ਜਲੰਧਰ-ਅਮੇਜ਼ਨ ਨੇ ਬੁੱਕ ਰੀਡਿੰਗ ਲਈ ਇਕ ਨਵਾਂ ਇਲੈਕਟ੍ਰੋਨਿਕ ਡਿਵਾਈਸ ਕਿੰਡਲ ਭਾਰਤ 'ਚ ਪੇਸ਼ ਕਰ ਦਿੱਤਾ ਹੈ। ਅਮੇਜ਼ਨ ਨੇ ਇਸ ਡਿਵਾਈਸ ਨੂੰ 7 ਇੰਚ ਡਿਸਪਲੇਅ, ਵਾਟਰਫਰੂਫ ਡਿਜ਼ਾਈਨ ਅਤੇ ''ਕਿੰਡਲ Oasis'' ਨਾਂ ਨਾਲ ਲਾਂਚ ਕੀਤਾ ਹੈ। ਕੰਪਨੀ ਨੇ ਨਵੇਂ ਕਿੰਡਲ Oasis ਨੂੰ ਦੋ ਵੱਖਰੇ ਮਾਡਲ ਨਾਲ ਪੇਸ਼ ਕੀਤਾ ਹੈ, ਜਿਸ 'ਚ 8 ਜੀ. ਬੀ. ਵਾਈ-ਫਾਈ ਮਾਡਲ ਦੀ ਕੀਮਤ 21,999 ਰੁਪਏ ਅਤੇ 32 ਜੀ. ਬੀ. ਵਾਈ-ਫਾਈ +3 ਜੀ. ਬੀ. ਮਾਡਲ ਦੀ ਕੀਮਤ 28,999 ਰੁਪਏ ਹੈ। ਕਿੰਡਲ Oasis ਪ੍ਰੀ-ਆਰਡਰ ਲਈ ਉਪਲੱਬਧ ਹਨ। ਇਸ ਦੀ ਸ਼ਿਪਿੰਗ 13 ਨਵੰਬਰ ਤੋਂ ਸ਼ੁਰੂ ਹੋਵੇਗੀ।
ਫੀਚਰਸ-
ਜੇਕਰ ਗੱਲ ਕਰੀਏ ਇਸ ਡਿਵਾਈਸ ਦੇ ਫੀਚਰਸ ਦੀ ਤਾਂ ਇਸ 'ਚ 7 ਇੰਚ 300PPI ਡਿਸਪਲੇਅ ਹੈ ਅਤੇ ਇਸ ਦੇ ਸਕਰੀਨ 'ਚ ਪਹਿਲੇ ਦੇ ਮੁਕਾਬਲੇ 30% ਜਿਆਦਾ ਕੰਟੇਂਟ ਨੂੰ ਦੇਖਿਆ ਜਾ ਸਕਦਾ ਹੈ, ਜਿਸ ਦਾ ਮਤਲਬ ਕਿ ਯੂਜ਼ਰਸ ਨੂੰ ਹੁਣ ਪੜ੍ਹਨ ਲਈ ਘੱਟ ਪੇਜ ਪਲਟਣੇ ਪੈਣਗੇ। ਇਸ ਤੋਂ ਇਲਾਵਾ ਇਸ ਡਿਵਾਈਸ ਨੂੰ IPX8 ਵਾਟਰਪਰੂਫ ਸਰਟੀਫਿਕੇਟ ਪ੍ਰਾਪਤ ਹੈ, ਜਿਸ ਦਾ ਮਤਲਬ ਕਿ ਕੰਪਨੀ ਦਾਅਵਾ ਕਰ ਰਹੀਂ ਹੈ ਕਿ ਇਸ 'ਚ 2 ਮੀਟਰ ਪਾਣੀ 'ਚ 60 ਮਿੰਟ ਤੱਕ ਰੱਖਣ 'ਤੇ ਵੀ ਕੋਈ ਵੀ ਨੁਕਸਾਨ ਨਹੀਂ ਹੋਵੇਗਾ।
ਇਸ ਕਿੰਡਲ Oasis ਨੂੰ ਬਲੂਟੁੱਥ ਰਾਹੀਂ ਵਾਇਰਲੈੱਸ ਹੈੱਡਫੋਨ ਜਾਂ ਵਾਈਰਲੈੱਸ ਸਪੀਕਰ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਕਿੰਡਲ Oasis ਦੇ ਇਕ ਮਾਡਲ 'ਚ 8 ਜੀ. ਬੀ. ਸਟੋਰੇਜ ਹੈ, ਪਰ ਇਸ ਦੇ ਦੂਜੇ ਮਾਡਲ 'ਚ 32 ਜੀ. ਬੀ. ਸਟੋਰੇਜ ਹੈ। ਇਨ੍ਹਾਂ ਸਟੋਰੇਜ ਦੀ ਮਦਦ ਨਾਲ ਯੂਜ਼ਰਸ ਜਿਆਦਾ ਤੋਂ ਜਿਆਦਾ ਕੰਟੇਂਟ ਸੇਵ ਕਰ ਸਕਣਗੇ।
ਇਸ ਤੋਂ ਇਲਾਵਾ ਗੱਲ ਕਰੀਏ ਕਿੰਡਲ Oasis ਇਨ ਫ੍ਰੰਟ ਲਾਈਟ ਨਾਲ ਡਿਸਪਲੇਅ 'ਤੇ ਰੌਸ਼ਨੀ ਪਾਉਦਾ ਹੈ, ਜਿਸ ਤੋਂ ਤੁਸੀਂ ਬਿਨ੍ਹਾਂ ਅੱਖਾਂ 'ਚ ਥਕਾਵਟ ਦੇ ਘੰਟਿਆਂ ਤੱਕ ਈ-ਬੁੱਕ ਆਰਾਮ ਨਾਲ ਪੜ੍ਹ ਸਕਦੇ ਹੈ। ਅਮੇਜ਼ਨ ਦੇ ਅਨੁਸਾਰ ਇਹ ਡਿਵਾਈਸ ਫਾਸਟ ਚਾਰਜ਼ਿੰਗ ਸਹੂਲਤ ਨਾਲ ਦਿੱਤੀ ਗਈ ਹੈ। ਇਹ 2 ਘੰਟਿਆਂ ਦੇ ਅੰਦਰ ਚਾਰਜ ਹੋ ਜਾਂਦਾ ਹੈ ਅਤੇ ਇਕ ਵਾਰ ਚਾਰਜ ਕਰਨ 'ਤੇ ਇਹ ਡਿਵਾਈਸ ਇਕ ਹਫਤੇ ਤੱਕ ਬੈਟਰੀ ਦਾ ਬੈਕਅਪ ਦੇ ਸਕਦਾ ਹੈ, ਇਸ ਤੋਂ ਇਲਾਵਾ ਇਹ ਈ ਬੁੱਕ ਪਬਲਿਕ ਅਤੇ ਪ੍ਰਾਈਵੇਟ ਵਾਈ-ਫਾਈ ਨੈੱਟਵਰਕ ਅਤੇ ਹਾਟਸਪਾਟ ਨੂੰ ਸੁਪੋਟ ਕਰਦਾ ਹੈ ਅਤੇ ਨਾਲ ਹੀ ਇਹ ਵੱਖਰੇ ਵੱਖਰੇ ਫਾਇਲ ਫਾਰਮੈਂਟ ਜਿਵੇਂ- ਕਿੰਡਲ ਫਾਰਮੈਂਟ 8 (AZWC) , ਕਿੰਡਲ (AZW), TXT, PDF, MOBI, HTML, DOC, DOCX, JPEG, GIF, PNG ਅਤੇ BMP ਨੂੰ ਸੁਪੋਟ ਕਰਦਾ ਹੈ। ਇਸ ਦਾ ਵਜ਼ਨ 194 ਗ੍ਰਾਮ ਹੈ।
ਇਸ ਈ-ਰੀਡਰ ਡਿਵਾਈਸ ਨਾਲ ਕੰਪਨੀ ਨੇ ਕੁਝ ਆਫਰ ਵੀ ਪੇਸ਼ ਕੀਤੇ ਹਨ। ਆਫਰ ਤਹਿਤ ਯੂਜ਼ਰਸ ਨੂੰ 30,000 ਫਰੀ ਈ-ਬੁੱਕ ਅਤੇ 20 ਲੱਖ ਪੇਡ ਈ-ਬੁੱਕ ਪੜਨ ਨੂੰ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਕਿੰਡਲ ਅਨਲਿਮਟਿਡ ਆਫਰ ਦੇ ਤਹਿਤ ਯੂਜ਼ਰਸ ਨੂੰ 10 ਲੱਖ ਈ-ਬੁੱਕ 149 ਰੁਪਏ ਪ੍ਰਤੀ ਮਹੀਨਾ ਦੇਣ ਦਾ ਦਾਅਵਾ ਕਰ ਰਹੀਂ ਹੈ।
JBL ਹੈੱਡਫੋਨ ਅਤੇ Fire TV Stick 'ਤੇ ਮਿਲ ਰਿਹੈ ਭਾਰੀ ਡਿਸਕਾਊਂਟ
NEXT STORY