ਜਲੰਧਰ- ਪਿਛਲੇ ਕੁਝ ਦਿਨਾਂ ਤੋਂ ਟੈਲੀਕਾਮ ਕੰਪਨੀਆਂ ਕੋਈ ਧਮਾਕੇਦਾਰ ਆਫਰ ਮਾਰਕੀਟ 'ਚ ਨਹੀਂ ਪੇਸ਼ ਕਰ ਰਹੀਆਂ ਹਨ, ਤੇ ਯਕੀਨਨ ਤੁਹਾਨੂੰ ਲਗ ਰਿਹਾ ਹੋਵੇਗਾ ਕਿ ਟੈਲੀਕਾਮ ਸੈਕਟਰ 'ਚੋ ਕੰਪਨੀ 'ਚ ਡਾਟਾ ਵਾਰ ਖਤਮ ਹੋ ਗਈ ਹੈ ਪਰ ਅਜਿਹਾ ਨਹੀਂ ਹੈ। ਜਿਓ ਯੂਜ਼ਰਸ ਨੂੰ ਇਕ ਵਾਰ ਫਿਰ ਤੋਂ ਰਿਝਾਣ ਲਈ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਏਅਰਟੈੱਲ ਨੇ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਦੇ ਤਹਿਤ ਗਾਹਕਾਂ ਨੂੰ ਫ੍ਰੀ 'ਚ 30 ਜੀ. ਬੀ ਡਾਟਾ ਦਿੱਤਾ ਜਾ ਰਿਹਾ ਹੈ।
ਅਸਲ ਏਅਰਟੈੱਲ ਨੇ ਦੇਸ਼ ਦੇ ਕੁਝ ਰਾਜਾਂ 'ਚ VoLTEਦਾ ਬੀਟਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦੇ ਤਹਿਤ ਤਿੰਨ ਵਾਰ 'ਚ ਕੁਝ 30 ਜੀ. ਬੀ ਡਾਟਾ ਗਾਹਕਾਂ ਨੂੰ ਮਿਲੇਗਾ। ਹਰ ਵਾਰ 10 ਜੀ. ਬੀ ਡਾਟਾ ਮਿਲੇਗਾ। ਇਨ੍ਹਾਂ 'ਚੋਂ 10 ਜੀ. ਬੀ ਡਾਟਾ ਵੀ. ਓ. ਐੈੱਲ. ਟੀ. ਈ 'ਚ ਸਵਿਚ ਕਰਨ ਅਤੇ ਡਾਊਨਲੋਡਿੰਗ ਲਈ ਹੋਵੇਗਾ, 4ਸਨ ਹਫ਼ਤੇ ਤੋਂ ਬਾਅਦ ਫੀਡਬੈਕ ਦੇਣ ਲਈ 10 ਜੀ. ਬੀ ਡਾਟਾ ਅਤੇ 8ਵੇਂ ਹਫ਼ਤੇ 'ਚ ਨੈੱਟਵਰਕ ਦਾ ਫੀਡਬੈਕ ਦੇਣ ਲਈ 10 ਜੀ. ਬੀ ਡਾਟਾ ਮਿਲੇਗਾ। ਇਸ ਤਰ੍ਹਾਂ ਕੁੱਲ 30 ਜੀ. ਬੀ ਡਾਟਾ ਮਿਲੇਗਾ।
Airtel VoLTE ਦਾ ਬੀਟਾ ਪ੍ਰੋਗਰਾਮ ਫਿਲਹਾਲ ਪੱਛਮ ਬੰਗਾਲ, ਓਡਿਸ਼ਾ, ਅਸਮ, ਕੇਰਲ, ਬਿਹਾਰ, ਪੰਜਾਬ ਅਤੇ ਆਂਧਰ ਪ੍ਰਦੇਸ਼ ਲਈ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਯੂਜ਼ਰਸ ਦੇ ਕੋਲ VoLTE ਸਪੋਰਟ ਵਾਲਾ ਸਮਾਰਟਫੋਨ ਹੋਣਾ ਚਾਹੀਦਾ ਹੈ ਅਤੇ 4ਜੀ ਸਿਮ ਐਕਟਿਵ ਹੋਣਾ ਚਾਹੀਦਾ ਹੈ। ਇਸ ਪ੍ਰੋਗਰਾਮ ਲਈ ਤੁਸੀਂ ਆਪਣੀ ਯੋਗਤਾ https ://www.airtel.in/volte-circle 'ਤੇ ਜਾ ਕੇ ਵੇਖ ਸਕਦੇ ਹੋ।
ਐਲਨ ਮਸਕ ਨੇ ਡਿਲੀਟ ਕੀਤਾ Tesla ਅਤੇ SpaceX ਦਾ ਫੇਸਬੁੱਕ ਪੇਜ
NEXT STORY