ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਲੰਡਨ 'ਚ ਆਯੋਜਿਤ ਇਕ ਇਵੈਂਟ 'ਚ ਵਨਪਲੱਸ 6 ਦੇ ਲਾਂਚ ਮੌਕੇ ਸਭ ਨੂੰ ਸਰਪ੍ਰਾਈਜ਼ ਦਿੰਦੇ ਹੋਏ ਵਾਇਰਲੈੱਸ ਹੈੱਡਫੋਨ ਲਾਂਚ ਕੀਤੇ ਹਨ। ਯੂਜ਼ਰਸ ਐਕਸਪੀਰਿਅੰਸ ਨੂੰ ਆਸਾਨ ਤੇ ਬਿਹਤਰ ਬਣਾਉਂਦੇ ਹੋਏ ਕੰਪਨੀ ਨੇ ਇਹ ਨਵੇਂ ਈਅਰਫੋਨ ਲਾਂਚ ਕੀਤੇ ਹਨ ਤੇ ਹੁਣ ਇਹ ਈਅਰਫੋਨ 19 ਜੂਨ ਨੂੰ ਭਾਰਤ 'ਚ ਲਾਂਚ ਕੀਤੇ ਜਾਣਗੇ। ਵਨਪਲੱਸ ਦੇ ਇਨ੍ਹਾਂ ਵਾਇਰਲੈੱਸ ਈਅਰਫੋਨ 'ਚ ਯੂਜ਼ਰਸ ਨੂੰ ਬਿਹਤਰੀਨ ਮਿਊਜ਼ਿਕ ਕੁਆਲਟੀ ਮਿਲੇਗੀ।

USB-C ਪੋਰਟ ਦੇ ਜ਼ਰੀਏ ਇਹ ਵਾਇਰਲੈੱਸ ਈਅਰਫੋਨ ਤੇਜ਼ੀ ਨਾਲ ਚਾਰਜ ਕੀਤੇ ਜਾ ਸਕਦੇ ਹਨ। ਯੂਜ਼ਰਸ ਫਰੈਂਡਲੀ ਅਤੇ ਈਜ਼ੀ ਐਕਸਪੀਰਿਅੰਸ ਲਈ ਕੰਪਨੀ ਨੇ Bullet Earphone ਨੂੰ ਡਿਊਰੇਬਲ ਅਤੇ ਕਮਫਰਟ ਡਿਜਾਈਨ 'ਚ ਬਣਾਇਆ ਹੈ, ਜਿਸ ਨਾਲ ਯੂਜ਼ਰਸ ਆਸਾਨੀ ਨਾਲ ਗੂਗਲ ਅਸਿਸਟੈਂਟ, ਕਾਲ ਅਤੇ ਮਿਊਜ਼ਿਕ ਸੁਣ ਸਕਣ। ਇਸ ਦੀ ਖਾਸੀਅਤ ਗੱਲ ਕਰੀਏ ਤਾਂ ਇਸ 'ਚ ਮੈਗਨੇਟਿਕ ਕੰਟਰੋਲ ਫੀਚਰ ਦਿੱਤਾ ਗਿਆ ਹੈ, ਇਸ ਫੀਚਰ ਕਾਰਨ ਯੂਜ਼ਰਸ ਨੂੰ ਵਾਰ-ਵਾਰ ਮਿਊਜ਼ਿਕ ਸਟਾਪ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ।

ਮਿਊਜ਼ਿਕ ਸਟਾਪ ਕਰਨ ਲਈ ਯੂਜ਼ਰਸ ਨੂੰ ਸਿਰਫ ਮੈਗਨੇਟਿਕ ਈਅਰਫੋਨ ਨਾਲ ਜੋੜਨਾ ਹੋਵੇਗਾ ਜਿਸ ਤੋਂ ਬਾਅਦ ਮਿਊਜ਼ਿਕ ਸਟਾਪ ਹੋ ਜਾਵੇਗਾ ਅਤੇ ਮਿਊਜ਼ਿਕ ਫਿਰ ਉੱਥੇ ਹੀ ਸ਼ੁਰੂ ਹੋਵੇਗਾ। ਬੈਟਰੀ ਬੈਅਕਪ ਅਤੇ ਫਾਸਟ ਚਾਰਜਿੰਗ ਦੀ ਗੱਲ ਕਰੀਏ ਤਾਂ ਇਹ ਈਅਰਫੋਨ ਸਿਰਫ 10 ਮਿੰਟ 'ਚ ਚਾਰਜ ਹੋ ਕੇ 5 ਘੰਟੇ ਦਾ ਬੈਟਰੀ ਬੈਕਅਪ ਦੇਣਗੇ। ਮਿਊਜ਼ਿਕ ਅਤੇ ਕਾਲ ਨਾਲ ਇਸ ਬੁਲੇਟ ਈਅਰਫੋਨ 'ਚ ਗੂਗਲ ਅਸਿਸਟੈਂਟ ਦੇ ਫੀਚਰ ਨਾਲ ਆਸਾਨੀ ਨਾਲ ਐਕਸੈਸ ਕੀਤਾ ਜਾ ਸਕਦਾ ਹੈ।

ਪਾਣੀ ਤੇ ਮੀਂਹ 'ਚ ਭਿੱਜਣ ਦੇ ਖਤਰੇ ਨੂੰ ਧਿਆਨ 'ਚ ਰੱਖਦੇ ਹੋਏ ਵਨਪਲੱਸ ਨੇ ਆਪਣੇ ਇਨ੍ਹਾਂ ਈਅਰਫੋਨ ਨੂੰ ਪੂਰੀ ਤਰ੍ਹਾਂ ਨਾਲ ਵਾਟਰ ਰੇਸਿਸਟੈਂਟ ਬਣਾਇਆ ਹੈ ਤਾਂ ਕਿ ਆਸਾਨੀ ਨਾਲ ਇਨ੍ਹਾਂ ਦਾ ਇਸਤੇਮਾਲ ਕੀਤਾ ਜਾ ਸਕੇ। ਭਾਰਤ 'ਚ ਇਸ ਦੀ ਕੀਮਤ 3,999 ਰੁਪਏ ਹੋਵੇਗੀ ਅਤੇ ਇਸ ਨੂੰ ਵਨਪਲੱਸ ਤੇ ਐਮਾਜ਼ਾਨ ਵੈੱਬਸਾਈਟ ਤੋਂ ਆਸਾਨੀ ਨਾਲ ਖਰੀਦਿਆਂ ਜਾ ਸਕੇਗਾ।
ਖੋਜ ਅਤੇ ਬਚਾਅ ਦੇ ਕੰਮਾਂ ਲਈ NASA ਨੇ ਬਣਾਇਆ ਮਨੁੱਖ ਰਹਿਤ ਡਰੋਨ
NEXT STORY