ਜਲੰਧਰ : ਇਸ ਸਾਲ ਸਤੰਬਰ 'ਚ ਐਪਲ ਵੱਲੋਂ 2 ਨਹੀਂ ਬਲਕਿ 3 ਨਵੇਂ ਆਈਫੋਨ ਲਾਂਚ ਕੀਤੇ ਜਾਣਗੇ। ਚਾਈਨੀਜ਼ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਵੀਬੋ ਦੀ ਕਿਪੋਰਟ ਦੇ ਮੁਤਾਬਿਕ ਐਪਲ ਆਈਫੋਨ 7 ਦਾ ਪ੍ਰੋ ਵਰਜ਼ਨ ਵੀ ਲਾਂਚ ਕੇਰਗੀ। ਜ਼ਿਕਰਯੋਗ ਹੈ ਕਿ ਆਈਫੋਨ 7 ਪ੍ਰੋ ਸਮਾਰਟਫੋਨ ਦਾ ਪ੍ਰੀਮੀਅਮ ਵਰਜ਼ਨ ਹੋਵੇਗਾ ਤੇ ਇਸ ਦੀ ਕੀਮਤ ਆਈਫੋਨ 7 ਤੋਂ 150 ਡਾਲਰ ਜ਼ਿਆਦਾ ਹੋਵੇਗੀ।
ਇਸ ਦਾ ਮਤਲਬ ਕਿ ਐਪਲ ਆਈਫੋਨ 7, ਆਈਫੋਨ 7 ਪਲੱਸ ਤੇ ਆਈਫੋਨ 7 ਪ੍ਰੋ ਲਾਂਚ ਕਰੇਗੀ। ਹਾਲਾਂਕਿ ਆਈਫੋਨ 7 ਪ੍ਰੋ ਦੇ ਫੀਚਰਜ਼ ਬਾਰੇ ਜ਼ਿਆਦਾ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਰੂਮਰਜ਼ ਹਨ ਕਿ ਇਸ 'ਚ ਡਿਊਲ ਰਿਅਰ ਕੈਮਰਾ ਤੇ ਸਮਾਰਟ ਕੁਨੈਕਟਰ ਨਾਲ ਵਾਇਰਲੈੱਸ ਚਾਰਜਿੰਗ ਫੀਚਰ ਹੋਵੇਗਾ, ਜੋ ਤੁਸੀਂ ਆਈਪੈਡ ਪ੍ਰੋ 'ਚ ਦੇਖਿਆ ਹੀ ਹੋਵੇਗਾ। ਕਈ ਲੋਕ ਇਸ ਗੱਲ ਨੂੰ ਲੈ ਕੇ ਆਕਸਾਈਟਿਡ ਹਨ ਕਿਉਂਕਿ ਐਪਲ ਆਈਫੋਨ ਸੀਰੀਜ਼ ਨੂੰ 2016 'ਚ 10 ਸਾਲ ਪੂਰੇ ਹੋਣ ਜਾ ਰਹੇ ਹਨ, ਜਿਸ ਕਰਕੇ ਐਪਲ ਆਈਫੋਨ, ਆਈਪੈਡ ਤੇ ਹੋਰ ਗੱਲਾਂ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ।
ਮਾਇਕ੍ਰੋਸਾਫਟ ਨੇ ਪੇਸ਼ ਕੀਤਾ ਗੇਮ ਆਫ ਥਰੋਂਸ ਐਕਸਬਾਕਸ ਵਨ ਦਾ ਸਪੈਸ਼ਲ ਐਡੀਸ਼ਨ
NEXT STORY