ਗੈਜੇਟ ਡੈਸਕ– ਲਗਾਤਾਰ ਘਟਦੇ ਸਬਸਕ੍ਰਾਈਬਰ ਬੇਸ ਦੇ ਚੱਲਦੇ ਟੈਲੀਕਾਮ ਕੰਪਨੀ ਏਅਰਟੈੱਲ ਨੇ ਹਾਲ ਹੀ ’ਚ 100 ਅਤੇ 500 ਰੁਪਏ ਦੇ ਨਵੇਂ ਪਲਾਨਜ਼ ਪੇਸ਼ ਕੀਤੇ ਸਨ। ਹੁਣ ਕੰਪਨੀ ਨੇ ਆਪਣੇ 199 ਰੁਪਏ ਦੇ ਪਲਾਨ ਨੂੰ ਅਪਡੇਟ ਕੀਤਾ ਹੈ। ਇਸ ਪਲਾਨ ’ਚ ਗਾਹਕਾਂ ਨੂੰ 14 ਜੀ.ਬੀ. ਦਾ ਵਾਧੂ ਡਾਟਾ ਮਿਲੇਗਾ। ਹੁਣ ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ’ਚ 1 ਜੀ.ਬੀ. ਡਾਟਾ ਹੀ ਮਿਲਦਾ ਸੀ। 28 ਦਿਨਾਂ ਦੀ ਮਿਆਦ ਵਾਲੇ ਇਸ ਪਲਾਨ ’ਚ ਪਹਿਲਾਂ ਗਾਹਕਾਂ ਨੂੰ ਕੁਲ 28 ਜੀ.ਬੀ. ਡਾਟਾ ਮਿਲਦਾ ਸੀ, ਹੁਣ 42 ਜੀ.ਬੀ. ਡਾਟਾ ਮਿਲੇਗਾ। ਯਾਨੀ ਹੁਣ 14 ਜੀ.ਬੀ. ਐਡੀਸ਼ਨ ਡਾਟਾ ਮਿਲਦਾ ਹੈ।
ਸ਼ਾਓਮੀ ਮੀ Mens Sports Shoes 2 ਭਾਰਤ 'ਚ ਹੋਇਆ ਲਾਂਚ
NEXT STORY