ਜਲੰਧਰ— ਡੋਸਾ ਖਾਣਾ ਬਹੁਤ ਲੋਕਾ ਨੂੰ ਪਸੰਦ ਹੁੰਦਾ ਹੈ। ਪਲੇਨ ਡੋਸਾ ਅਤੇ ਮਸਾਲਾ ਡੋਸਾ ਤੁਸੀਂ ਅਕਸਰ ਖਾਦਾ ਹੋਵੇਗਾ। ਅੱਜ ਅਸੀਂ ਤੁਹਾਨੂੰ ਐੱਗ ਡੋਸਾ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
- ਡੇਢ ਕੱਪ ਡੋਸੇ ਦਾ ਘੋਲ
- 2-3 ਅੰਡੇ
- ਇਕ ਪਿਆਜ਼ ਬਾਰੀਕ ਕੱਟਿਆਂ ਹੋਇਆ
- ਕਾਲੀ ਮਿਰਚ ਪਾਊਡਰ
- ਥੋੜ੍ਹੀ ਜਿਹੀ ਹਲਦੀ
- ਤੇਲ ਤਲਣ ਲਈ
- ਨਮਕ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਬਰਤਨ 'ਚ ਅੰਡੇ, ਪਿਆਜ਼, ਨਮਕ, ਕਾਲੀ ਮਿਰਚ ਅਤੇ ਹਲਦੀ ਨੂੰ ਮਿਲਾ ਕੇ ਚੰਗੀ ਤਰ੍ਹਾਂ ਫੈਂਟ ਲਓ।
2. ਘੱਟ ਗੈਸ 'ਤੇ ਇਕ ਤਵਾ ਗਰਮ ਕਰਨ ਲਈ ਰੱਖੋ।
3. ਤਵੇ ਦੇ ਗਰਮ ਹੋਣ 'ਤੇ ਥੋੜ੍ਹਾ ਜਿਹਾ ਤੇਲ ਲਗਾਓ ਅਤੇ ਚਮਚ ਦੀ ਮਦਦ ਨਾਲ ਘੋਲ ਨੂੰ ਤਵੇ 'ਤੇ ਫੈਲਾ ਦਿਓ ਅਤੇ 2 ਮਿੰਟਾਂ ਤੱਕ ਪਕਾ ਲਓ।
4. ਜਦੋਂ ਡੋਸਾ ਥੋੜ੍ਹਾ ਪੱਕ ਜਾਵੇ ਤਾਂ ਇਸ ਉਪਰ ਅੰਡੇ ਦਾ ਮਿਕਚਰ ਚਾਰੇ ਪਾਸੇ ਪਾ ਕੇ ਫੈਲਾ ਦਿਓ ਅਤੇ 2 ਮਿੰਟਾਂ ਤੱਕ ਪਕਾਓ।
5. ਪਕਾਉਣ ਤੋਂ ਬਾਅਦ ਡੋਸੇ ਦੇ ਕਿਨਾਰਿਆਂ ਉਪਰ ਤੇਲ ਲਗਾਓ ਅਤੇ ਪਲਟ ਕੇ ਦੂਜੇ ਪਾਸੇ ਵੀ ਸੇਕ ਲਓ।ਸ਼
6. ਤੁਹਾਡਾ ਐੱਗ ਡੋਸਾ ਤਿਆਰ ਹੈ। ਨਾਰੀਅਲ ਦੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।
ਇਸ ਤਰ੍ਹਾਂ ਬਣਾਓ ਸੰਤਰੇ ਦਾ ਜੂਸ
NEXT STORY