ਜਲੰਧਰ- ਤਾਇਵਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕ ਕੰਪਨੀ ਅਸੂਸ ਨੇ ਆਪਣਾ ਨਵਾਂ ਸਮਾਰਟਫੋਨ ਜ਼ੈਨਫੋਨ ਸੈਲਫੀ ZD551KL ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ 2015 'ਚ ਲਾਂਚ ਹੋਏ ਜ਼ੈਨਫੋਨ ਸੈਲਫੀ ਦਾ ਅਪਗ੍ਰੇਡਿਡ ਵੇਰੀਅੰਟ ਹੈ। ਇਸ ਸਮਾਰਟਫੋਨ ਦੀ ਕੀਮਤ 12,999 ਰੁਪਏ ਹੈ। ਇਹ ਸਮਾਰਟਫੋਨ ਈ-ਕਾਮਰਸ ਵੈੱਬਸਾਈਟ ਐਮਾਜ਼ਾਨ ਇੰਡੀਆ 'ਤੇ ਗ੍ਰੇ, ਗੋਲਡ, ਵਾਈਟ, ਬਲੂ ਅਤੇ ਪਿੰਕ ਕਲਰ ਵੇਰੀਅੰਟ 'ਚ ਉਪਲੱਬਧ ਹੈ।
ਇਸ ਸਮਾਰਟਫੋਨ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.5-ਇੰਚ (1920x1080 ਪਿਕਸਲ) ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇ ਹੈ। ਇਸ ਸਮਾਰਟਫੋਨ 'ਚ ਕਵਾਲਕਾਮ ਸਨੈਪਡ੍ਰੈਗਨ 615 ਐੱਮ.ਐੱਸ.ਐੱਮ. 8939 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡ੍ਰੀਨੋ 405 ਜੀ.ਪੀ.ਯੂ. ਹੈ। ਅਸੂਸ ਦੇ ਇਸ ਫੋਨ 'ਚ 3 ਜੀ.ਬੀ. ਰੈਮ ਹੈ। ਫੋਨ ਦੀ ਇੰਟਰਨਲ ਸਟੋਰੇਜ 16 ਜੀ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 128 ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸੈਲਫੀ ਫੋਕਸ ਇਸ ਸਮਾਰਟਫੋਨ 'ਚ ਐੱਫ/2.2 ਅਪਰਚਰ, 88 ਡਿਗਰੀ ਵਾਈਡ ਐਂਗਲ ਲੈਂਜ਼, ਡਿਊਲ ਕਲਰ ਰਿਅਲ ਟੋਨ ਫਲੈਸ਼ ਅਤੇ ਸੈਲਫੀ ਪੈਨੋਰਮਾ ਦੇ ਨਾਲ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਉਥੇ ਹੀ ਐੱਫ/2.0 ਅਪਰਚਰ, ਆਟੋ ਲੇਜ਼ਰ ਫੋਕਸ ਲੈਂਜ਼, ਡਿਊਲ ਕਲਰ ਰਿਅਲ ਟੋਨ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ।
ਡਿਊਲ ਸਿਮ ਸਪੋਰਟ ਵਾਲਾ ਅਸੂਸ ਦਾ ਇਹ ਫੋਨ ਐਂਡ੍ਰਾਇਡ ਲਾਲੀਪਾਪ 'ਤੇ ਚੱਲਦਾ ਹੈ। ਇਸ ਫੋਨ 'ਚ 3000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਸਮਾਰਟਫੋਨ ਦਾ ਡਾਈਮੈਂਸ਼ਨ 156.5x77.2x10.8-3.9 ਮਿਲੀਮੀਟਰ ਅਤੇ ਭਾਰ 170 ਗ੍ਰਾਮ ਹੈ। 4ਜੀ ਕੁਨੈਕਟੀਵਿਟੀ ਤੋਂ ਇਲਾਵਾ ਇਹ ਸਮਾਰਟਫੋਨ ਵਾਈ-ਫਾਈ 802.11 ਬੀ/ਜੀ/ਐੱਨ/ਏਸੀ, ਬਲੂਟੁਥ ਵੀ4.0, ਜੀ.ਪੀ.ਐੱਸ, ਏ-ਜੀ.ਪੀ.ਐੱਸ., ਗਲੋਨਾਸ, ਜੀ.ਪੀ.ਆਰ.ਐੱਸ/ਐੱਜ ਅਤੇ ਮਾਈਕ੍ਰੋ-ਯੂ.ਐੱਸ.ਬੀ. ਵਰਗੇ ਸਪੋਰਟ ਦੇ ਨਾਲ ਆਉਂਦਾ ਹੈ। ਅਸੂਸ ਜ਼ੈਨਫੋਨ ਸੈਲਫੀ ZD551KL ਸਮਾਰਟਫੋਨ 'ਚ ਐਕਸਲੈਰੋਮੀਟਰ, ਈ-ਕੰਪਾਸ, ਪ੍ਰਾਕਸੀਮਿਟੀ ਸੈਂਸਰ, ਐਂਬੀਅੰਟ ਲਾਈਟ ਸੈਂਸਰ, ਜਾਇਰੋ ਸੈਂਸਰ, ਹਾਲ ਸੈਂਸਰ ਵੀ ਦਿੱਤੇ ਗਏ ਹਨ।
ਇਸ ਬਾਈਕ ਦੀ ਕੀਮਤ 'ਚ ਹੋਈ 40,000 ਰੁਪਏ ਦੀ ਕਟੌਤੀ
NEXT STORY