ਜਲੰਧਰ : ਐਪਲ 'ਚ ਐਡ ਹੋਣ ਵਾਲੀਆਂ ਇਮੋਜੀਜ਼ ਹੋਰ ਵੀ ਇੰਟ੍ਰਸਟਿੰਗ ਹੁੰਦੀਆਂ ਜਾ ਰਹੀਆਂ ਹਨ ਤੇ ਇੰਝ ਲੱਗ ਰਿਹਾ ਹੈ ਕਿ ਆਈ. ਓ. ਐੱਸ. 10 ਬਹੁਤ ਮਜ਼ੇਦਾਰ ਹੋਣ ਵਾਲਾ ਹੈ। ਸੋਮਵਾਰ ਨੂੰ ਕੰਪਨੀ ਵੱਲੋਂ ਨਵੀਆਂ ਇਮੋਜੀਜ਼ ਬਾਰੇ ਅਨਾਊਂਸਮੈਂਟ ਕੀਤੀ ਗਈ। ਐਪਲ ਵੱਲੋਂ 100 ਤੋਂ ਜ਼ਿਆਦਾ ਇਮੋਜੀਜ਼ 'ਚ ਬਦਲਾਵ ਕੀਤਾ ਗਿਆ ਹੈ। ਰੀ-ਡਿਜ਼ਾਈਨ ਕਰਨ ਦੇ ਨਾਲ-ਨਾਲ ਮਹਿਲਾ ਐਥਲੀਟਾਂ, ਪ੍ਰੋਫੈਸ਼ਨਲਜ਼ 'ਚ ਜੈਂਡਰ ਦੇ ਨਾਲ ਕਲਰ ਚੇਂਜ ਕਰਨ ਦੀ ਵੀ ਆਪਸ਼ਨ ਐਡ ਕੀਤੀ ਗਈ ਹੈ। ਸਤਰੰਗੀ ਫਲੈਗ ਦੇ ਨਾਲ ਅਸਲੀ ਬੰਦੂਕ ਦੀ ਜਹ੍ਹਾ ਪਾਣੀ ਵਾਲੀ ਬੰਦੂਕ ਨੂੰ ਰਿਪਲੇਸ ਕਰ ਦਿੱਤਾ ਗਿਆ ਹੈ।
ਇਸ ਤਰ੍ਹਾਂ ਐਪਲ ਇਮੋਜੀਜ਼ ਨੂੰ ਅਜਿਹਾ ਬਣਾਉਣਾ ਚਾਹੁੰਦੀ ਹੈ ਜਿਸ ਨਾਲ ਲੋਕ ਇਮੋਜੀਜ਼ ਨੂੰ ਅਸਲ ਜ਼ਿੰਦਗੀ ਨਾਲ ਜੋੜ ਕੇ ਦੇਖ ਸਕਨ। ਹੁਣ ਤੱਕ ਜ਼ਿਆਦਾਤਰ ਇਮੋਜੀਜ਼ ਦਾ ਜੈਂਡਰ ਮੇਲ ਸੀ ਜਿਸ ਨੂੰ ਬਦਲਣ ਲਈ ਹੀ ਮਹਿਲਾਵਾਂ ਦੀਆਂ ਇਮੋਜੀਜ਼ ਨੂੰ ਵੀ ਐਡ ਕੀਤਾ ਜਾ ਰਿਹਾ ਹੈ ਤੇ ਮਸ਼ਹੂਰ ਕੈਰੈਕਟਰਜ਼ ਵੀ ਐਡ ਕੀਤੇ ਗਏ ਹਨ।
ਮਾਰੂਤੀ ਦੀ ਕਾਰ ਖਰੀਦਣ ਵਾਲਿਆਂ ਲਈ ਬੁਰੀ ਖਬਰ
NEXT STORY