ਆਟੋ ਡੈਸਕ- ਜਾਪਾਨੀ ਕਾਰ ਨਿਰਮਾਤਾ ਕੰਪਨੀ ਹੋਂਡਾ ਜਲਦ ਹੀ ਭਾਰਤੀ ਬਾਜ਼ਾਰ 'ਚ ਨਵੀਂ ਹੋਂਡਾ ਸਿਟੀ ਨੂੰ ਲਾਂਚ ਕਰਨ ਵਾਲੀ ਹੈ। ਫੇਸਲਿਫਟ ਦੇ ਚਲਦੇ ਮੌਜੂਦਾ ਮਾਡਲ ਦੇ ਮੁਕਾਬਲੇ ਇਸ ਵਿਚ ਕਈ ਬਦਲਾਅ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਹੋਂਡਾ ਦੇ ਕਈ ਡੀਲਰਾਂ ਕੋਲ ਨਵੀਂ ਸਿਟੀ ਦੀ ਬੁਕਿੰਗਸ ਸਟਾਰਟ ਕਰ ਦਿੱਤੀ ਹੈ।
ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਵਿਚ ਕਈ ਕਾਸਮੈਟਿਕ ਅਤੇ ਮਕੈਨਿਕਲ ਅਪਡੇਟਸ ਦਿੱਤੇ ਜਾਣਗੇ। ਕਾਸਮੈਟਿਕ ਅਪਡੇਟਸ 'ਚ ਨਵੀਂ ਵੱਡੀ ਗਰਿੱਲ, ਨਵੇਂ ਅਲੌਏ ਵ੍ਹੀਲਜ਼, ਟਵਿਕਡ ਟੇਲਲੈਂਪ, ਨਵੇਂ ਅਤੇ ਅਪਡੇਟਿਡ ਫੌਗ ਲੈਂਪ ਸ਼ਾਮਲ ਕੀਤੇ ਜਾ ਸਕਦੇ ਹਨ, ਜਦਕਿ ਇਸਦੇ ਇੰਟੀਰੀਅਰ 'ਚ ਵਾਇਰਲੈੱਸ ਚਾਰਜਿੰਗ ਦਾ ਆਪਸ਼ਨ, ਵੈਂਟੀਲੇਟਿਡ ਸੀਟਾਂ ਦਿੱਤੇ ਜਾਣ ਦੀ ਸੰਭਾਵਨਾ ਹੈ। ਉੱਥੇ ਹੀ ਇਸਦੀ ਕੀਮਤ 12 ਤੋਂ 13 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ, ਹੋਂਡਾ ਵੱਲੋਂ ਨਵੀਂ ਸਿਟੀ ਲਈ ਬੁਕਿੰਗ ਸ਼ੁਰੂ ਹੋ ਗਈ ਹੈ। ਇੱਛੁਕ ਗਾਹਕ ਡੀਲਰਸ਼ਿਪ 'ਤੇ ਜਾ ਕੇ ਬੁੱਕ ਕਰਵਾ ਸਕਦੇ ਹੋ ਅਤੇ ਇਸ ਲਈ ਬੁਕਿੰਗ ਟੋਕਨ ਅਮਾਊਂਟ 5 ਤੋਂ 20 ਹਜ਼ਾਰ ਰੁਪਏ ਦੀ ਰੱਖੀ ਗਈ ਹੈ। ਲਾਂਚ ਨੂੰ ਲੈ ਕੇ ਉਮੀਦ ਹੈ ਕਿ ਇਸਨੂੰ ਦੇਸ਼ 'ਚ 2 ਮਾਰਚ ਨੂੰ ਲਾਂਚ ਕੀਤਾ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਨੇ ਪਹਿਲਾਂ ਹੀ ਇਸ ਕਾਰ ਦੀ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
Lava ਨੇ ਲਾਂਚ ਕੀਤਾ ਨਵਾਂ ਸਮਾਰਟਫੋਨ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY