ਜਲੰਧਰ- ਦੁਨੀਆਂ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ ਦਾ ਅਜਿਹਾ ਪ੍ਰੋਡੈਕਟ ਜਿਸ ਦੇ ਬਾਰੇ 'ਚ ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇਗਾ। Mac Pro ਇਕ ਅਜਿਹੀ ਡਿਵਾਈਸ ਹੈ, ਜੋ ਕਾਫੀ ਪ੍ਰੀਮੀਅਮ ਹੈ। ਇਸ ਨੂੰ ਤੁਸੀਂ MacBook Pro ਜਾਂ iMac ਸਮਝਾਉਣ ਦੀ ਗਲਤੀ ਨਾ ਕਰੋ, ਕਿਉਂਕਿ Mac Pro ਇਕ ਡਿਵਾਈਸ ਹੈ। ਜਿਸ ਦਾ ਅਪਗ੍ਰੇਡਡ ਵਰਜਨ ਭਾਰਤ 'ਚ ਲਾਂਚ ਹੋ ਗਿਆ ਹੈ। ਇਸ ਦੀ ਸ਼ੁਰੂਆਤੀ ਕੀਮਤ 2 ਲੱਖ 50 ਹਜ਼ਾਰ ਹੈ, ਜਦਕਿ ਇਸ ਦੇ ਟਾਪ ਮਾਡਲ ਦੀ ਕੀਮਤ 3 ਲੱਖ 30 ਹਜ਼ਾਰ ਰੁਪਏ ਹੈ।
Mac Pro ਨੂੰ ਸਭ ਤੋਂ ਪਹਿਲਾਂ 2013 'ਚ ਲਾਂਚ ਕੀਤਾ ਗਿਆ ਸੀ। Intel Xenon 'ਤੇ ਆਧਾਰਿਤ ਇਸ ਕੰਪਿਊਟਰ ਨੂੰ ਅਸਲ ਸਪੀਡ ਅਤੇ ਪਾਵਰਫੁੱਲ ਪ੍ਰੋਸੈਸਿੰਗ ਲਈ ਯੂਜ਼ ਕੀਤਾ ਹੈ। ਇਹ ਡਿਵਾਈਸ ਐਪਲ ਦੀ ਤਰ੍ਹਾਂ ਤੋਂ ਦਿੱਤਾ ਜਾਣ ਵਾਲਾ ਸਭ ਤੋਂ ਪਾਵਰਫੁੱਲ ਕੰਪਿਊਟਰ ਹੈ। Apple ਕੰਪਿਊਟਰ 'ਚ 3 ਮਾਡਲ ਹਨ iMac, iMac Mini ਅਤੇ Mac Pro. ਇਨ੍ਹਾਂ 'ਚ ਸਭ ਤੋਂ ਪਾਵਰਫੁੱਲ Mac Pro ਹੈ। Mac Pro 'ਚ Intel Xenon E5 ਪ੍ਰੋਸੈਸਰ ਨਾਲ Dual AMD Fire Pro D500 ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ ਦਿੱਤਾ ਗਿਆ ਹੈ। ਇਸ 'ਚ 16GB ਰੈਮ ਦਿੱਤਾ ਗਿਆ ਹੈ, ਜਦਕਿ ਇਸ ਦੇ ਪੁਰਾਣੇ ਮਾਡਲ 'ਚ 12GB ਰੈਮ ਦਿੱਤਾ ਗਿਆ ਸੀ।
ਦੋਵੇਂ ਮਾਡਲ 'ਚ ਰੈਮ ਨੂੰ ਅਪਗ੍ਰੇਡ ਕਰ ਕੇ ਕ੍ਰਮਵਾਰ 32GB ਤੋਂ 64GB ਤੱਕ ਵਧਾਇਆ ਜਾ ਸਕਦਾ ਹੈ। ਇਸ ਲਈ ਇਨ੍ਹਾਂ 'ਚ 8GB ਅਤੇ 16GB ਰੈਮ ਮਾਡਿਊਲਸ ਸੀ। Mac Pro ਦੇ ਦੋਵੇਂ ਮਾਡਲ 'ਚ 256GB ਦੀ ਇੰਟਰਨਲ ਸਟੋਰੇਜ ਹੈ ਪਰ ਇੰਨ੍ਹਾਂ ਨੂੰ ਵਧਾ ਕੇ 512GB ਤੋਂ 1TB ਤੱਕ ਕੀਤਾ ਜਾ ਸਕਦਾ ਹੈ। ਦੂਜੇ ਸਪੈਸੀਫਿਕੇਸ਼ਨਜ਼ ਪਿਛਲੇ ਮਾਡਲ ਵਰਗੇ ਹੀ ਹਨ, ਇਨ੍ਹਾਂ 'ਚ 4USB ਪੋਰਟ, 6 ਠੰਡਰਬਰਡ ਪੋਰਟ, ਡਿਊਲ ਗੀਗਾਬਿਟ ਈਥਰਨੈੱਟ ਅਤੇ HDMI 1.4 Ultra HD ਪੋਰਟਸ ਦਿੱਤੇ ਗਏ ਹਨ। ਕਨੈਕਟੀਵਿਟੀ ਲਈ ਇਨ੍ਹਾਂ 'ਚ WiFi 802.11 ਅਤੇ Bluetooth 4.0 ਦਿੱਤੇ ਗਏ ਹਨ।
Jio ਨੂੰ ਆਪਣੀ ਸਰਵਿਸ ਕੁਆਲਿਟੀ ਹਾਈ ਲੈਵਲ ਕਰਨੀ ਹੋਵੇਗੀ: ਮੂਡੀਜ
NEXT STORY