ਜਲੰਧਰ— 1 ਜੁਲਾਈ ਤੋਂ ਜੀ.ਐੱਸ.ਟੀ ਲਾਗੂ ਕਰ ਦਿੱਤਾ ਗਿਆ ਹੈ। ਇਸ ਫੈਸਲੇ ਨੂੰ ਲੋਕਾਂ ਨੇ ਇਤਿਹਾਸਕ ਦੱਸਿਆ ਹੈ। ਇਸ 'ਚ ਰਿਟੇਲਰਸ ਦੀ ਉਲਝਣ ਵੱਧ ਗਈ ਹੈ ਕਿਉਂਕਿ ਉਨ੍ਹਾਂ ਦੇ ਸਮਾਰਟਫੋਨਜ਼ ਦੀ ਵਿਕਰੀ ਕੁਝ ਦਿਨਾਂ ਤੋਂ ਘੱਟ ਹੋ ਗਈ ਹੈ। ਗਾਹਕਾਂ ਨੂੰ ਇਹ ਉਮੀਦ ਹੈ ਕਿ ਕੀਮਤਾਂ ਹੋਰ ਘੱਟ ਸਕਦੀਆਂ ਹਨ।
ਦੱਸਣਯੋਗ ਹੈ ਕਿ ਐਪਲ ਨੇ ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਆਪਣੇ ਮਾਡਲਜ਼ 'ਚ 7.5% ਤੱਕ ਦੀਆਂ ਕੀਮਤਾਂ ਘੱਟਾ ਦਿੱਤੀਆਂ ਹਨ। ਜਿਸ 'ਚ ਆਈਫੋਨ 7, ਆਈਫੋਨ 7 ਪਲੱਸ, ਆਈਫੋਨ 6 ਐੱਸ ਪਲੱਸ, ਆਈਫੋਨ 6 ਐੱਸ ਅਤੇ ਆਈਫੋਨ ਐੱਸ.ਈ ਵੀ ਸ਼ਾਮਲ ਹੈ। ਉਸ ਦੇ ਬਾਅਦ ਅਸੂਸ ਨੇ ਆਪਣੇ ਕੁਝ ਸਮਾਰਟਫੋਨਜ਼ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਸੀ। ਇਨ੍ਹਾਂ ਹੀ ਨਹੀਂ ਆਟੋਮੋਬਾਇਲ ਕੰਪਨੀਆਂ ਨੇ ਵੀ ਆਪਣੇ ਕਈ ਮਾਡਲਜ਼ ਦੀ ਕੀਮਤਾਂ 'ਚ ਕਟੌਤੀ ਕੀਤੀ ਹੈ। ਜਿਸ 'ਚ TVS, Honda ਆਦਿ ਸ਼ਾਮਲ ਹਨ। ਇਹ ਕਟੌਤੀ ਗਾਹਕਾਂ 'ਚ ਇਸ ਉਮੀਦ ਨੂੰ ਜਨਮ ਦਿੰਦੀ ਹੈ ਕਿ ਸ਼ਾਇਦ ਕੀਮਤਾਂ ਹੋਰ ਘੱਟ ਹੋ ਸਕਦੀਆਂ ਹਨ ਅਤੇ ਘੱਟੀਆਂ ਹੋਈਆਂ ਕੀਮਤਾਂ ਦਾ ਲਾਭ ਮਿਲ ਜਾਵੇਗਾ। ਹਾਲਾਂਕਿ ਇੱਥੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਜਰੂਰੀ ਹੋਵੇਗਾ ਕਿ ਸੈਮਸੰਗ, ਸ਼ਿਓਮੀ, ਓਪੋ, ਜ਼ਿਓਨੀ, ਇੰਟੈਕਸ ਅਤੇ ਲਾਵਾ ਵਰਗੀਆਂ ਕੰਪਨੀਆਂ ਨੇ ਪਹਿਲਾਂ ਹੀ ਘੋਸ਼ਣਾ ਕਰ ਦਿੱਤੀ ਸੀ ਕਿ ਅਸੀਂ ਜੀ.ਐੱਸ.ਟੀ ਤੋਂ ਬਾਅਦ ਕੀਮਤਾਂ 'ਚ ਕੋਈ ਬਦਲਾਅ ਨਹੀਂ ਕਰਾਂਗੇ।
ਇਸ ਫੈਕਟ ਨੂੰ ਧਿਆਨ 'ਚ ਰੱਖ ਕੇ ਗੱਲ ਕਰੀਏ ਤਾਂ ਸਾਫ ਹੈ ਕਿ ਕੀਮਤਾਂ ਘੱਟਣ ਦੇ ਆਸਾਰ ਬਹੁਤ ਘੱਟ ਹਨ। ਖਬਰਾਂ ਮੁਤਾਬਕ ਛੋਟੇ ਰਿਟੇਲ ਸਟੋਰਜ਼ 'ਚ ਵਿਕਰੀ ਘੱਟ ਗਈ ਹੈ ਅਤੇ ਕੁਝ ਦਿਨ ਅੱਗੇ ਵੀ ਸੇਲ ਪ੍ਰਭਾਵਿਤ ਰਹਿਣ ਦੇ ਆਸਾਰ ਹਨ। ਕੁਲ ਮਿਲਾ ਕੇ ਜੀ.ਐੱਸ.ਟੀ ਦੇ ਬਾਅਦ ਸਮਾਰਟਫੋਨ ਅਤੇ ਇਲੈਟ੍ਰਾਨਿਕ ਪ੍ਰੋਡਕਟਸ ਦੀਆਂ ਕੀਮਤਾਂ ਨੂੰ ਲੈ ਕੇ Confusion 'ਚ ਹੈ ਅਤੇ ਕੀਮਤਾਂ ਘੱਟਣ ਦਾ ਇੰਤਜਾਰ ਕਰ ਰਹੇ ਹਨ, ਜਿਸ ਕਾਰਨ ਸਟੋਰਜ਼ 'ਤੇ ਵਿਕਰੀ ਘੱਟ ਗਈ ਹੈ। ਪਰ ਹੌਲੀ-ਹੌਲੀ ਸਭ ਕੁਝ ਸਾਫ ਹੋ ਜਾਵੇਗਾ।
Yahoo Mail 'ਚ ਹੋਇਆ ਬਦਲਾਅ, ਸ਼ਾਮਲ ਹੋਏ ਨਵੇਂ ਫੀਚਰ
NEXT STORY