ਜਲੰਧਰ- Paytm ਨੇ ਇੱਕ ਸ਼ਾਨਦਾਰ ਅਤੇ ਸਭ ਤੋਂ ਵੱਡੀ ਕੈਸ਼ਬੈਕ ਸੇਲ ਦੀ ਘੋਸ਼ਣਾ ਕੀਤੀ ਹੈ। ਇਹ ਸੇਲ 24 ਨਵੰਬਰ ਤੱਕ ਚੱਲਣ ਵਾਲੀ ਹੈ। ਇਸ ਸੇਲ 'ਚ ਤੁਹਾਨੂੰ ਧਮਾਕੇਦਾਰ ਕੈਸ਼ ਬੈਕ ਮਿਲਣ ਵਾਲਾ ਹੈ 'ਤੇ ਇਹ ਕੈਸ਼ ਤੁਹਾਨੂੰ Paytm ਪੇ.ਟੀ. ਐੱਮ ਦੇ ਰੂਪ 'ਚ ਤੇ ਨਾਂ ਕਿ ਅਸਲ ਪੈਸੇ ਦੇ ਰੂਪ 'ਚ ਮਿਲਣ ਵਾਲਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਹ ਸੇਲ ਮਹਿਜ਼ ਇਲੈਕਟ੍ਰਾਨਿਕਸ ਜਾਂ ਮੋਬਾਇਲ ਫੋਨਸ ਤੱਕ ਹੀ ਸੀਮਿਤ ਹੈ। ਇਸ ਦੇ ਨਾਲ ਹੀ ਤੁਹਾਨੂੰ ਕੁੱਝ ਆਫਰਸ ਘਰੇਲੂ ਚੀਜਾਂ , ਕੱਪੜਿਆਂ, ਰਸੋਈ ਦਾ ਸਾਮਾਨ ਆਦਿ 'ਤੇ ਵੀ ਮਿਲ ਜਾਣਗੇ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਇਸ ਸੇਲ 'ਚ ਕੈਸ਼ ਆਨ ਡਿਲਵਰੀ ਦਾ ਕੋਈ ਆਪਸ਼ਨ ਨਹੀਂ ਹੈ।
ਸ਼ੁਰੂਆਤ ਕਰਦੇ ਹਾਂ ਮੋਬਾਇਲ ਫੋਨਸ ਤੋਂ, ਤਾਂ ਇਸ ਸੇਲ ਦੇ ਦੌਰਾਨ ਇਸ ਸੈਗਮੇਂਟ 'ਚ ਤੁਹਾਨੂੰ 10,000 ਤੱਕ ਦਾ ਸ਼ਾਨਦਾਰ ਕੈਸ਼ ਬੈਕ ਮਿਲ ਰਿਹਾ ਹੈ। ਜੇਕਰ ਤੁਸੀਂ ਆਈਫੋਨ 7 (iPhone 7) 256GB ਲੈਂਦੇ ਹੋ ਤਾਂ ਤੁਹਾਨੂੰ ਇੱਥੇ 80,000 ਦੀ ਕੀਮਤ 'ਚ ਉਪਲੱਬਧ ਹੋ ਰਿਹਾ ਹੈ। ਜੇਕਰ ਤੁਸੀਂ ਇਹੀ ਫ਼ੋਨ 128GB 'ਚ ਲੈਂਦੇ ਹੋ ਤਾਂ ਤੁਹਾਨੂੰ ਇੱਥੇ 61,000 ਰੁਪਏ ਦੇ ਕਰੀਬ ਕਰੀਬ ਮਿਲ ਜਾਵੇਗਾ ਜਦੋਂ ਕਿ ਇਸ ਦੀ ਕੀਮਤ 70,000 ਰੁਪਏ ਹੈ। ਨਾਲ ਹੀ ਜੇਕਰ ਤੁਸੀ ਆਈਫੋਨ 6ਐੱਸ (iPhone 6s) 128GB ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ 61,990 'ਚ ਮਿਲ ਉਪਲੱਬਧ ਹੋ ਜਾਵੇਗਾ। ਤੁਹਾਨੂੰ ਇਨ੍ਹਾਂ ਸਾਰਿਆਂ ਫੋਨਸ 'ਤੇ ਲਗਭਗ 10,000 ਦਾ ਸ਼ਾਨਦਾਰ ਕੈਸ਼ਬੈਕ ਮਿਲ ਰਿਹਾ ਹੈ। ਆਸੂਸ ਜ਼ੈਨਫੋਨ 3 ਮੈਕਸ ਦੀ ਗੱਲ ਕਰੀਏ ਤਾਂ ਇਸ ਨੂੰ ਤੁਸੀ 12,998 'ਚ ਲੈ ਸਕਦੇ ਹੋ ਮਤਲਬ ਇਸ 'ਤੇ ਤੁਹਾਨੂੰ ਹੋਰ 500 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ। ਸੈਮਸੰਗ ਗਲੈਕਸੀ S7 ਐੱਜ਼ ਤੇ ਤੁਸੀਂ 15 ਫੀਸਦੀ ਦੇ ਡਿਸਕਾਊਂਟ ਦੇ ਨਾਲ 50,900 'ਚ ਲੈ ਸਕਦੇ ਹੋ।
ਇੰਨਾਂ ਹੀ ਨਹੀਂ paytm ਦੀ ਇਸ ਕੈਸ਼ਬੈਕ ਸੇਲ 'ਚ ਤੁਹਾਨੂੰ ਹੋਰ ਪ੍ਰੋਡਕਟਸ 'ਤੇ ਵੀ ਸ਼ਾਨਦਾਰ ਆਫਰਸ ਮਿਲ ਰਹੇ ਹਨ। ਜਿਵੇਂ ਤੁਹਾਨੂੰ ਜਿਓਨੀ, ਵਿਵੋ ਆਦਿ 'ਤੇ ਵੀ ਵਧੀਆ ਆਫਰਸ ਮਿਲ ਰਹੇ ਹਨ। ਜੇਕਰ ਤੁਸੀਂ ਜਿਓਨੀ ਦਾ S6s ਲੈਂਦੇ ਹੋ ਤਾਂ ਤੁਹਾਨੂੰ ਇਥੇ ਮਹਿਜ਼ 15,888 'ਚ ਮਿਲ ਜਾਵੇਗਾ ਯਾਨੀ ਤੁਹਾਨੂੰ ਇਸ 'ਤੇ 12% ਦਾ ਕੈਸ਼ਬੈਕ ਮਿਲ ਰਿਹਾ ਹੈ। ਵਿਵੋ ਦਾ V3 ਮੈਕਸ ਸਮਾਰਟਫ਼ੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ 20, 490 'ਚ ਮਿਲ ਜਾਵੇਗਾ ਅਤੇ ਤੁਹਾਨੂੰ ਇਸ 'ਤੇ 10 % ਤੋਂ ਇਲਾਵਾ ਕੈਸ਼ਬੈਕ ਵੀ ਮਿਲੇਗਾ।
Good News: ਰਿਲਾਇੰਸ ਨੇ ਲਾਂਚ ਕੀਤਾ ਅਨਲਿਮਟਿਡ ਵਾਇਸ ਕਾਲਿੰਗ ਪਲਾਨ
NEXT STORY