ਜਲੰਧਰ- ਅਮਰੀਕਾ ਟੈਕਨਾਲੋਜੀ ਕੰਪਨੀ ਐਪਲ ਦਾ ਨਵਾਂ ਆਫਿਸ ਕੈਲੀਫੋਰਨੀਆ ਦੇ ਇਕ ਸ਼ਹਿਰ ਕੁਪਰਟੀਨੋ 'ਚ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਕਿਹਾ ਜਾ ਹੈ ਕਿ ਦੁਨੀਆਂ ਦਾ ਸਭ ਤੋਂ ਸਭ ਤੋਂ ਵੱਡਾ ਈਕੋ ਫ੍ਰੈਂਡਲੀ ਆਫਿਸ ਹੈ। ਐਪਲ ਦੇ ਇਸ ਨਵੇਂ ਪੁਲਾੜ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਆਫਿਸ ਦਾ ਨਾਂ 'ਐਪਲ ਪਾਰਕ' ਰੱਖਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਇਹ ਆਫਿਸ 100 ਫੀਸਦੀ ਨਵੀਨੀਕਰਣ ਊਰਜਾ ਨਾਲ ਚੱਲੇਗਾ ਅਤੇ ਇਸ ਲਈ ਬਾਹਰ ਤੋਂ ਬਿਜਲੀ ਲੈਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ।
ਸਟੀਵ ਜਾਬਸ ਦਾ ਪੂਰਾ ਹੋਇਆ ਸੁਪਨਾ -
ਇਸ ਆਫਿਸ ਦਾ ਪੂਰਾ ਡਿਜ਼ਾਈਨ ਐਪਲ ਦੇ ਸੰਸਥਾਪਕ ਸਟੀਵ ਜਾਬਸ ਨੇ 2011 'ਚ ਬਣਾਇਆ ਸੀ। ਇਹ ਆਫਿਸ ਜਾਬਸ ਦਾ ਸੁਪਨਾ ਮੰਨਿਆ ਜਾ ਰਿਹਾ ਹੈ ਅਤੇ ਹੁਣ ਉਨ੍ਹਾਂ ਦੇ 62ਵੇਂ ਜਨਮਦਿਨ 'ਤੇ 24 ਫਰਵਰੀ ਨੂੰ ਇਹ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ। ਅਪ੍ਰੈਲ ਦੇ ਮਹੀਨੇ ਤੋਂ ਐਪਲ ਕਰਮਚਾਰੀ ਆਪਣੇ ਨਵੇਂ ਆਫਿਸ 'ਚ ਕੰਮ ਵੀ ਸ਼ੁਰੂ ਕਰ ਦੇਣਗੇ।
ਕੁਦਰਤੀ ਹਵਾ ਅਤੇ ਪ੍ਰਕਾਸ਼ ਦਾ ਪੂਰਾ ਇੰਤਜ਼ਾਮ -
ਐਪਲ ਪਾਰਕ ਨਾਂ ਇਹ ਆਫਿਸ 175 ਏਕੜ ਖੇਤਰ 'ਚ ਬਣਿਆ ਹੈ। ਇਸ 'ਚ 28 ਲੱਖ ਵਰਗਫੁੱਟ ਨਿਰਮਾਣ ਖੇਤਰ ਹੈ। ਆਫਿਸ 'ਚ ਕੁਦਰਤੀ ਹਵਾ ਅਤੇ ਪ੍ਰਕਾਸ਼ ਆਉਣ ਦੀ ਪੂਰੀ ਵਿਵਸਥਾ ਕੀਤੀ ਗਈ ਹੈ, ਜਿਸ ਦੀ ਵਜ੍ਹਾ ਤੋਂ ਸਾਲ ਦੇ ਨੌ ਮਹੀਨੇ ਆਫਿਸ 'ਚ ਏਅਰਕੰਡੀਸ਼ਨ (ਏ. ਸੀ.) ਦੀ ਜ਼ਰੂਰਤ ਵੀ ਨਹੀਂ ਹੋਵੇਗੀ।
ਭੂਚਾਲ ਨਾਲ ਨਹੀਂ ਹੋਵੇਗਾ ਨੁਕਸਾਨ -
ਇਸ ਆਫਿਸ ਦੀ ਨੀਂਹ ਨਾਲ 700 'ਬੇਸ ਆਈਸੋਲੇਸ਼ਨ' ਜੁੜੇ ਹਨ. ਜਿਸ ਨਾਲ ਭੂਚਾਲ ਦੇ ਆਉਣ 'ਤੇ ਵੀ ਇਸ ਇਮਾਰਤ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਜੇਕਰ ਭੂਚਾਲ ਦੀ ਤੀਬਰਤਾ ਕਾਫੀ ਜ਼ਿਆਦਾ ਹੋਵੇ ਤਾਂ ਹੋ ਸਕਦਾ ਹੈ ਕਿ ਕੈਂਪਸ 'ਤੇ ਥੋੜਾ ਅਸਰ ਪਵੇ। ਅਜਿਹੀ ਸਥਿਤੀ ਤੋਂ ਨਿਪਟਣ ਲਈ ਕੈਂਪਸ 'ਚ ਹਸਪਤਾਲ, ਫਾਇਰ ਹਾਊਸ, ਪੁਲਿਸ ਸਟੇਸ਼ਨ ਵਰਗੀਆਂ ਸਾਰੀਆਂ ਸੁਵਿਧਾ ਮੌਜੂਦ ਹਨ।
13 ਹਜ਼ਾਰ ਲੋਕ ਇਕੱਠੇ ਕਰ ਸਕਣਗੇ ਕੰਮ -
ਐਪਲ ਪਾਰਕ 'ਚ ਲੋਕ ਇਕੱਠੇ ਬੈਠ ਕੇ ਕੰਮ ਕਰ ਸਕਣਗੇ। ਜਿੱਥੇ ਇਕ ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ਇਕ ਆਡੀਟੋਰੀਅਮ ਵੀ ਬਣਿਆ ਗਿਆ ਹੈ, ਜਿਸ 'ਚ ਕੰਪਨੀ ਦੇ ਮਾਲਕ ਟਿਮ ਕੁਕ ਨਵੇਂ ਮੋਬਾਇਲ ਲਾਂਚ ਅਤੇ ਕੰਪਨੀ ਸੰਬੰਧੀ ਜਾਣਕਾਰੀ ਮੀਡੀਆ ਅਤੇ ਹੋਰ ਲੋਕਾਂ ਨਾਲ ਸਾਂਝੀ ਕਰਨਗੇ।
33412 ਕਰੋੜ ਰੁਪਏ ਨਾਲ ਬਣਿਆ ਹੈ ਇਹ ਆਫਿਸ -
ਐਪਲ ਪਾਰਕ ਨਾਂ ਦੇ ਇਸ ਚਾਰ ਮੰਜ਼ਿਲਾ ਇਮਾਰਤ 'ਚ ਦੁਨੀਆਂ ਦੇ ਸਭ ਤੋਂ ਵੱਡੇ 360 ਡਿਗਰੀ ਡਿਜ਼ਾਈਨ ਨਾਲ ਮੁੜੇ ਹੋਏ ਗਲਾਸ ਲਾਏ ਗਏ ਹਨ। ਆਫਿਸ 'ਚ ਕੰਮ ਕਰਨ ਵਾਲੇ ਲੋਕਾਂ ਲਈ ਇਸ 'ਚ ਜਿਮ ਵੀ ਬਣਿਆ ਹੈ। ਐਪਲ ਪਾਰਕ ਨਾਂ ਦੇ ਇਸ ਆਫਿਸ ਦੇ ਚਾਰੇ ਪਾਸੇ ਨੌ ਹਜ਼ਾਰ ਤੋਂ ਵੀ ਜ਼ਿਆਦਾ ਪੇੜ ਲਾਏ ਗਏ ਹਨ। ਆਫਿਸ ਦਾ ਕੁੱਲ ਖਰਚਾ ਲਗਭਗ 33412 ਕਰੋੜ ਰੁਪਏ (5 ਬਿਲੀਅਨ ਡਾਲਰ) ਹੈ।
250 ਰੁਪਏ 'ਚ ਸਮਾਰਟਫੋਨ ਦੇਣ ਦਾ ਦਾਅਵਾ ਪਿਆ ਮਹਿੰਗਾ, ਮਾਲਕ ਹੋਇਆ ਗ੍ਰਿਫਤਾਰ
NEXT STORY