ਜਲੰਧਰ- ਇਟਾਲੀਅਨ ਮੋਟਰਸਾਈਕਲ ਨਿਰਮਾਤਾ ਕੰਪਨੀ Aprilia ਨੇ ਭਾਰਤ 'ਚ ਸਕੂਟਰ ਦਾ ਸਭ ਤੋਂ ਸਸਤਾ ਮਾਡਲ SR 150 ਲਾਂਚ ਕਰ ਦਿੱਤਾ ਹੈ ਜਿਸ ਦੀ ਕੀਮਤ 65,000 ਰੁਪਏ ਹੈ। ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਇਸ 150ਸੀਸੀ ਸਕੂਟਰ ਨੂੰ ਕੰਪਨੀ ਨੇ ਸਲੈਂਡਰ ਫਰੇਮ ਦੇ ਤਹਿਤ ਬਣਾਇਆ ਹੈ ਅਤੇ ਇਸ ਵਿਚ ਡਿਊਲ ਹੈੱਡਲਾਈਟ ਕਲਸੱਟਰ ਅਤੇ ਸਪੋਰਟ ਗ੍ਰਾਫਿਕਸ ਦਿੱਤੇ ਹਨ।
ਇੰਜਣ-
14-ਇੰਚ ਦੇ ਅਲਾਇ ਵ੍ਹੀਲਸ ਦੇ ਨਾਲ ਇਸ ਸਕੂਟਰ 'ਚ 149ਸੀਸੀ ਸਿੰਗਲ-ਸਿਲੰਡਰ ਇੰਜਣ ਲੱਗਾ ਹੈ ਜੋ 11.4bhp ਦੀ ਪਾਵਰ ਅਤੇ 11.5Nm ਦਾ ਟਾਰਕ ਪੈਦਾ ਕਰਦਾ ਹੈ। ਕੰਪਨੀ ਨੇ ਇਸ ਦੇ ਫਰੰਟ 'ਚ ਡਿਸਕ ਬ੍ਰੇਕ ਅਤੇ ਰਿਅਰ 'ਚ ਡਰੱਮ ਬ੍ਰੇਕ ਲਗਾਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਕੂਟਰ ਨੂੰ ਕੰਪਨੀ ਨੇ 90 ਫੀਸਦੀ ਲੋਕਲ ਕੰਟੈਂਟ ਨਾਲ ਬਣਾਇਆ ਹੈ। ਇਸ ਦੀ ਡਿਲੀਵਰੀ ਜਲਦੀ ਹੀ ਵੈਸਪਾ ਅਤੇ ਮੋਟੋਪਲੈਕਸ ਸ਼ੋਅਰੂਮਾਂ 'ਚ ਸ਼ੁਰੂ ਕੀਤੀ ਜਾਵੇਗੀ।
ਰੋਲਆਊਟ ਹੋਇਆ ਸ਼ਿਓਮੀ ਦਾ ਲੇਟੈਸਟ ਆਪ੍ਰੇਟਿੰਗ ਸਿਸਟਮ MIUI 8
NEXT STORY