ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਜ਼ਿਲ੍ਹਾ ਫਿਰੋਜ਼ਪੁਰ ਦੀ ਐੱਸ. ਐੱਸ. ਪੀ. ਸੋਮਿਆ ਮਿਸ਼ਰਾ ਨੇ ਅੱਜ ਡੀ. ਐੱਸ. ਪੀ. ਦਫ਼ਤਰ ਗੁਰੂਹਰਸਹਾਏ ’ਚ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਲੋਕਾਂ ਦੀਆ ਸਮੱਸਿਆਵਾਂ ਨੂੰ ਸੁਣਿਆ। ਇਸ ਦੌਰਾਨ ਜਗ ਬਾਣੀ ਤੇ ਪੰਜਾਬ ਕੇਸਰੀ ਦੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੋਮਿਆ ਮਿਸ਼ਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਡੀ. ਐੱਸ. ਪੀ. ਅਤੁੱਲ ਸੋਨੀ, ਥਾਣਾ ਮੁਖੀ ਗੁਰਜੰਟ ਸਿੰਘ, ਥਾਣਾ ਲੱਖੋ ਕੇ ਬਹਿਰਾਮ ਥਾਣਾ ਮੁਖੀ ਅਮਰੀਕ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਕਿ ਜਿਹੜੇ ਕੇਸ ਪੈਂਡਿੰਗ ਹਨ ਉਨ੍ਹਾਂ ਦਾ ਜਲਦੀ ਨਿਪਟਾਰਾ ਕੀਤਾ ਜਾਵੇ।
ਐੱਸ. ਐੱਸ. ਪੀ. ਨੇ ਦਫਤਰ ’ਚ ਮਿਲਣ ਆਏ ਸ਼ਿਕਾਇਤਕਰਤਾ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਸੁਣਿਆ, ਕਈਆਂ ਦਾ ਮੌਕੇ ’ਤੇ ਹੱਲ ਕੀਤਾ ਅਤੇ ਕਈਆਂ ਦਾ ਹੱਲ ਜਲਦੀ ਕੀਤੇ ਜਾਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ ਜੋ ਪੰਜਾਬ ਪੁਲਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਉਹ ਜਾਰੀ ਰਹੇਗੀ ਤਾਂ ਜੋ ਨਸ਼ੇ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਇਸ ਮੌਕੇ ਮੁੱਖ ਮੁਨਸ਼ੀ ਮਲਕੀਤ ਸ਼ਰਮਾ, ਹਰਪਾਲ ਸਿੰਘ, ਗੁਰਦੀਪ ਕੌਰ, ਜਸਪਾਲ ਸਿੰਘ, ਆਤਮਾ ਸਿੰਘ, ਮਹਿਲ ਸਿੰਘ, ਮਹੇਸ਼ ਸਿੰਘ ਡੀਐਸਪੀ ਰੀਡਰ ਰਾਜਵੀਰ ਸਿੰਘ ਐੱਸਐੱਸਪੀ ਰੀਡਰ ਜਯੰਤ ਸਿੰਘ ਆਦਿ ਪੁਲਸ ਅਧਿਕਾਰੀ ਮੀਟਿੰਗ ’ਚ ਮੌਜੂਦ ਸਨ।
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਵਿਅਕਤੀ ਦੀ ਮੌਤ
NEXT STORY