ਜਲੰਧਰ- ਰਿਲਾਇੰਸ ਜਿਓ ਨੂੰ ਚੁਣੌਤੀ ਦੇਣ ਦੇ ਮਕਸਦ ਨਾਲ ਏਅਰਸੈੱਲ ਨੇ ਮੰਗਲਵਾਰ ਨੂੰ ਨਵੇਂ ਟੈਰਿਫ ਪਲਾਨ ਪੇਸ਼ ਕੀਤੇ ਹਨ। ਇਹ ਪਲਾਨ ਕੋਲਕਾਤਾ ਸਰਕਿਲ ਲਈ ਹਨ। ਨਵੇਂ ਟੈਰਿਫ ਪਲਾਨ ਦੀ ਕੀਮਤ 93 ਰੁਪਏ ਤੋਂ ਸ਼ੁਰੂ ਹੁੰਦੀ ਹੈ। ਪਲਾਨ ਦੇ ਤਹਿਤ ਗਾਹਕਾਂ ਨੂੰ ਲੋਕਲ ਅਤੇ ਐੱਸ.ਟੀ.ਡੀ. ਕਾਲ 'ਤੇ ਆਫਰ ਮਿਲ ਰਿਹਾ ਹੈ। ਏਅਰਸੈੱਲ ਨੇ ਇੰਟਰਨੈੱਟ ਡਾਟਾ ਅਤੇ ਐੱਸ.ਐੱਮ.ਐੱਸ. ਨਾਲ ਸੰਬੰਧਿਤ ਆਫਰ ਵੀ ਪੇਸ਼ ਕੀਤੇ ਹਨ। ਦੱਸਿਆ ਗਿਆ ਹੈ ਕਿ ਇਹ ਪਲਾਨ ਕੋਲਕਾਤਾ ਸਰਕਿਲ 'ਚ ਏਅਰਸੈੱਲ ਦੇ ਮੌਜੂਦਾ ਅਤੇ ਨਵੇਂ ਯੂਜ਼ਰਸ ਲਈ ਹਨ।
ਏਅਰਸੈੱਲ ਦਾ ਇਕ ਪਲਾਨ 93 ਰੁਪਏ ਦਾ ਹੈ। ਇਸ ਦੀ ਮਿਆਦ 365 ਦਿਨਾਂ ਦੀ ਹੈ। ਇਸ ਪੈਕ ਤੋਂ ਰੀਚਾਰਜ ਕਰਾਉਣ ਤੋਂ ਬਾਅਦ ਗਾਹਕ ਇਕ ਸਾਲ ਲਈ 20 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਲੋਕਲ ਅਤੇ ਐੱਸ.ਟੀ.ਡੀ. ਕਾਲ ਕਰ ਸਕਣਗੇ। ਇਸ ਤੋਂ ਇਲਾਵਾ ਹਰ ਮਹੀਨੇ ਇਸਤੇਮਾਲ ਲਈ 250 ਐੱਮ.ਬੀ. ਡਾਟਾ ਮਿਲੇਗਾ ਅਤੇ 50 ਐੱਸ.ਐੱਮ.ਐੱਸ. ਵੀ ਮੁਫਤ ਹੋਣਗੇ। ਇਸ ਪੈਕ 'ਚ 70 ਰੁਪਏ ਦਾ ਟਾਕਟਾਈਮ ਵੀ ਮਿਲ ਰਿਹਾ ਹੈ।
ਜੇਕਰ ਏਅਰਸੈੱਲ ਦੇ ਨਵੇਂ ਗਾਹਕ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲ ਵਾਲੇ ਪਲੈਨ ਦੀ ਭਾਲ 'ਚ ਹਨ ਤਾਂ ਉਨ੍ਹਾਂ ਨੂੰ 175 ਰੁਪਏ ਦਾ ਰੀਚਾਰਜ ਕਰਾਉਣਾ ਹੋਵੇਗਾ। 175 ਰੁਪਏ ਵਾਲੇ ਟੈਰਿਫ ਪਲਾਨ 'ਚ 30 ਦਿਨਾਂ ਲਈ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲ ਦੀ ਸੁਵਿਧਾ ਮਿਲੇਗਾ। ਉਥੇ ਹੀ ਇਨ੍ਹਾਂ ਫਾਇਦਿਆਂ ਦੇ ਨਾਲ 84 ਦਿਨਾਂ ਦੀ ਮਾਦ ਵਾਲੇ ਪਲਾਨ ਦੀ ਕੀਮਤ 349 ਰੁਪਏ ਹੈ। ਦੱਸ ਦਈਏ ਕਿ ਦੋਵਾਂ ਦੀ ਪਲਾਨਸ 'ਚ ਗਾਹਕਾਂ ਨੂੰ ਹਰ ਦਿਨ ਇਸਤੇਮਾਲ ਲਈ 1 ਜੀ.ਬੀ. ਡਾਟਾ ਦਿੱਤਾ ਜਾਵੇਗਾ। ਅਨਲਿਮਟਿਡ ਕਾਲ ਤੋਂ ਇਲਾਵਾ 100 ਲੋਕਲ ਅਤੇ ਨੈਸ਼ਨਲ ਐੱਸ.ਐੱਮ.ਐੱਸ. ਵੀ ਮੁਫਤ ਮਿਲਣਗੇ।
ਉਥੇ ਹੀ ਏਅਰਸੈੱਲ ਦੇ ਮੌਜੂਦਾ ਗਾਹਕ 94 ਰੁਪਏ ਦੇ ਰੀਚਾਰਜ ਪੈਕ 'ਚ 365 ਦਿਨਾਂ ਲਈ 20 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲ ਕਰਨ ਦੀ ਸੁਵਿਧਾ ਪਾ ਸਕਦੇ ਹਨ। ਇਸ ਤੋਂ ਇਲਾਵਾ 1400 ਲੋਕਲ ਅਤੇ ਨੈਸ਼ਨਲ ਐੱਸ.ਐੱਮ.ਐੱਸ. ਵੀ ਮੁਫਤ ਹੋਣਗੇ। ਇਸੇ ਤਰ੍ਹਾਂ ਮਜੂਦਾ ਸਬਸਕ੍ਰਾਈਬਰ ਜੇਕਰ 148 ਰੁਪਏ ਵਾਲੇ ਪੈਕ ਨੂੰ ਚੁਣਦੇ ਹਨ ਤਾਂ ਉਨ੍ਹਾਂ ਨੂੰ 28 ਦਿਨਾਂ ਦੀ ਮਿਆਦ ਦੇ ਨਾਲ 2 ਜੀ.ਬੀ. ਡਾਟਾ ਮਿਲੇਗਾ। ਵੌਇਸ ਕਾਲ ਵੀ ਇਕ ਤਰ੍ਹਾਂ ਨਾਲ ਮੁਫਤ ਹੀ ਹੈ। ਹਰ ਦਿਨ ਸਭ ਤੋਂ ਜ਼ਿਆਦਾ 250 ਮਿੰਟ ਮੁਫਤ ਟਾਕਟਾਈਮ ਮਿਲੇਗਾ ਅਤੇ ਹਫਤੇ 'ਚ ਇਸ ਦੀ ਮਿਆਦ 1000 ਮਿੰਟ ਹੋਵੇਗੀ। ਇਹ ਟੈਲੀਕਾਮ ਕੰਪਨੀ 34h ਰੁਪਏ 'ਚ 84 ਦਿਨਾਂ ਦੀ ਮਿਆਦ ਵਾਲਾ ਪੈਕ ਲੈ ਕੇ ਆਈ ਹੈ। ਇਸ ਵਿਚ ਅਨਲਿਮਟਿਡ ਵੌਇਸ ਕਾਲ ਦੀ ਦੈਨਿਕ ਮਿਆਦ 300 ਮਿੰਟ ਹੈ ਅਤੇ ਹਫਤੇ 'ਚ ਇਸ ਦੀ ਮਿਆਦ 1200 ਮਿੰਟ ਹੈ। ਇਸ ਤੋਂ ਇਲਾਵਾ ਹਰ ਦਿਨ ਇਸਤੇਮਾਲ ਲਈ 1 ਜੀ.ਬੀ. 3ਜੀ/2ਜੀ ਡਾਟਾ ਮਿਲੇਗਾ।
Duo ਅਤੇ ਪੇਮੈਂਟ ਸਪੋਰਟ ਨਾਲ ਅਪਡੇਟ ਹੋਇਆ ਐਂਡ੍ਰਾਇਡ ਮੇਸੈਜ
NEXT STORY