ਜਲੰਧਰ- ਟੈਲੀਕਾਮ ਕੰਪਨੀਆਂ 'ਚ ਇੰਟਰਨੈੱਟ ਡਾਟਾ ਦੀਆਂ ਦਰਾਂ 'ਚ ਕਟੌਤੀ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ। ਟੈਲੀਕਾਮ ਸਰਵਿਸ ਪ੍ਰੋਵਾਈਡਰ ਏਅਰਟੈੱਲ, ਆਈਡੀਆ ਅਤੇ ਬੀ.ਐੱਸ.ਐੱਨ.ਐੱਲ. ਤੋਂ ਬਾਅਦ ਹੁਣ ਵੋਡਾਫੋਨ ਨੇ ਵੀ ਆਪਣੇ 2ਜੀ, 3ਜੀ ਅਤੇ 4ਜੀ ਇੰਟਰਨੈੱਟ ਪਲਾਨ 'ਚ 67 ਫੀਸਦੀ ਤੱਕ ਦੀ ਕਟੌਤੀ ਕਰ ਦਿੱਤੀ ਹੈ।
ਵੋਡਾਫੋਨ ਨੇ ਇਕ ਬਿਆਨ 'ਚ ਕਿਹਾ ਕਿ ਇਸ ਤੋਂ ਪਹਿਲਾਂ ਗਾਹਕਾਂ ਨੂੰ 3ਜੀ.ਬੀ. ਦੇ 3ਜੀ ਅਤੇ 4ਜੀ ਵਾਲੇ ਡਾਟਾ ਪੈਕ ਲਈ ਮਹੀਨੇ ਦੇ ਕਰੀਬ 650 ਰੁਪਏ ਖਰਚ ਕਰਨੇ ਪੈਂਦੇ ਸਨ ਪਰ ਹੁਣ ਇਸੇ ਕੀਮਤ 'ਚ 5ਜੀ.ਬੀ. ਡਾਟਾ ਉਪਲੱਬਧ ਹੋਵੇਗਾ ਜੋ 67 ਫੀਸਦੀ ਜ਼ਿਆਦਾ ਹੈ। ਇਹ ਕੰਪਨੀ ਇਸੇ ਤਰ੍ਹਾਂ 449 ਰੁਪਏ ਦੇ ਪੈਕ 'ਤੇ 50 ਫੀਸਦੀ ਜ਼ਿਆਦਾ ਡਾਟਾ ਅਤੇ 999 ਰੁਪਏ ਦੇ ਪੈਕ 'ਤੇ 54 ਫੀਸਦੀ ਜ਼ਿਆਦਾ ਦੇ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜਲਦੀ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਰਿਲਾਇੰਸ ਜਿਓ ਦੀ ਚੁਣੌਤੀ ਤੋਂ ਨਜਿੱਠਣ ਲਈ ਦੂਰਸੰਚਾਰ ਕੰਪਨੀਆਂ ਇੰਟਰਨੈੱਟ ਪੈਕ ਦੀਆਂ ਦਰਾਂ 'ਚ ਕਟੌਤੀ ਕਰ ਰਹੀਆਂ ਹਨ। ਵੋਡਾਫੋਨ ਤੋਂ ਪਹਿਲਾਂ ਵੀ ਆਈਡੀਆ ਅਤੇ ਏਅਰਟੈੱਲ ਨੇ ਪ੍ਰੀਪੇਡ ਗਾਹਕਾਂ ਲਈ 3ਜੀ ਅਤੇ 4ਜੀ ਮੋਬਾਇਲ ਇੰਟਰਨੈੱਟ ਪੈਕ ਦੀਆਂ ਦਰਾਂ 'ਚ 67 ਫੀਸਦੀ ਕਟੌਤੀ ਦਾ ਐਲਾਨ ਕੀਤਾ ਸੀ। ਇਸ ਨਾਲ ਖਾਸਤੌਰ 'ਤੇ ਉਨ੍ਹਾਂ ਇੰਟਰਨੈੱਟ ਗਾਹਕਾਂ ਨੂੰ ਫਾਇਦਾ ਹੋਵੇਗਾ ਜੋ 2ਜੀ.ਬੀ. ਤੋਂ 10 ਜੀ.ਬੀ. ਤੱਕ ਡਾਟਾ ਦੀ ਵਰਤੋਂ ਕਰਦੇ ਹਨ।
ਆਨਲਾਈਨ Movies ਵੇਖਣਾ ਪਸੰਦ ਹੈ ਤਾਂ ਇਨ੍ਹਾਂ ਐਪਸ ਨੂੰ ਕਰੋ ਡਾਊਨਲੋਡ
NEXT STORY