ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਚਾਰ ਦੋਸ਼ੀਆਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਸਭ ਤੋਂ ਵੱਡੀ ਰਿਕਵਰੀ ਥਾਣਾ ਕੁੱਲਗੜੀ ਪੁਲਸ ਨੇ ਕੀਤੀ ਹੈ। ਐੱਸ.ਆਈ. ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਨੂਰਪੁਰ ਸੇਠਾਂ ਵਿਚ ਰਾਈਸ ਮਿੱਲ ਦੇ ਕੋਲ ਗਸ਼ਤ ਕਰ ਰਹੀ ਸੀ ਤਾਂ ਪੁਲਸ ਨੂੰ ਦੇਖ ਕੇ ਮੋਟਰਸਾਈਕਲ 'ਤੇ ਆ ਰਹੇ ਇਕ ਨੌਜਵਾਨ ਨੇ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ 'ਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 304 ਗ੍ਰਾਮ ਹੈਰੋਇਨ ਮਿਲੀ ਜਿਸ ਦੀ ਕੀਮਤ ਕਰੀਬ 1.52 ਕਰੋੜ ਰੁਪਏ ਹੈ।
ਦੋਸ਼ੀ ਦੀ ਪਛਾਣ ਦੀਪਾਂਸ਼ੂ ਮੱਕੜ ਵਾਸੀ ਭਾਰਤ ਨਗਰ ਵਜੋਂ ਹੋਈ ਹੈ। ਉਕਤ ਤੋਂ ਇਲਾਵਾ ਥਾਣਾ ਸਦਰ ਦੇ ਏ.ਐਸ.ਆਈ. ਬਲਦੇਵ ਰਾਜ ਨੇ ਜੋਰਾ ਸਿੰਘ ਪਿੰਡ ਪੱਲਾ ਮੇਘਾ ਨੂੰ 2 ਗ੍ਰਾਮ ਹੈਰੋਇਨ, ਇਕ ਲਾਈਟਰ ਅਤੇ ਇਕ ਪੰਨੀ ਸਮੇਤ, ਥਾਣਾ ਤਲਵੰਡੀ ਭਾਈ ਦੇ ਏ.ਐੱਸ.ਆਈ. ਸੁਦੇਸ਼ ਕੁਮਾਰ ਨੇ ਹਰਮਨਪ੍ਰੀਤ ਸਿੰਘ ਹਰਮਨ ਪਿੰਡ ਫੌਜਾਂਵਾਲੀ ਨੂੰ ਇਕ ਲਾਈਟਰ, ਹੈਰੋਇਨ ਲੱਗੀ ਇਕ ਪੰਨੀ ਅਤੇ 20 ਰੁਪਏ ਦੇ ਨੋਟ ਸਮੇਤ, ਥਾਣਾ ਸਿਟੀ ਜ਼ੀਰਾ ਦੇ ਹੈਡ ਕਾਂਸਟੇਬਲ ਗੁਰਲਾਲ ਸਿੰਘ ਨੇ ਅਨਿਲ ਉਰਫ ਲਾਲਾ ਵਾਸੀ ਜ਼ੀਰਾ ਨੂੰ 4 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਸਾਰਿਆਂ ਖ਼ਿਲਾਫ ਸਬੰਧਤ ਪੁਲਸ ਥਾਣਿਆਂ ਵਿਚ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
ਨਾਬਾਲਗ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਿਜਾਣ ਵਾਲੇ 2 ਨਾਮਜ਼ਦ
NEXT STORY