ਜਲੰਧਰ: ਇਲੈਕਟ੍ਰਾਨੀਕ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਸੋਨੀ ਇੰਡੀਆ ਪ੍ਰਾਈਵੈੱਟ ਲਿਮਟਿਡ ਨੇ ਅੱਜ ਬਲੂਟੁੱਥ ਸਪੀਕਰ SRS-X23 ਲਾਂਚ ਕੀਤਾ ਜਿਸ ਦੀ ਕੀਮਤ 9990 ਰੁਪਏ ਹੈ। ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਕਿ ਇਸ ਸਪੀਕਰ 'ਚ ਐਕਸਟ੍ਰਾਬਾਸ ਅਤੇ ਡੀ. ਐੱਸ. ਪੀ ਪ੍ਰੋਸੇਸਿੰਗ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ, ਜੋ ਅਵਾਜ਼ ਨੂੰ ਪਰਭਾਵੀ ਬਣਾਉਂਦਾ ਹੈ। ਇਸ 'ਚ ਐੱਨ. ਐੱਫ. ਸੀ ਅਤੇ ਬਲੂਟੁੱਥ ਕੁਨੈੱਕਟੀਵਿਟੀ ਦੀ ਵੀ ਸਹੂਲਤ ਦਿੱਤੀ ਗਈ ਹੈ, ਜਿਸ ਦੀ ਮਦਦ ਨਾਲ ਇਸ ਨੂੰ ਦੋ ਹੋਰ ਸਪੀਕਰਾਂ ਨਾਲ ਵੀ ਕਨੇਕਟ ਕੀਤਾ ਜਾ ਸਕਦਾ ਹੈ।
ਉਸ ਨੇ ਦੱਸਿਆ ਕਿ ਇਸ 'ਚ ਮੋਬਾਇਲ ਫੋਨ ਚਾਰਜ਼ ਕਰਨ ਦੀ ਵੀ ਸਹੂਲਤ ਹੈ, ਜਿਸ ਲਈ ਇਸ 'ਚ 8800múh ਦਾ ਪਾਵਰ ਬੈਂਕ ਦਿੱਤਾ ਗਿਆ ਹੈ। ਲਗਾਤਾਰ 24 ਘੰਟੇ ਦਾ ਪਲੇਅਬੈਕ ਦੇਣ 'ਚ ਸਮਰੱਥਾਵਾਨ ਇਹ ਸਪੀਕਰ ਲਾਲ, ਨੀਲੇ ਅਤੇ ਕਾਲੇ ਰੰਗਾਂ 'ਚ ਉਪਲੱਬਧ ਹਨ।
8500 ਰੁਪਏ ਤੋਂ ਵੀ ਸਸਤਾ ਹੋਇਆ 3ਜੀ.ਬੀ. ਰੈਮ ਵਾਲਾ ਇਹ ਸਮਾਰਟਫੋਨ
NEXT STORY