ਜਲੰਧਰ : ਐਮੇਜ਼ਾਨ ਵੱਲੋਂ ਆਪਣੀ ਐਮੇਜ਼ੋਨ ਵੀਡੀਓ ਐਪ'ਚ ਛੋਟੀ ਪਰ ਇਕ ਜ਼ਰੂਰੀ ਅਪਡੇਟ ਐਡ ਕੀਤੀ ਗਈ ਹੈ। ਅੱਜ ਹੋ ਤੁਸੀਂ ਐਮੇਜ਼ੋਨ ਤੋਂ ਵੀਡੀਓ ਡਾਊਨਲੋਡ ਕਰਨ ਸਮੇਂ ਚੋਣ ਕਰ ਸਕਦੇ ਹੋ ਕਿ ਉਸ ਨੂੰ ਇੰਟਰਨਲ ਸਟੋਰੇਜ 'ਚ ਰੱਖਿਆ ਜਾਵੇ ਜਾਂ ਐੱਸ. ਡੀ. ਕਾਰਡ 'ਚ। ਕੁਝ ਯੂਜ਼ਰਜ਼ ਲਈ ਇਹ ਆਮ ਗੱਲ ਹੋ ਸਕਦੀ ਹੈ ਪਰ ਜੋ ਯੂਜ਼ਰ ਹੈਵੀ ਕੰਟੈਂਟ ਡਾਊਨਲੋਡ ਕਰਦੇ ਹਨ, ਉਨ੍ਹਾਂ ਲਈ ਇਹ ਅਪਡੇਟ ਬਹੁਤ ਕੰਮ ਦੀ ਹੈ।
ਇਸ ਤੋਂ ਪਹਿਲਾਂ ਐਮੇਜ਼ੋਨ ਤੋਂ ਡਾਊਨਲੋਡ ਹੋਈ ਵੀਡੀਓ ਇੰਟਰਨਲ ਸਟੋਰੇਜ 'ਚ ਹੀ ਸਟੋਰ ਕੀਤੀ ਜਾ ਸਕਦੀ ਸੀ ਪਰ ਹੁਣ ਤੁਹਾਡੇ ਕੋਲ ਐੱਸ. ਡੀ. ਕਾਰਡ ਦੀ ਆਪਸ਼ਨ ਹੈ, ਜਿਸ ਨਾਲ ਇਜ਼ਆਦਾ ਕੰਟੈਂਟ ਡਾਊਨਲੋਡ ਕਰਨ ਦੀ ਆਪਸ਼ਨ ਯੂਜ਼ਰ ਨੂੰ ਮਿਲ ਜਾਂਦੀ ਹੈ। ਇਸ ਫੀਚਰ ਨੂੰ ਯੂ. ਐੱਸ., ਯੂ. ਕੇ., ਜਰਮਨੀ, ਆਸਟ੍ਰੀਆ ਤੇ ਜਾਪਾਨ 'ਚ ਰੋਲ ਆਊਟ ਕਰ ਦਿੱਤਾ ਗਿਆ ਹੈ ਤੇ ਇਹ ਫੀਚਰ ਐਂਡ੍ਰਾਇਡ ਲਈ ਹੈ।
ਲੰਬੇ ਇੰਤਜ਼ਾਰ ਤੋਂ ਬਾਅਦ ਸਮਾਰਟਫੋਨ ਬਾਜ਼ਾਰ 'ਚ ਵਾਪਸੀ ਕਰੇਗੀ ਇਹ ਮਸ਼ਹੂਰ ਕੰਪਨੀ!
NEXT STORY