ਜਲੰਧਰ— ਜੇਕਰ ਤੁਹਾਡੇ ਕੋਲ ਆਈਫੋਨ ਹੈ ਅਤੇ ਤੁਸੀਂ ਨਵੇਂ ਆਈ.ਓ.ਐੱਸ. ਵਰਜ਼ਨ ਦੇ ਲਾਂਚ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੁੰਦੇ ਤਾਂ ਐਪਲ ਨੇ ਤੁਹਾਡੇ ਲਈ ਆਈ.ਓ.ਐੱਸ. 10 ਦਾ ਪਬਲਿਕ ਬੀਟਾ ਵਰਜ਼ਨ ਪੇਸ਼ ਕਰ ਦਿੱਤਾ ਹੈ। ਇਸ ਨੂੰ ਤੁਸੀਂ ਆਪਣੇ ਆਈਫੋਨ 'ਚ ਇੰਸਟਾਲ ਕਰਕੇ ਚਲਾ ਸਕਦੇ ਹੋ ਅਤੇ ਨਵੇਂ ਫੀਚਰਸ ਦਾ ਆਨੰਦ ਮਾਨ ਸਕਦੇ ਹੋ।
ਜ਼ਿਕਰਯੋਗ ਹੈ ਕਿ ਪਬਲਿਕ ਬੀਟਾ ਵਰਜ਼ਨ ਅਜੇ ਪੂਰੀ ਤਰ੍ਹਾਂ ਨਾਲ ਤਿਆਰ ਨਹੀਂ ਹੈ ਅਤੇ ਇਸ ਵਿਚ ਕੁਝ ਬਗਜ਼ ਵੀ ਹੋਣਗੇ ਇਸ ਲਈ ਜੇਕਰ ਤੁਹਾਡੇ ਕੋਲ ਕੋਈ ਹੋਰ ਆਈਫੋਨ ਜਾਂ ਆਈਪੈਡ ਹੈ ਤਾਂ ਇਸ ਨੂੰ ਉਸ 'ਤੇ ਇੰਸਟਾਲ ਕਰੋ। ਇਸ ਨਾਲ ਤੁਸੀਂ ਆਈ.ਓ.ਐੱਸ. 10 ਦੇ ਫੀਚਰਸ ਨੂੰ ਵੀ ਚਲਾ ਕੇ ਦੇਖ ਸਕੋਗੇ ਅਤੇ ਕੋਈ ਪ੍ਰੇਸ਼ਾਨੀ ਵੀ ਨਹੀਂ ਹੋਵੇਗੀ।
ਆਈ.ਓ.ਐੱਸ. 10 ਬੀਟਾ 'ਚ ਮੈਸੇਜ ਅਤੇ ਲਾਕ ਸਕ੍ਰੀਨ 'ਚ ਮੁੱਕ ਅਪਡੇਟ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡਿਜ਼ਾਈਨ 'ਚ ਸੁਧਾਰ ਅਤੇ ਛੋਟੇ-ਛੋਟੇ ਨਵੇਂ ਫੀਚਰਸ ਐਡ ਕੀਤੇ ਗਏ ਹਨ। ਤੁਸੀਂ ਬੀਟਾ ਪ੍ਰੋਗਰਾਮ ਲਈ ਐਪਲ ਦੀ ਵੈੱਬਸਾਈਟ 'ਤੇ ਸਾਈਨ-ਇਨ ਕਰ ਸਕਦੇ ਹੋ।
ਮੈਕ ਓ. ਐੱਸ. ਦਾ ਬੀਟਾ ਵਰਜ਼ਨ ਆਮ ਲੋਕਾਂ ਲਈ ਹੋਇਆ ਲਾਂਚ
NEXT STORY