ਜਲੰਧਰ- Android 8.0 Oreo ਨੂੰ ਲਾਂਚ ਹੋਏ ਅੱਜ ਲਗਭਗ ਇਕ ਹਫਤੇ ਤੋਂ ਕੁਝ ਜ਼ਿਆਦਾ ਸਮਾਂ ਹੋ ਗਿਆ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਆਪਣੇ ਲਾਂਚ ਸਮੇਂ ਇਹ ਅਪਡੇਟ ਸਭ ਤੋਂ ਪਹਿਲਾਂ ਗੂਗਲ ਦੇ ਪਿਕਸਲ ਡਿਵਾਈਸਾਂ 'ਚ ਦਿਖਾਈ ਦੇਵੇਗੀ, ਹਾਲਾਂਕਿ ਅਜਿਹਾ ਨਹੀਂ ਹੋਇਆ। ਇਸ ਤੋਂ ਪਹਿਲਾਂ ਇਹ ਪਿਕਸਲ ਡਿਵਾਈਸਾਂ 'ਚ ਦੇਖਣ ਨੂੰ ਮਿਲਦੀ, ਇਸ ਨੂੰ IFA ਦੌਰਾਨ ਦੂਜੇ ਫੋਨਸ 'ਚ ਦੇਖਿਆ ਗਿਆ ਹੈ।
ਸਭ ਤੋਂ ਪਹਿਲਾਂ ਇਸ ਅਪਡੇਟ ਨੂੰ ਸੋਨੀ ਦੇ Xperia XZ1 ਅਤੇ XPeria XZ1 ਕੰਪੈੱਕਟ 'ਚ ਦੇਖਿਆ ਗਿਆ ਹੈ ਅਤੇ ਇਹ ਦੋਵੇਂ ਹੀ ਅਜਿਹੇ ਪਹਿਲੇ ਸਮਾਰਟਫੋਨ ਹੋਣਗੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਅਪਡੇਟ ਮਿਲੀ ਹੈ। ਹਾਲਾਂਕਿ ਇਸ ਤੋਂ ਇਲਾਵਾ ਵੀ ਕਈ ਹੋਰ ਮੋਬਾਇਲ ਨਿਰਮਾਤਾ ਆਪਣੇ ਸਮਾਰਟਫੋਨਸ 'ਚ ਇਸ ਨਵੀਂ ਓ.ਐੱਸ. ਅਪਡੇਟ ਦੀ ਜਾਣਕਾਰੀ ਦਿੰਦੇ ਜਾ ਰਹੇ ਹਨ। ਅਸੀਂ ਅਜੇ ਹਾਲ ਹੀ 'ਚ ਸੁਣ ਚੁੱਕੇ ਹਾਂ ਕਿ ਨੋਕੀਆ ਨੇ ਵੀ ਆਪਣੇ ਤਿੰਨ ਫੋਨਸ ਨੋਕੀਆ 3, ਨੋਕੀਆ 5 ਅਤੇ ਨੋਕੀਆ 6 ਲਈ ਇਸ ਅਪਡੇਟ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਹੁਣ ਹੁਵਾਵੇ ਦੇ ਸਬ-ਬ੍ਰਾਂਡ ਆਨਰ ਨੇ ਵੀ ਆਪਣੇ ਦੋ ਬਜਟ ਫ੍ਰੈਂਡਲੀ ਸਮਾਰਟਫੋਨਸ 'ਚ ਇਸ ਅਪਡੇਟ ਦੇ ਆਉਣ ਦਾ ਐਲਾਨ ਕੀਤਾ ਹੈ।
ਇਹ ਦੋ ਸਮਾਰਟਫੋਨ ਆਨਰ 8 ਪ੍ਰੋ ਅਤੇ ਆਨਰ 6ਐਕਸ ਵਾਲੇ ਹਨ। ਅਜੇ ਹਾਲ ਹੀ 'ਚ ਨਵੀਂ ਦਿੱਲੀ 'ਚ ਹੋਈ ਇਕ ਪ੍ਰੈੱਸ ਵਾਰਤਾ 'ਚ ਕੰਪਨੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਇਸ ਬਾਰੇ ਕੰਪਨੀ ਤੋਂ ਸਵਾਲ ਕੀਤੇ ਜਾਣ 'ਤੇ ਉਸ ਦਾ ਜਵਾਬ ਸੀ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ 'ਚ ਉਹ ਆਪਣੇ ਇਨ੍ਹਾਂ ਫੋਨਸ ਲਈ ਇਕ ਫਰਮਵੇਅਰ ਅਪਗ੍ਰੇਡ ਜਾਰੀ ਕਰਨ ਵਾਲੀ ਹੈ।
ਜੇਕਰ ਤੁਹਾਡੇ ਕੋਲ ਇਨ੍ਹਾਂ ਦੋਵਾਂ 'ਚੋਂ ਕੋਈ ਇਕ ਸਮਾਰਟਫੋਨ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੇ ਅੰਤ ਤੱਕ ਤੁਹਾਨੂੰ ਇਹ ਅਪਡੇਟ ਮਿਲਣ ਵਾਲੀ ਹੈ। ਹਾਲਾਂਕਿ ਇਸ ਤੋਂ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਨਰ 6ਐਕਸ ਤੱਕ ਆਉਂਦੇ-ਆਉਂਦੇ ਇਸ ਅਪਡੇਟ ਨੂੰ ਸਮਾਂ ਲੱਗ ਸਕਦਾ ਹੈ ਅਤੇ ਇਹ 2018 ਦੀ ਸ਼ੁਰੂਆਤ 'ਚ ਇਸ ਡਿਵਾਈਸ 'ਚ ਦੇਖਣ ਨੂੰ ਮਿਲ ਸਕਦੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਆਨਰ 6ਐਕਸ ਸਮਾਰਟਫੋਨ ਨੂੰ ਐਂਡਰਾਇਡ 6.0 ਮਾਰਸ਼ਮੈਲੋ 'ਤੇ ਲਾਂਚ ਕੀਤਾ ਗਿਆ ਸੀ। ਹਾਲਾਂਕਿ ਇਸ ਸਮੇਂ ਇਹ ਸਮਾਰਟਫੋਨ ਐਂਡਰਾਇਡ ਨੂਗਟ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਆਨਰ 8 ਪ੍ਰੋ ਸਮਾਰਟਫੋਨ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਤੋ ਹੀ ਐਂਡਰਾਇਡ ਨੂਗਟ 'ਤੇ ਆਧਾਰਿਤ ਹੈ।
ਭਾਰਤ 'ਚ ਸ਼ਿਓਮੀ ਨੇ ਲਾਂਚ ਕੀਤੇ Mi ਕਾਰ ਚਾਰਜਰ ਅਤੇ Mi 2-In-1 USB ਕੇਬਲ
NEXT STORY