ਗੈਜੇਟ ਡੈਸਕ– ਭਾਰਤੀ ਏਅਰਟੈੱਲ ਨੇ ਆਪਣੀ 5ਜੀ ਸਰਵਿਸ ਦਾ ਵਿਸਤਾਰ ਕਰਦੇ ਹੋਏ ਮੰਗਲਵਾਰ ਨੂੰ ਇਕ ਹੋਰ ਨਵੇਂ ਸ਼ਹਿਰ ਗੁਰੂਗ੍ਰਮ ’ਚ 5ਜੀ ਪਲੱਸ ਸੇਵਾਵਾਂ ਨੂੰ ਲਾਈਵ ਕਰ ਦਿੱਤਾ ਹੈ। ਹੁਣ ਗੁਰੂਗ੍ਰਾਮ ਦੇ ਏਅਰਟੈੱਲ ਗਾਹਕ ਹਾਈ ਸਪੀਡ ਇੰਟਰਨੈੱਟ ਸੇਵਾਵਾਂ ਦਾ ਫਾਇਦਾ ਚੁੱਕ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਅਰਟੈੱਲ 8 ਸ਼ਹਿਰਾਂ- ਦਿੱਲੀ, ਮੁੰਬਈ, ਵਾਰਾਣਸੀ, ਬੇਂਗਲੁਰੂ, ਚੇਨਈ, ਹੈਦਰਾਬਾਦ, ਸਿਲੀਗੁੜੀ ਅਤੇ ਕੋਲਕਾਤਾ ’ਚ ਆਪਣੀ Airtel 5G Plus ਸਰਵਿਸ ਨੂੰ ਲਾਂਚ ਕਰ ਚੁੱਕੀ ਹੈ। ਦੱਸ ਦੇਈਏ ਕਿ ਹਾਲ ਹੀ ’ਚ ਰਿਲਾਇੰਸ ਜੀਓ ਨੇ ਦੋ ਨਵੇਂ ਸ਼ਹਿਰਾਂ ਬੇਂਗਲੁਰੂ ਅਤੇ ਹੈਦਰਾਬਾਦ ’ਚ ਜੀਓ ਟਰੂ 5ਜੀ ਸਰਵਿਸ ਨੂੰ ਲਾਂਚ ਕੀਤਾ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਭਾਰਤੀ ਏਅਰਟੈੱਲ, ਦਿੱਲੀ-ਐੱਨ.ਸੀ.ਆਰ. ਦੀ ਸੀ.ਈ.ਓ. ਨਿਧੀ ਲੌਰੀਆ ਨੇ ਗੁਰੂਗ੍ਰਾਮ ’ਚ 5ਜੀ ਪਲੱਸ ਸੇਵਾਵਾਂ ਨੂੰ ਲਾਈਵ ਕਰਦੇ ਹੋਏ ਕਿਹਾ ਕਿ ਹੁਣ ਗੁਰੂਗ੍ਰਾਮ ’ਚ ਵੀ ਏਅਰਟੈੱਲ ਦੇ ਗਾਹਕ ਹਾਈ ਸਪੀਡ ਇੰਟਰਨੈੱਟ ਦਾ ਅਨੁਭਵ ਕਰ ਸਕਦੇ ਹਨ। ਏਅਰਟੈੱਲ ਗਾਹਕਾਂ ਨੂੰ 4ਜੀ ਸਪੀਡ ਦੇ ਤੁਲਨਾ ’ਚ ਕਰੀਬ 20-30 ਗੁਣਾ ਤੇਜ਼ ਸਪੀਡ ਨਾਲ ਇੰਟਰਨੈੱਟ ਦਾ ਮਜ਼ਾ ਮਿਲੇਗਾ। ਉੱਥੇ ਹੀ ਕੰਪਨੀ ਦਾ ਕਹਿਣਾ ਹੈ ਕਿ 5ਜੀ ਪਲੱਸ ਸੇਵਾਵਾਂ ਲਈ ਤੁਹਾਨੂੰ ਨਵੀਂ ਸਿਮ ਲੈਣ ਦੀ ਲੋੜ ਨਹੀਂ ਹੋਵੇਗੀ। ਪੁਰਾਣੀ 4ਜੀ ਸਿਮ ਦੇ ਨਾਲ ਹੀ ਨਵੀਆਂ ਸੇਵਾਵਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ– ਸਾਵਧਾਨ! ਤੁਹਾਡਾ ਬੈਂਕ ਖ਼ਾਤਾ ਖਾਲੀ ਕਰ ਦੇਣਗੇ ਇਹ 5 ਖ਼ਤਰਨਾਕ Apps, ਫੋਨ ’ਚੋਂ ਤੁਰੰਤ ਕਰੋ ਡਿਲੀਟ
ਗੁਰੂਗ੍ਰਾਮ ’ਚ ਇਨ੍ਹਾਂ ਥਾਵਾਂ ’ਤੇ ਮਿਲੇਗੀ 5ਜੀ ਦੀ ਸੁਵਿਧਾ
ਏਅਰਟੈੱਲ 5ਜੀ ਸਰਵਿਸ ਨੂੰ ਗੁਰੂਗ੍ਰਾਮ ਦੇ ਡੀ.ਐੱਲ.ਐੱਫ. ਸਾਈਬਰ ਹੱਬ, ਡੀ.ਐੱਲ.ਐੱਫ. ਫੇਜ਼ 2, ਐਟਲਸ ਚੌਂਕ, ਐੱਮ.ਜੀ. ਰੋਡ, ਇਫਕੋ ਚੌਂਕ, ਰਾਜੀਵ ਚੌਂਕ, ਉਦਯੋਗ ਵਿਹਾਰ, ਨਿਰਵਾਣ ਕੰਟਰੀ, ਰੇਲਵੇ ਸਟੇਸ਼ਨ, ਗੁਰੂਗ੍ਰਾਮ, ਸਿਵਲ ਲਾਇੰਸ, ਆਰ.ਡੀ. ਸਿਟੀ, ਹੁੱਡਾ ਸਿਟੀ ਸੈਂਟਰ, ਗੁਰੂਗ੍ਰਾਮ ਰਾਸ਼ਟਰੀ ਰਾਜਮਾਰਗ ਅਤੇ ਹੋਰ ਕੁਝ ਚੁਣੀਆਂ ਹੋਈਆਂ ਥਾਵਾਂ ’ਤੇ ਲਾਈਵ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਯੂਜ਼ਰਜ਼ ਦੇ ਨਿਸ਼ਾਨੇ 'ਤੇ ‘ਗੂਗਲ ਪੇਅ’, ਟਵਿੱਟਰ 'ਤੇ ਕੱਢ ਰਹੇ ਭੜਾਸ, ਜਾਣੋ ਕੀ ਹੈ ਮਾਮਲਾ
ਹੁਣ ਭਾਰਤ ਵਿਚ ਤਿਆਰ ਹੋਵੇਗਾ ਆਈਫ਼ੋਨ, ਇਸ ਸ਼ਹਿਰ ਵਿਚ ਬਣ ਰਹੀ ਫੈਕਟਰੀ
NEXT STORY