ਗੈਜੇਟ ਡੈਸਕ- ਭਾਰਤੀ ਏਅਰਟੈੱਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਹੈ। ਕੰਪਨੀ ਗਾਹਕਾਂ ਨੂੰ ਕਈ ਤਰ੍ਹਾਂ ਦੇ ਪਲਾਨ ਆਫਰ ਕਰਦੀ ਹੈ। ਏਅਰਟੈੱਲ ਗਾਹਕਾਂ ਨੂੰ ਪ੍ਰੀਪੇਡ ਅਤੇ ਪੋਸਟਪੇਡ ਮੋਬਾਇਲ ਸਰਵਿਸ ਮੁਹੱਈਆ ਕਰਵਾਉਂਦੀ ਹੈ। ਇਸਦੇ ਦੋ ਪਲਾਨਜ਼ ਦੇ ਨਾਲ ਤੁਹਾਨੂੰ ਮੇਜਰ ਓ.ਟੀ.ਟੀ. ਦਾ ਸਬਸਕ੍ਰਿਪਸ਼ਨ ਵੀ ਮਿਲੇਗਾ।
ਏਅਰਟੈੱਲ ਅਜੇ ਦੋ ਪਲਾਨਜ਼ ਦੇ ਨਾਲ Netflix, Amazon Prime Video ਅਤੇ Disney+ Hotstar ਦਾ ਸਬਸਕ੍ਰਿਪਸ਼ਨ ਦਿੰਦੀ ਹੈ। ਇਨ੍ਹਾਂ ਪਲਾਨਜ਼ ਨੂੰ ਲੈ ਕੇ ਤੁਸੀਂ ਕਾਫੀ ਜ਼ਿਆਦਾ ਪੈਸੇ ਵੀ ਬਚਾ ਸਕਦੇ ਹਨ। ਇੱਥੇ ਤੁਹਾਨੂੰ ਏਅਰਟੈੱਲ ਦੇ ਇਨ੍ਹਾਂ ਪਲਾਨਜ਼ ਦੀ ਡਿਟੇਲਸ ਦੱਸ ਰਹੇ ਹਾਂ।
ਇਹ ਵੀ ਪੜ੍ਹੋ– ਬਿਨਾਂ ਇੰਟਰਨੈੱਟ ਦੇ ਮੋਬਾਇਲ 'ਤੇ ਹੀ ਦੇਖ ਸਕੋਗੇ LIVE TV, ਸਰਕਾਰ ਕਰ ਰਹੀ ਖ਼ਾਸ ਤਿਆਰੀ
ਏਅਰਟੈੱਲ ਦਾ 1199 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 199 ਰੁਪਏ ਵਾਲਾ ਪੋਸਟਪੇਡ ਪਲਾਨ ਮੇਜਰ ਓ.ਟੀ.ਟੀ. ਫਾਇਦਿਆਂ ਦੇ ਨਾਲ ਆਉਂਦਾ ਹੈ। ਇਸ ਪਲਾਨ ਦੇ ਨਾਲ ਗਾਹਕਾਂ ਨੂੰ Netflix, Amazon Prime Video ਅਤੇ Disney+ Hotstar ਦਿੱਤਾ ਜਾਂਦਾ ਹੈ। ਇਸ ਵਿਚ 1 ਰੈਗੁਲਰ ਅਤੇ 3 ਐਡ-ਆਨ ਕੁਨੈਕਸ਼ਨ ਮਿਲਦੇ ਹਨ।
ਇਸ ਪਲਾਨ ਦੇ ਨਾਲ 150 ਜੀ.ਬੀ. ਡਾਟਾ ਅਤੇ ਹਰ ਐਡ-ਆਨ ਕੁਨੈਕਸ਼ਨ ਦੇ ਨਾਲ 30 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਇਸ ਪਲਾਨ ਦੇ ਨਾਲ 200 ਜੀ.ਬੀ. ਤਕ ਡਾਟਾ ਰੋਲਓਵਰ ਮਿਲਦਾ ਹੈ। ਇਸ ਦੇ ਨਾਲ ਅਨਲਿਮਟਿਡ ਵੌਇਸ ਕਾਲਿੰਗ ਅਤੇ ਡੇਲੀ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪਲਾਨ ਦੇ ਨਾਲ Amazon Prime Video 6 ਮਹੀਨਿਆਂ ਲਈ ਮਿਲਦਾ ਹੈ। ਜਦਕਿ Netflix Basic ਅਤੇ Disney+ Hotstar Mobile ਇਕ ਸਾਲ ਲਈ ਮਿਲਦਾ ਹੈ। ਕੰਪਨੀ ਇਸ ਪਲਾਨ ਦੇ ਨਾਲ Wynk Premium ਦਾ ਵੀ ਸਬਸਕ੍ਰਿਪਸ਼ਨ ਦਿੰਦੀ ਹੈ।
ਇਹ ਵੀ ਪੜ੍ਹੋ– ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ ਕਾਰ, iPhone ਦੇ ਇਸ ਫੀਚਰ ਨੇ ਬਚਾਈ ਔਰਤ ਦੀ ਜਾਨ, ਜਾਣੋ ਕਿਵੇਂ
ਏਅਰਟੈੱਲ ਦਾ 1499 ਰੁਪਏ ਵਾਲਾ ਪਲਾਨ
ਏਅਰਟੈੱਲ ਦਾ 1499 ਰੁਪਏ ਵਾਲਾ ਪੋਸਟਪੇਡ ਪਲਾਨ 1 ਰੈਗੁਲਰ ਅਤੇ 4 ਫੈਮਲੀ ਐਡ-ਆਨ ਕੁਨੈਕਸ਼ਨ ਦੇ ਨਾਲ ਆਉਂਦਾ ਹੈ। ਗਾਹਕਾਂ ਨੂੰ ਮੰਥਲੀ 200 ਜੀ.ਬੀ. ਡਾਟਾ ਅਤੇ ਹਰ ਐਡ-ਆਨ ਕੁਨੈਕਸ਼ਨ ਲਈ 30 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ। ਇਸ ਵਿਚ 200 ਜੀ.ਬੀ. ਡਾਟਾ ਰੋਲਓਵਰ ਦਿੱਤਾ ਜਾਂਦਾ ਹੈ।
ਇਸਦੇ ਨਾਲ ਹੀ ਗਾਹਕਾਂ ਨੂੰ ਅਨਲਿਮਟਿਡ ਵੌਇਸ ਕਾਲਿੰਗ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਦਿੱਤੇ ਜਾਦੇ ਹਨ। ਇਸ ਪਲਾਨਦੇ ਨਾਲ ਵੀ ਤੁਹਾਨੂੰ Amazon Prime Video 6 ਮਹੀਨਿਆਂ ਲਈ ਮਿਲਦਾ ਹੈ। ਜਦਕਿ Netflix Standard ਸਬਸਕ੍ਰਿਪਸ਼ਨ ਇਕ ਸਾਲ ਲਈ Disney+ Hotstar Mobile ਦੇ ਨਾਲ ਮਿਲਦਾ ਹੈ।
ਇਹ ਵੀ ਪੜ੍ਹੋ– ਹੋਂਡਾ ਦੇ ਇਸ ਮੋਟਰਸਾਈਕਲ 'ਤੇ ਮਿਲ ਰਹੀ 50 ਹਜ਼ਾਰ ਰੁਪਏ ਤਕ ਦੀ ਭਾਰੀ ਛੋਟ
ਭਾਰਤੀ ਬਾਜ਼ਾਰ 'ਚ ਦਸਤਕ ਦੇ ਸਕਦੈ Tesla Cybertruck, ਮਿਲਣਗੇ ਸ਼ਾਨਦਾਰ ਫੀਚਰਜ਼ ਤੇ ਰੇਜ
NEXT STORY