ਗੈਜੇਟ ਡੈਸਕ- ਸਮਾਰਟਫੋਨ ਸਾਡੀ ਜ਼ਿੰਦਗੀ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਸਮਾਰਟਫੋਨ ਦੀ ਮਦਦ ਨਾਲ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਨ ਦੇ ਨਾਲ ਹੀ ਦਫਤਰ ਦੇ ਕਈ ਕੰਮ ਕੀਤੇ ਜਾਂਦੇ ਹਨ। ਇਸ ਲਈ ਅਸੀਂ ਆਪਣੇ ਸਮਾਰਟਫੋਨ ਨੂੰ ਹਮੇਸ਼ਾ ਚਾਰਜ ਰੱਖਦੇ ਹਾਂ, ਤਾਂ ਜੋ ਉਹ ਬੰਦ ਨਾ ਹੋਵੇ ਅਤੇ ਸਾਰਿਆਂ ਨਾਲ ਸੰਪਰਕ ਬਣਿਆ ਰਹੇ। ਇਸਦੇ ਬਾਵਜੂਦ ਕਈ ਲੋਕ ਇਸ ਫੋਨ ਨੂੰ ਗਲਤ ਤਰੀਕਿਆਂ ਨਾਲ ਇਸਤੇਮਾਲ ਕਰਦੇ ਹਨ।
ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ। ਇਹ ਗਲਤੀਆਂ ਤੁਹਾਡੇ ਮੋਬਾਇਲ ਨੂੰ ਤਾਂ ਕਬਾੜ ਬਣਾ ਹੀ ਦਿੰਦੀਆਂ ਹਨ ਨਾਲ ਹੀ ਤੁਹਾਡੀ ਜਾਨ ਨੂੰ ਵੀ ਖ਼ਤਰੇ 'ਚ ਪਾ ਸਕਦੀਆਂ ਹਨ।
ਇਹ ਵੀ ਪੜ੍ਹੋ- WhatsApp ਦੀ ਵੱਡੀ ਕਾਰਵਾਈ, 71 ਲੱਖ ਤੋਂ ਵੱਧ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਜਾਣੋ ਵਜ੍ਹਾ
1. ਸਮਾਰਟਫੋਨ ਨੂੰ ਕਦੇ ਵੀ ਨਾ ਕਰੋ ਓਵਰਚਾਰਜ
ਸਮਾਰਟਫੋਨ ਨੂੰ ਕਈ ਲੋਕ ਪੂਰੀ ਰਾਤ ਚਾਰਜਿੰਗ 'ਤੇ ਲਗਾ ਕੇ ਛੱਡ ਦਿੰਦੇ ਹਨ। ਅਜਿਹਾ ਕਰਨਾ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਓਵਰ ਚਾਰਜਿੰਗ ਕਾਰਨ ਮੋਬਾਇਲ 'ਚ ਕਾਫੀ ਹੀਟ ਜਨਰੇਟ ਹੋ ਸਕਦੀ ਹੈ, ਜਿਸ ਨਾਲ ਉਸਦੀ ਬੈਟਰੀ ਫਟ ਸਕਦੀ ਹੈ ਅਤੇ ਅੱਗ ਲੱਗ ਸਕਦੀ ਹੈ।
2. ਕਮੀਜ਼ ਦੀ ਜੇਬ 'ਚ ਨਾ ਰੱਖੋ ਫੋਨ
ਸਮਾਰਟਫੋਨ ਨੂੰ ਕਮੀਜ਼ ਦੀ ਜੇਬ 'ਚ ਰੱਖਣਾ ਚਾਹੀਦਾ ਹੈ ਜਾਂ ਨਹੀਂ, ਇਸ 'ਤੇ ਕਈ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਹਾਲਾਂਕਿ, ਕਈ ਡਾਕਟਰ ਸਲਾਹ ਦਿੰਦੇ ਹਨ ਕਿ ਸਮਾਰਟਫੋਨ ਨੂੰ ਛਾਤੀ ਦੇ ਕੋਲ ਰੱਖਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਲੋਕਾਂ ਨੂੰ ਬੀਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਫੇਸਬੁੱਕ ਤੇ ਇੰਸਟਾਗ੍ਰਾਮ ਚਲਾਉਣ ਲਈ ਦੇਣੇ ਹੋਣਗੇ ਪੈਸੇ, ਚੈੱਕ ਕਰ ਲਓ 'ਰੇਟ ਲਿਸਟ'
3. ਚਾਰਜਿੰਗ ਦੌਰਾਨ ਈਅਰਫੋਨ ਨਾ ਲਗਾਓ
ਬਹੁਤ ਸਾਰੇ ਲੋਕ ਮੋਬਾਇਲ ਨੂੰ ਚਾਰਜਿੰਗ 'ਤੇ ਲਗਾ ਕੇ ਉਸ ਵਿਚ ਈਅਰਫੋਨ ਲਗਾ ਦਿੰਦੇ ਹਨ। ਅਜਿਹਾ ਕਰਕੇ ਉਹ ਚਾਰਜਿੰਗ ਦੌਰਾਨ ਕਾਲ ਕਰਦੇ ਹਨ ਜਾਂ ਫਿਰ ਮਿਊਜ਼ਿਕ ਸੁਣਦੇ ਹਨ। ਅਜਿਹਾ ਕਰਨਾ ਕਈ ਵਾਰ ਖ਼ਤਰਨਾਕ ਸਾਬਿਤ ਹੋ ਸਕਦਾ ਹੈ ਅਤੇ ਮੋਬਾਇਲ 'ਚ ਧਮਾਕਾ ਵੀ ਹੋ ਸਕਦਾ ਹੈ। ਦਰਅਸਲ, ਚਾਰਜਿੰਗ ਦੌਰਾਨ ਕਈ ਫੋਨਾਂ ਦੀ ਬੈਟਰੀ ਤੇਜ਼ ਹੀਟ ਜਨਰੇਟ ਕਰਦੀ ਹੈ। ਐਕਸਟਰਾ ਟਾਕਸ ਕਰਨ ਨਾਲ ਉਹ ਹੋਰ ਤੇਜ਼ੀ ਨਾਲ ਗਰਮ ਹੋਵੇਗਾ ਤਾਂ ਫੋਨ ਖ਼ਰਾਬ ਵੀ ਹੋ ਸਕਦਾ ਹੈ।
4. ਸੌਂਦੇ ਸਮੇਂ ਫੋਨ ਨੂੰ ਨੇੜੇ ਨਾ ਰੱਖੋ
ਬਹੁਤ ਸਾਰੇ ਰਾਤ ਨੂੰ ਸੌਂਦੇ ਸਮੇਂ ਸਿਰਹਾਣੇ ਹੇਠਾਂ ਰੱਖ ਲੈਂਦੇ ਹਨ। ਅਜਿਹਾ ਕਰਨਾ ਵੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਡਾਕਟਰਾਂ ਮੁਤਾਬਕ, ਫੋਨ 'ਚੋਂ ਨਿਕਲਣ ਵਾਲੇ ਸਿਗਨਲਸ ਤੁਹਾਡੀ ਨੀਂਦ ਨੂੰ ਵੀ ਖ਼ਰਾਬ ਕਰ ਸਕਦੇ ਹਨ।
5. ਚਾਰਜਿੰਗ ਦੌਰਾਨ ਧੁੱਪ 'ਚ ਨਾ ਰੱਖੋ ਫੋਨ
ਸਮਾਰਟਫੋਨ ਨੂੰ ਚਾਰਜਿੰਗ 'ਤੇ ਲਗਾ ਕੇ ਡਾਇਰੈਕਟ ਸੂਰਜ ਦੀ ਰੋਸ਼ਨੀ ਦੇ ਸਾਹਮਣੇ ਨਾ ਰੱਖੋ, ਨਾਲ ਹੀ ਫੋਨ ਨੂੰ ਅਜਿਹੀ ਥਾਂ 'ਤੇ ਰੱਖੋ ਜੋ ਬਹੁਤ ਗਰਮ ਹੋਵੇ। ਅਜਿਹਾ ਕਰਨ ਨਾਲ ਮੋਬਾਇਲ ਦੀ ਹੀਟਿੰਗ ਸਮੱਸਿਆ ਖਤਰਨਾਕ ਰੂਪ ਲੈ ਸਕਦੀ ਹੈ ਅਤੇ ਮੋਬਾਇਲ ਖ਼ਰਾਬ ਹੋ ਸਕਦਾ ਹੈ।
ਕੀ ਤੁਹਾਡਾ ਮੋਬਾਈਲ ਫੋਨ ਸੁਰੱਖਿਅਤ ਹੈ
NEXT STORY