ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਭਾਰਤ 'ਚ ਆਪਣੇ ਐਂਡ੍ਰਾਇਡ ਯੂਜ਼ਰਸ ਦੇ ਲਈ ਇਕ ਨਵਾਂ ਫੀਚਰ ਰੋਲ ਆਊਟ ਕਰ ਦਿੱਤਾ ਹੈ। ਇਸ ਫੀਚਰ ਨੂੰ ਇਸਤੇਮਾਲ ਕਰ ਕੇ ਯੂਜ਼ਰਸ ਹੁਣ ਹੋਰ ਮੋਬਾਇਲ ਆਪਰੇਟਰਸ ਦੇ ਪ੍ਰੀਪੇਡ ਮੋਬਾਇਲ ਨੰਬਰਸ ਨੂੰ ਰਿਚਾਰਜ ਕਰ ਸਕਦੇ ਹਨ। ਇਹ ਨਵਾਂ ਫੀਚਰ ਹੁਣ ਸਿਰਫ ਪ੍ਰੀਪੇਡ ਅਤੇ ਐਂਡ੍ਰਾਇਡ ਯੂਜ਼ਰਸ ਦੇ ਲਈ ਹੀ ਉਪਲੱਬਧ ਹੈ ਪਰ ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਆਈਫੋਨ ਯੂਜ਼ਰਸ ਅਤੇ ਡੇਸਕਟਾਰ ਸਾਈਟ 'ਤੇ ਵੀ ਉਪਲੱਬਧ ਕਰਾਏ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ ਭਵਿੱਖ 'ਚ ਪੋਸਟਪੇਡ ਨੰਬਰਸ ਦੇ ਬਿਲ ਦਾ ਭੁਗਤਾਨ ਵੀ ਇਸ ਫੀਚਰ ਦਾ ਇਸਤੇਮਾਲ ਕਰ ਦਿੱਤਾ ਜਾ ਸਕੇਗਾ।
ਫੇਸਬੁੱਕ ਐਪ ਤੋਂ ਕਿਸ ਤਰ੍ਹਾਂ ਕਰੀਏ ਰਿਚਾਰਜ?
- ਨੋਟੀਫਿਕੇਸ਼ਨ ਦੇ ਕੋਲ ਦਿਖ ਰਹੇ ਤਿੰਨ ਹਾਰਿਜ਼ਾਨਟਲ ਲਾਈਨ ਬਟਨ 'ਤੇ ਟੈਪ ਕਰੋ।
- 'Mobile Recharge' ਦੇ ਆਪਸ਼ਨ ਨੂੰ ਲੱਭੋ। ਜੇਕਰ ਤੁਹਾਨੂੰ ਇਹ ਲਿਸਟ 'ਚ ਨਹੀਂ ਦਿਖ ਰਿਹਾ ਹੈ, ਤਾਂ 'See More' 'ਤੇ ਟੈਪ ਕਰੋ।
- ਹੁਣ ਤੁਹਾਨੂੰ ਸਕਰੀਨ 'ਤੇ ਮੈਸੇਜ਼ ਦਿਖੇਗਾ, ਜਿਸ 'ਤੇ 'Choose a plan and pay with your debit or credit card, its fast, secure and free' ਲਿਖਿਆ ਹੋਵੇਗਾ। ਹੁਣ 'Recharge Now' 'ਤੇ ਟੈਪ ਕਰੋ।
- 'Mobile Recharge' ਸਕਰੀਨ 'ਤੇ ਆਪਣਾ ਮੋਬਾਇਲ ਨੰਬਰ ਪਾਓ।
- ਫੇਸਬੁੱਕ ਆਪਣੇ-ਆਪ ਤੁਹਾਡੇ ਟੈਲੀਕਾਮ ਆਪਰੇਟਰ ਦਾ ਪਤਾ ਲਗਾ ਲਵੇਗੀ ਪਰ ਤੁਸੀਂ ਡ੍ਰਾਪਡਾਊਨ ਮੈਨਿਊ 'ਚ ਜਾ ਕੇ ਇਸ ਨੂੰ ਬਦਲ ਵੀ ਸਕਦੇ ਹੋ। ਇੱਥੇ ਤੁਹਾਨੂੰ ਏਅਰਟੈੱਲ, ਬੀ. ਐੱਸ. ਐੱਨ. ਐੱਲ. ਆਈਡੀਆ, ਜਿਓ, ਐੱਮ. ਟੀ. ਐੱਨ. ਐੱਲ. ਦਿੱਲੀ, ਐੱਮ. ਟੀ. ਐੱਨ. ਐੱਲ. ਮੁੰਬਈ, ਟਾਟਾ ਡੋਕੋਮੋ, ਟੈਲੀਕਾਮ ਅਤੇ ਵੋਡਫੋਨ ਜਿਹੇ ਆਪਸ਼ਨ ਮਿਲਣਗੇ।
- ਰਿਚਾਰਜ ਅਮਾਊਂਟ ਐਂਟਰ ਕਰੋ। ਜੇਕਰ ਤੁਹਾਨੂੰ ਪਲਾਨ ਦੀ ਸਹੀ ਜਾਣਕਾਰੀ ਨਹੀਂ ਹੈ, ਤਾਂ 'Browse Plans' 'ਤੇ ਟੈਪ ਕਰੋ।
- ਹੁਣ ਤੁਹਾਨੂੰ ਕਈ ਸਾਰੇ ਪਲਾਨ ਦਿਖ ਜਾਣਗੇ। ਇਹ ਪਲਾਨ ਫੁੱਲ ਟਾਕ ਟਾਈਮ, 3ਜੀ ਮੋਬਾਇਲ ਡਾਟਾ, ਸਪੈਸ਼ਲ ਟੈਰਿਫ ਵਾਊਚਰ, ਟਾਪਅਪ, ਐੱਮ. ਐੱਮ. ਐੱਸ. ਆਦਿ ਨਾਲ ਜੁੜੇ ਹੋਣਗੇ। ਤੁਸੀਂ ਜਿਸ ਪਲਾਨ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਉਸ ਨੂੰ ਸਲੈਕਟ ਕਰੋ।
- 'Review Order' 'ਤੇ ਟੈਪ ਕਰੋ।
- ਆਪਣੇ ਡੇਬਿਟ/ਕ੍ਰੇਡਿਟ ਕਾਰਡ ਡਿਟੇਲ ਪਾਓ, ਜਿਸ 'ਚ ਕਾਰਡ ਨੰਬਰ, ਐੱਕਸਪਾਇਰੀ ਡੇਟ ਅਤੇ ਸਕਿਓਰਿਟੀ ਕੋਡ (CVV ਨੰਬਰ) ਜਿਹੀਆਂ ਜਾਣਕਾਰੀਆਂ ਸ਼ਾਮਿਲ ਰਹਿੰਦੀਆਂ ਹਨ।
- 'Place Order' 'ਤੇ ਟੈਪ ਕਰੋ।
- ਵਨ ਟਾਈਮ ਪਾਸਵਰਡ ਐਂਟਰ ਕਰੋ ਅਤੇ ਇਸ ਤੋਂ ਬਾਅਦ ਤੁਹਾਡਾ ਰਿਚਾਰਜ ਸਫਲਤਾਪੂਰਨ ਹੋ ਜਾਵੇਗਾ।
ਨਾਗਰਿਕਾਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਫਰਾਂਸ ਨੇ ਤਿਆਰ ਕੀਤੀ ਖੁਦ ਦੀ ਚੈਟ ਐਪ
NEXT STORY