾਬੀ ਭਾਵੇਂ ਪੰਜਾਬ ਵਿਚ ਵਸਦੇ ਹੋਣ, ਭਾਵੇਂ ਵਿਦੇਸ਼ਾਂ ਵਿਚ, ਉਨ੍ਹਾਂ ਨੇ ਉਨ੍ਹਾਂ ਦੀਆਂ ਸਮਾਜਕ, ਸੱਭਿਆਚਾਰਕ, ਧਾਰਮਕ ਲੋਡ਼ਾਂ ਅਤੇ ਮੁਸ਼ਕਲਾਂ ਨੂੰ ਨੇਡ਼ੇ ਹੋ ਕੇ ਮਹਿਸੂਸ ਕੀਤਾ ਹੈ ਅਤੇ ਉਨ੍ਹਾਂ ਨੂੰ ਸ਼ਾਬਦਿਕ ਰੂਪ ਵਿਚ ਪਾਠਕਾਂ ਦੇ ਸਨਮੁੱਖ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਦੋ ਕਿਤਾਬਾਂ ਲੇਖ ਸੰਗ੍ਰਹਿ ‘ਪੰਛੀ ਝਾਤ’ ਅਤੇ ਅੰਗਰੇਜ਼ੀ ਭਾਸ਼ਾ ਦੀ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਬਲਜੀਤ ਸਿੰਘ ਬਿੰਦਰਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜਗਦੇਵ ਸਿੰਘ ਬਰਾਡ਼, ਦਰਸ਼ਨ ਕੌਰ, ਰਮਨਦੀਪ ਸੋਢੀ, ਅਜੈ ਕੁਮਾਰ, ਗੋਰਵ ਸ਼ਰਮਾ, ਦੀਪਕ ਦਿਓਡ਼ਾ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਵੀਰ ਸਿੰਘ, ਚਰਨਜੀਤ ਕੌਰ, ਸਵਰਨਜੀਤ ਕੌਰ, ਤਰਸੇਮ ਕੌਰ, ਕਵਿਤਾ ਸੁਖੀਜਾ, ਸੀਮਾ ਅਨੇਜਾ, ਕਿਰਨ ਸੇਠੀ, ਲਵਲੀ, ਸੁਰਜੀਤ ਕੌਰ ਆਦਿ ਮੌਜੂਦ ਸਨ।
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਮਿਸ਼ਨ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ
NEXT STORY