ਫਰੀਦਕੋਟ (ਰਾਜਨ) : ਸਥਾਨਕ ਜੇਲ੍ਹ ਅੰਦਰ ਫੈਕਾਂ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਭੁਪਿੰਦਰ ਸਿੰਘ ਵਾਸੀ ਕੋਟਕਪੂਰਾ, ਸੰਦੀਪ ਸਿੰਘ ਵਾਸੀ ਮੁੱਦਕੀ, ਗੁਰਵਿੰਦਰ ਸਿੰਘ ਵਾਸੀ ਟਹਿਣਾ ਤੇ ਬੂਟਾ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਗੁਲਾਬ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮੌਕੇ ’ਤੇ ਕਾਬੂ ਕਰ ਕੇ ਇਨ੍ਹਾਂ ਕੋਲੋਂ 3 ਕੀਪੈਡ ਮੋਬਾਈਲ, 6 ਪੁੜੀਆਂ ਜ਼ਰਦਾ, 2 ਬੀੜੀਆਂ ਦੇ ਬੰਡਲ, 8 ਕੂਲਲਿੱਪ, 2 ਹੀਟਰ ਸਪਰਿੰਗ, 1 ਲਾਈਟਰ, 1 ਸਰਿੰਜ ਤੇ 1 ਬੇਸਬਾਲ ਬਰਾਮਦ ਕੀਤੇ ਗਏ।
ਸੂਬੇ 'ਚ ਮਿਲੇ ਪੋਟਾਸ਼ ਭੰਡਾਰ ਨੂੰ ਲੈ ਕੇ ਵੱਡੀ ਖ਼ਬਰ, ਸਾਹਮਣੇ ਆਈ ਹੈਰਾਨ ਕਰਨ ਵਾਲੀ ਗੱਲ
NEXT STORY