ਗੈਜੇਟ ਡੈਸਕ– ਮਾਈਕ੍ਰੋਸਾਫਟ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਭਰ ’ਚ ਕਰੀਬ 10 ਲੱਖ ਕੰਪਿਊਟਰ ਅਜੇ ਵੀ ਵਾਨਾਕ੍ਰਾਈ ਵਰਗੇ ਮਾਲਵੇਅਰ ਦੇ ਹਮਲੇ ਦੇ ਖਤਰੇ ’ਚ ਹਨ। ਸਾਲ 2017 ’ਚ ਵਾਨਾਕ੍ਰਾਈ ਮਾਲਵੇਅਰ ਦੁਨੀਆ ਭਰ ’ਚ ਫੈਲ ਗਿਆ ਸੀ, ਜਿਸ ਨਾਲ ਅਰਬਾਂ ਡਾਲਰ ਦਾ ਨੁਕਸਾਨ ਹੋਇਆ ਸੀ। ਸਾਫਟਵੇਅਰ ਦਿੱਗਜ ਨੇ ਹਾਲ ਹੀ ’ਚ ਵਿੰਡੋਜ਼ ਲਈ ਰਿਮੋਟ ਡੈਸਕਟਾਪ ਸਰਵਿਸਿਜ਼ ’ਚ ‘ਵਾਰਮੇਬਲ’ ਵਲਨਰਬਿਲਟੀ ਦੀ ਖੋਜ ਕੀਤੀ ਹੈ, ਜੋ ਆਟੋਮੈਟਿਕ ਤਰੀਕੇ ਨਾਲ ਫੈਲ ਸਕਦਾ ਹੈ।
ਐੱਨਗੈਜੇਟ ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਦੂਜੀ ਐਡਵਾਈਜ਼ਰੀ ਜਾਰੀ ਕੀਤੀ ਹੈ ਅਤੇ ਯੂਜ਼ਰਜ਼ ਨੂੰ ਅਪੀਲਕੀਤੀ ਹੈ ਕਿ ਬਲੂਕੀਪ’ ਮਾਲਵੇਅਰ ਹਮਲੇ ਨੂੰ ਰੋਕਣ ਲਈ ਉਹ ਆਪਣੇ ਸਿਸਟਮਸ ਨੂੰ ਅਪਡੇਟ ਕਰ ਲੈਣ। ਮਾਈਕ੍ਰੋਸਾਫਟ ਸਕਿਓਰਿਟੀ ਰਿਸਪਾਂਸ ਸੈਂਟਰ (ਐੱਮ.ਐੱਸ.ਆਰ.ਸੀ.) ਦੇ ਇੰਸੀਡੈਂਟ ਰਿਸਪਾਂਸ ਦੇ ਨਿਰਦੇਸ਼ਕ ਸਿਮੋਨ ਪੋਪ ਨੇ ਚਿਤਵਾਨੀ ਦਿੱਤੀ ਹੈ ਕਿ ਮਾਈਕ੍ਰੋਸਾਫਟ ਨੂੰ ਵਿਸ਼ਵਾਸ ਹੈ ਕਿ ਇਹ ਵਲਨਰਬਿਲਟੀ ਮੌਜੂਦ ਹੈ। ਸਿਰਫ ਦੋ ਹਫਤੇ ਪਹਿਲਾਂ ਹੀ ਇਸ ਦਾ ਫਿਕਸ ਜਾਰੀ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਇਸ ਵਾਰਮ ਦਾ ਕੋਈ ਸੰਕੇਤ ਨਹੀਂ ਮਿਲਿਆ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਖਤਰੇ ਤੋਂ ਬਾਹਰ ਹਾਂ।
ਮਾਈਕ੍ਰੋਸਾਫਟ ਨੇ ਕਿਹਾ ਕਿ ਸਾਡੀਆਂ ਸ਼ਿਫਾਰਸ਼ਾਂ ਉਹੀ ਹਨ। ਅਸੀਂ ਦ੍ਰਿੜ੍ਹਤਾ ਨਾਲ ਇਹ ਸਲਾਹ ਦਿੰਦੇ ਹਾਂ ਕਿ ਸਾਰੇ ਪ੍ਰਭਾਵਿਤ ਸਿਸਟਮਸ ਨੂੰ ਜਲਦੀ ਤੋਂ ਜਲਦੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਆਪਰੇਟਿੰਗ ਸਿਸਟਮਸ ਦਾ ਵਿਆਪਕ ਤੌਰ ’ਤੇ ਕਾਰਪੋਰੇਟ ਵਾਤਾਵਰਣ ’ਚ ਇਸਤੇਮਾਲ ਕੀਤਾ ਜਾਂਦਾ ਹੈ।
WWDC 2019: ਐਪਲ ਦੀ ਡਿਵੈਲਰਜ਼ ਕਾਨਫਰੰਸ ਅੱਜ ਤੋਂ ਸ਼ੁਰੂ, ਹੋਣਗੇ ਇਹ ਵੱਡੇ ਐਲਾਨ
NEXT STORY