ਗੈਜੇਟ ਡੈਸਕ– ਟੈਲੀਕਾਮ ਕੰਪਨੀ ਏਅਰਟੈੱਲ ਨੇ ਸੋਮਵਾਰ ਨੂੰ ਮੁੰਬਈ, ਕੋਲਕਾਤਾ, ਆਂਧਰ-ਪ੍ਰਦੇਸ਼, ਕਰਨਾਟਕ ਅਤੇ ਤਮਿਲਨਾਡੂ ’ਚ ਵਾਈ-ਫਾਈ ਕਾਲਿੰਗ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇਸ ਤੋਂ ਪਹਿਲਾਂ ਵਾਈ-ਫਾਈ ਕਾਲਿੰਗ ਨੂੰ ਦਿੱਲੀ-ਐੱਨ.ਸੀ.ਆਰ. ਦੇ ਸਰਕਿਲ ’ਚ ਪੇਸ਼ ਕੀਤਾ ਸੀ। ਹਾਲਾਂਕਿ, ਸੈਮਸੰਗ, ਐਪਲ, ਸ਼ਾਓਮੀ ਅਤੇ ਵਨਪਲੱਸ ਦੇ ਯੂਜ਼ਰਜ਼ ਹੀ ਏਅਰਟੈੱਲ ਦੀ ਇਸ ਸੇਵਾ ਦਾ ਇਸਤੇਮਾਲ ਕਰ ਸਕਣਗੇ। ਉਥੇ ਹੀ ਯੂਜ਼ਰਜ਼ ਇਸ ਸਰਵਿਸ ਰਾਹੀਂ ਬਿਨਾਂ ਨੈੱਟਵਰਕ ਦੇ ਵੀ ਗੱਲਬਾਤ ਕਰ ਸਕਣਗੇ। ਆਓ ਜਾਣਦੇ ਹਾਂ ਏਅਰਟੈੱਲ ਵਾਈ-ਫਾਈ ਸੇਵਾ ਬਾਰੇ ਵਿਸਥਾਰ ਨਾਲ...
ਵਾਈ-ਫਾਈ ਨੈੱਟਵਰਕ ਰਾਹੀਂ ਕਰ ਸਕੋਗੇ ਵਾਇਸ ਕਾਲ
ਏਅਰਟੈੱਲ ਦੇ ਯੂਜ਼ਰਜ਼ ਇਸ ਫੀਚਰ ਰਾਹੀਂ ਵਾਈ-ਫਾਈ ਨੈੱਟਵਰਕ ’ਤੇ ਵਾਇਸ ਕਾਲਿੰਗ ਕਰ ਸਕਣਗੇ। ਹਾਲਾਂਕਿ, ਇਹ ਫੀਚਰ ਸਿਰਫ ਏਅਰਟੈੱਲ ਐਕਸਟਰੀਮ ਬ੍ਰਾਡਬੈਂਡ ਤਕ ਸੀਮਿਤ ਹੈ। ਉਥੇ ਹੀ ਦੂਜੇ ਪਾਸੇ ਰਿਲਾਇੰਸ ਜਿਓ ਨੇ ਵੀ ਵਾਈ-ਫਾਈ ਕਾਲਿੰਗ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤਕ ਕੰਪਨੀ ਵਲੋਂ ਇਸ ਸੇਵਾ ਨੂੰ ਲੈ ਕੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।
ਇਨ੍ਹਾਂ ਡਿਵਾਈਸਿਜ਼ ਨੂੰ ਸੁਪੋਰਟ ਕਰੇਗੀ ਏਅਰਟੈੱਲ ਦੀ ਵਾਈ-ਫਾਈ ਕਾਲਿੰਗ ਸੇਵਾ
ਐਪਲ : ਆਈਫੋਨ ਐਕਸ ਆਰ, ਆਈਫੋਨ 11, ਆਈਫੋਨ 8, ਆਈਫੋਨ 7, ਆਈਫੋਨ 6, ਆਈਫੋਨ ਐੱਸ ਈ, ਆਈਫੋਨ 8 ਪਲੱਸ, ਆਈਫੋਨ ਐਕਸ ਐੱਸ ਅਤੇ ਆਈਫੋਨ 11 ਪ੍ਰੋ।
ਸੈਮਸੰਗ : ਸੈਮਸੰਗ ਗਲੈਕਸੀ ਜੇ6, ਸੈਮਸੰਗ ਗਲੈਕਸੀ ਆਨ6, ਸੈਮਸੰਗ ਗਲੈਕਸੀ ਐੱਮ30ਐੱਸ, ਸੈਮਸੰਗ ਗਲੈਕਸੀ ਏ10ਐੱਮ, ਸੈਮਸੰਗ ਗਲੈਕਸੀ ਐੱਸ10, ਸੈਮਸੰਗ ਗਲੈਕਸੀ ਐੱਸ10 ਪਲੱਸ, ਸੈਮਸੰਗ ਗਲੈਕਸੀ ਐੱਸ10ਈ ਅਤੇ ਗਲੈਕਸੀ ਐੱਮ20।
ਵਨਪਲੱਸ : ਵਨਪਲੱਸ 7, ਵਨਪਲੱਸ 7ਪ੍ਰੋ, ਵਨਪਲੱਸ 7ਟੀ, ਵਨਪਲੱਸ 7ਟੀ ਪ੍ਰੋ, ਵਨਪਲੱਸ 6 ਅਤੇ ਵਨਪਲੱਸ 6ਟੀ।
ਸ਼ਾਓਮੀ : ਰੈੱਡਮੀ ਕੇ20 ਅਤੇ ਰੈੱਡਮੀ ਕੇ20 ਪ੍ਰੋ।
ਵਾਈ-ਫਾਈ ਕਾਲਿੰਗ ਲਈ ਇੰਝ ਕਰੋ ਸੈਟਿੰਗ
ਵਾਈ-ਫਾਈ ਕਾਲਿੰਗ ਤਾਂ ਹੀ ਕਰ ਸਕੋਗੇ ਜਦੋਂ ਤੁਹਾਡਾ ਸਮਾਰਟਫੋਨ ਵਾਈ-ਫਾਈ ਕਾਲਿੰਗ ਨੂੰ ਸੁਪੋਰਟ ਕਰਨ ਵਾਲਾ ਹੋਵੇਗਾ। ਫੋਨ ਦੀ ਸੈਟਿੰਗਸ ’ਚ ਨੈੱਟਵਰਕ ਸੈਟਿੰਗਸ ’ਚ ਜਾ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ। ਜੇਕਰ ਤੁਹਾਡੇ ਫੋਨ ਦੇ ਨੈੱਟਵਰਕ ਸੈਟਿੰਗ ’ਚ ਵਾਈ-ਫਾਈ ਕਾਲਿੰਗ ਦਾ ਆਪਸ਼ਨ ਦਿਖਾਈ ਦੇ ਰਿਹਾ ਹੈ ਤਾਂ ਉਸ ਨੂੰ ਆਨ ਕਰ ਕੇ ਤੁਸੀਂ ਵਾਈ-ਫਾਈ ਕਾਲਿੰਗ ਕਰ ਸਕਦੇ ਹੋ।
ਗੂਗਲ ਨੇ ਖਾਸ ਡੂਡਲ ਨਾਲ ਵਿਸ਼ ਕੀਤਾ ‘Happy Holidays 2019’
NEXT STORY