ਜਲੰਧਰ : ਮਾਈਕ੍ਰੋਸਾਫਟ ਨੇ ਹਾਲ ਹੀ ਵਿਚ ਆਈ. ਓ. ਐੱਸ. ਡਿਵਾਈਸਿਜ਼ ਲਈ ਵਨ ਡ੍ਰਾਈਵ ਦੀ ਨਵਾਂ ਅਪਡੇਟ ਪੇਸ਼ ਕੀਤੀ ਹੈ, ਜਿਸ ਦੇ ਨਾਲ ਵਰਡ, ਐਕਸਲ 'ਤੇ ਪਾਵਰ ਪੁਆਇੰਟ ਫਾਈਲਸ ਨੂੰ ਐਪ ਦੇ ਜ਼ਰੀਏ ਬਣਾਇਆ ਜਾ ਸਕੇਗਾ। ਹੁਣ ਇਹ ਫੀਚਰ ਐਂਡ੍ਰਾਇਡ ਯੂਜ਼ਰਸ ਲਈ ਵੀ ਪੇਸ਼ ਕਰ ਦਿੱਤਾ ਗਿਆ ਹੈ। ਐਂਡ੍ਰਾਇਡ ਫੋਨ ਯੂਜ਼ਰਸ ਲਈ ਵਨ ਡ੍ਰਾਇਵ ਦਾ ਨਵਾਂ ਅਪਡੇਟ ਜਾਰੀ ਕਰ ਦਿੱਤਾ ਗਿਆ ਹੈ। ਨਵੀਂ ਅਪਡੇਟ ਦੇ ਬਾਅਦ ਯੂਜ਼ਰਸ ਜਦੋਂ ਵੀ ਫਾਈਲ ਨੂੰ ਸ਼ੇਅਰ ਕਰਨਗੇ ਤਾਂ ਰਿਅਲ ਟਾਈਮ ਵਿਚ ਸਪੋਰਟ ਦੀ ਨੋਟਿਫਿਕੇਸ਼ ਵੀ ਮਿਲਦੀ ਰਹੇਗੀ।
ਇਸ ਦੇ ਨਾਲ ਨਵੀਂ ਅਪਡੇਟ ਵਿਚ ਨਵਾਂ ਸ਼ੇਅਰ ਪੁਆਇੰਟ ਫੀਚਰ ਐਡ ਕੀਤਾ ਗਿਆ ਹੈ, ਜੋ ਯੂਜ਼ਰਸ ਨੂੰ ਐਪ ਦੇ ਜ਼ਰੀਏ ਸ਼ੇਅਰ ਪੁਆਇੰਟ ਸਾਈਸਟ ਨੂੰ ਦੇਖਣ ਅਤੇ ਮੈਨੇਜ ਕਰਨ ਵਿਚ ਮਦਦ ਕਰੇਗਾ। ਹਾਲਾਂਕਿ ਇਹ ਫੀਚਰ ਸਿਰਫ ਵਨ ਡ੍ਰਾਇਵ ਦਾ ਬਿਜ਼ਨੈੱਸ ਵਰਜ਼ਨ ਇਸਤੇਮਾਲ ਕਰਨ ਵਾਲਿਆਂ ਲਈ ਹੀ ਹੈ।
ਆਈਫੋਨ ਵਿਚ ਇਸ ਤਰ੍ਹਾਂ ਐਡਜਸਟ ਕਰ ਸਕਦੇ ਹਾਂ ਫਲੈਸ਼ਲਾਈਟ ਦੀ ਰੌਸ਼ਨੀ
NEXT STORY