ਫਿਰੋਜ਼ਪੁਰ (ਸੰਨੀ ਚੋਪੜਾ) : ਜਦੋਂ ਤੋਂ ਲਾਕਡਾਊਨ ਹੋਇਆ ਹੈ ਉਸ ਸਮੇਂ ਤੋਂ ਭੁੱਖਮਰੀ ਤੋਂ ਪਰੇਸ਼ਾਨ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ। ਜਿਸ ਕਾਰਨ ਫੈਕਟਰੀ ਮਾਲਕਾਂ ਅਤੇ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਨ੍ਹਾਂ ਪ੍ਰਵਾਸੀ ਮਜਦੂਰਾਂ ਦੇ ਜਾਣ ਤੋਂ ਬਾਅਦ ਜੂਨ 'ਚ ਝੋਨੇ ਦੀ ਬੀਜਾਈ ਸ਼ੁਰੂ ਹੋ ਜਾਵੇਗੀ। ਜੋ ਮਜਦੂਰ ਪਹਿਲਾਂ ਪ੍ਰਤੀ ਏਕੜ 2500 ਤੋਂ 3000 ਰੁਪਏ ਲੈਂਦੇ ਸਨ ਹੁਣ ਇਸ ਲਈ 5 ਤੋਂ 6 ਹਜ਼ਾਰ ਰੁਪਏ ਮੰਗ ਰਹੇ ਹਨ।
ਇਹ ਵੀ ਪੜ੍ਹੋ : ਪਠਾਨਕੋਟ 'ਚ ਸ਼ੁਰੂ ਹੋਈ ਬੱਸ ਸੇਵਾ, ਜਾਣੋ ਰੂਟਾਂ ਦਾ ਵੇਰਵਾ
ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਬੀਜਾਈ ਅਤੇ ਅਰਬੀ ਵਰਗੀ ਫਸਲ ਦੀ ਕਟਾਈ ਇਕੋਂ ਸਮੇਂ ਆਉਣ ਕਾਰਨ ਲੇਬਰ ਦੀ ਹੋਰ ਵੀ ਕਮੀ ਆ ਜਾਂਦੀ ਹੈ। ਜਿਸ ਦੇ ਚੱਲਦਿਆਂ ਹੋਰ ਵੀ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਹਿਰ 'ਚ ਰੁੜੇ ਸਕੇ ਭਰਾਵਾਂ ਦੀਆਂ ਮਿਲੀਆਂ ਲਾਸ਼ਾਂ, ਗਮਗੀਨ ਮਾਹੌਲ 'ਚ ਹੋਇਆ ਸਸਕਾਰ
NEXT STORY