ਜਲੰਧਰ- ਨਿਸਾਨ ਮੋਟਰ ਇੰਡੀਆਂ ਨੇ ਆਪਣੀ ਹੈਚਬੈਕ ਕਾਰ ਮਾਇਕਰਾ ਦਾ ਅਪਗ੍ਰੇਡਡ ਵਰਜ਼ਨ ਪੇਸ਼ ਕੀਤਾ ਹੈ। ਇਸ ਨਵੀਂ ਕਾਰ ਦੀ ਦਿੱਲੀ ਸ਼ੋਰੂਮ 'ਚ ਕੀਮਤ 5.99 ਲੱਖ ਰੁਪਏ ਹੈ। ਇਸ ਦੇ ਪੈਟਰੋਲ ਇੰਜਣ ਵੇਰੀਅੰਟ ਦੀ ਕੀਮਤ 5.99 ਲੱਖ ਰੁਪਏ ਤੋਂ 6.95 ਲੱਖ ਰੁਪਏ ਦੇ ਵਿਚਕਾਰ ਹੈ। ਜਦ ਕਿ ਡੀਜਲ ਵੇਰੀਅੰਟ ਦੀ ਕੀਮਤ 6.62 ਲੱਖ ਰੁਪਏ ਤੋਂ 7.23 ਲੱਖ ਰੁਪਏ ਦੇ ਵਿਚਕਾਰ ਹੈ।
ਨਿਸਾਨ ਮਾਇਕਰਾ ਦੇ ਅਪਗ੍ਰੇਡ ਵਰਜ਼ਨ 'ਚ ਪਾਵਰ ਸਪੈਸੀਫਿਕੇਸ਼ਨ 'ਚ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਕੰਪਨੀ ਨੇ ਇਸ 'ਚ 1.2 ਲਿਟਰ ਪੈਟਰੋਲ ਇੰਜਣ ਦਿੱਤਾ ਹੈ ਅਤੇ ਇਸ 'ਚ X-Tronic CVT ਆਟੋਮੈਟਿਕ ਟਰਾਂਸਮਿਸ਼ਨ ਦਿੱਤਾ ਗਿਆ ਹੈ। ਇਹ ਇੰਜਣ 73bhp ਦੀ ਪਾਵਰ ਅਤੇ 104Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੇ ਨਾਲ ਹੀ ਇਸ 'ਚ 1.5 ਲਿਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ ਅਤੇ ਇਸ 'ਚ 5 ਸਪੀਡ ਮੈਨੂਅਲ ਟਰਾਂਸਮਿਸ਼ਨ ਸਿਸਟਮ ਦਿੱਤਾ ਗਿਆ ਹੈ। ਇਹ ਇੰਜਣ 63bhp ਦੀ ਪਾਵਰ ਅਤੇ 160Nm ਜਨਰੇਟ ਕਰਦਾ ਹੈ। ਕੰਪਨੀ ਮੁਤਾਬਕ, ਡੀਜ਼ਲ ਕਾਰ 23.08 kmpl ਅਤੇ ਪੈਟਰੋਲ ਕਾਰ 19.34 kmpl ਦੀ ਮਾਈਲੇਜ ਦਿੰਦੀ ਹੈ। ਇਹ 7 ਮਟੈਲਿਕ ਕਲਰਸ 'ਚ ਉਪਲੱਬਧ ਹੈ।
ਐਕਟੀਰਿਅਰ
ਨਿਸਾਨ ਮਾਇਕਰਾ ਦੇ ਫ੍ਰੰਟ 'ਚ ਕੰਨਪੀ ਦੀ ਪਾਰੰਪਰਕ V-ਮੋਸ਼ਨ ਗਰਿਲ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਨੂੰ ਕਰਵੀ ਲੁੱਕਸ ਦਿੱਤੀ ਗਈ ਹੈ ਜੋ ਕਾਫ਼ੀ ਇੰਪ੍ਰੇਸ ਕਰਦਾ ਹੈ। ਉਥੇ ਹੀ ਕਾਰ ਦੀ ਲੰਬਾਈ ਅਤੇ ਚੋੜਾਈ ਨੂੰ ਥੋੜ੍ਹਾ ਵਧਾਇਆ ਗਿਆ ਹੈ ਜਿਸ ਦੀ ਮਦਦ ਨਾਲ ਹੁਣ ਇਹ ਥੋੜ੍ਹੀ ਜ਼ਿਆਦਾ ਵੱਡੀ ਲੱਗਦੀ ਹੈ। ਨਵੀਂ ਮਾਇਕਰਾ ਨੂੰ ਰੇਨੋ-ਨਿਸਾਨ ਵਾਲੇ CMF-B ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ। ਨਵੀਂ ਮਾਇਕਰਾ 'ਚ ਰੇਨ ਸੈਂਸਿੰਗ ਵਾਇਪਰਸ ਅਤੇ ਆਟੋਮੈਟਿਕ ਹੈੱਡਲੈਂਪ ਸਹਿਤ ਸਾਰੇ ਖਾਸ ਫੀਚਰ ਕਾਰ ਦੇ ਟਾਪ ਵੇਰੀਅੰਟ 'ਚ ਮਿਲਣਗੇ।
2017 ਨਿਸਾਨ ਮਾਇਕਰਾ ਦੇ ਫੀਚਰ
ਕੁੱਝ ਨਵੇਂ ਫੀਚਰ ਪਾਏ ਗਏ ਹਨ ਜੋ ਕਾਰ ਨੂੰ ਸ਼ਾਨਦਾਰ ਬਣਾ ਰਹੇ ਹਨ। ਨਵੀਂ ਕਾਰ 'ਚ ਡਰਾਇਵਰ ਸਾਈਡ ਏਅਰਬੈਗ, ਰਿਅਰ ਪਾਰਕਿੰਗ ਸੈਂਸਰ, ਰਿਅਰ ਪਾਰਕਿੰਗ ਕੈਮਰਾ, ਟੱਚ ਸਕਰੀਨ ਇੰਫੋਟੇਨਮੇਂਟ ਡਿਸਪਲੇ ਹੋਰ ਵੀ ਬਹੁਤ ਕੁੱਝ ਨਵਾਂ ਹੋਵੇਗਾ।
ਮੁਕਾਬਲਾ
ਭਾਰਤ 'ਚ ਕਾਰ ਦਾ ਸਿੱਧਾ ਮੁਕਾਬਲਾ ਹੁੰਡਈ ਗਰੈਂਡ ਆਈ10, ਆਈ20, ਫੋਰਡ ਫਿਗੋ, ਮਾਰੂਤੀ ਸਵਿੱਫਟ ਅਤੇ ਬਲੇਨੋ, ਨਾਲ ਹੋਵੇਗਾ। ਨਵੀਂ ਮਾਇਕਰਾ ਦਾ ਡਿਜ਼ਾਇਨ ਮੌਜੂਦਾ ਮਾਇਕਰਾ ਨਾਲ ਜ਼ਿਆਦਾ ਸਪੋਰਟੀ ਅਤੇ ਬੋਲਡ ਹੈ।
ਤੰਬਾਕੂ ਨਾਲ HIV ਮਰੀਜ਼ਾਂ 'ਚ ਮੌਤ ਦਾ ਖਤਰਾ ਵੱਧ ਕੇ ਹੋਇਆ ਦੁੱਗਣਾ
NEXT STORY