ਜਲੰਧਰ— ਫੋਨ ਨਿਰਮਾਤਾ ਕੰਪਨੀ ਐਪਲ ਇਸ ਸਾਲ ਆਈਫੋਨ ਦਾ ਅਗਲਾ ਵਰਜਨ ਆਈਫੋਨ 8 ਨੂੰ ਮਾਰਕੀਟ 'ਚ ਲਾਂਚ ਕਰੇਗੀ। ਆਈਫੋਨ 8 ਦੇ ਸਪੈਸਿਫਿਕੇਸ਼ਨ ਅਤੇ ਫੀਚਰ ਦੇ ਨਾਲ ਲਾਂਚ ਡੇਟ ਜੁੜੀ ਕਈ ਜਾਣਕਾਰੀਆਂ ਸਾਹਮਣੇ ਆ ਚੁੱਕਿਆਂ ਹਨ। ਹੁਣ ਤੱਕ ਸਾਹਮਣੇ ਆਈ ਇਸ ਖਬਰ ਦੇ ਮੁਤਾਬਕ ਇਸ ਸਾਲ ਆਈਫੋਨ 8 ਸਤੰਬਰ ਦੀ ਬਜਾਏ ਅਕਤੂਬਰ ਜਾਂ ਨਵੰਬਰ 'ਚ ਲਾਂਚ ਹੋਵੇਗਾ। ਨਾਲ ਹੀ ਇਸ 'ਚ ਕਈ ਫੀਚਰਸ ਵੀ ਦੇਖਣ ਨੂੰ ਮਿਲਣਗੇ। ਉੱਥੇ, ਹੁਣ ਮੰਨਿਆ ਜਾ ਰਿਹਾ ਹੈ ਕਿ ਸ਼ੁਰੂਆਤ 'ਚ ਐਪਲ ਆਈਫੋਨ 8 ਸਮਾਰਟਫੋਨ ਦੇ 3-4 ਲੱਖ ਯੂਨਿਟ ਵੀ ਸੇਲ ਲਈ ਉਪਲੱਬਧ ਕਰਵਾਏ ਜਾਣਗੇ। ਕਿਹਾ ਜਾ ਰਿਹਾ ਹੈ ਕਿ ਇਸ ਡਿਵਾਈਸ 'ਚ Oled ਡਿਸਪਲੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਲਈ 3-4 ਲੱਖ ਯੂਨਿਟ ਹੀ ਸੇਲ ਲਈ ਉਪਲੱਬਧ ਕਰਵਾਏ ਜਾਣਗੇ। ਖਬਰਾਂ ਮੁਤਾਬਕ ਉਦਯੋਗ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਸੈਮਸੰਗ ਨੇ ਆਪਣੇ Oled ਡਿਸਪਲੇ ਸਪਲਾਈ ਦੇ ਸਬੰਧ 'ਚ ਪੂਰੀ ਤਰ੍ਹਾਂ ਐਪਲ ਦਾ ਸਮੱਰਥਨ ਕਰਨ ਦਾ ਦਾਅਵਾ ਕੀਤਾ ਹੈ, ਜਦਕਿ ਸਤੰਬਰ 'ਚ ਆਈਫੋਨ 8 ਸਮਾਰਟਫੋਨ ਦੀ 3-4 ਲੱਖ ਯੂਨਿਟ ਸ਼ਿਪਿੰਗ ਲਈ ਤਿਆਰ ਹੋਵੇਗੀ। ਇਸ ਦੇ ਇਲਾਵਾ, Oled ਡਿਸਪਲੇ ਪੈਨਲਾਂ ਦੀ ਲਿਮਟਿਡ ਸਪਲਾਈ ਦੀ ਵਜ੍ਹਾਂ ਨਾਲ ਐਪਲ 2017 ਦੇ ਆਖੀਰ ਤੱਕ 50-60 ਲੱਖ ਆਈਫੋਨ 8 ਸਮਾਰਟਫੋਨ ਦੀ ਸੇਲ ਲਈ ਟੀਚੇ ਨੂੰ ਹਾਸਲ ਕਰਨਾ ਮੁਸ਼ਕਲ ਹੋ ਜਾਵੇਗਾ। ਸਾਹਮਣੇ ਆਈ ਖਬਰਾਂ ਮੁਤਾਬਕ ਆਈਫੋਨ 8 ਦੇ ਡਿਜਾਈਨ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਐਪਲ ਇਸ ਵਾਰ ਆਲ ਮੇਟਲ ਡਿਜਾਈਨ ਨੂੰ ਹਟਾ ਕੇ ਗਲਾਸ ਬੈਕ ਪੈਨਲ ਦੀ ਵਰਤੋਂ ਕਰ ਸਕਦੀ ਹੈ। ਆਈਫੋਨ 8 'ਚ ਵਾਇਰਲੈਸ ਚਾਰਜਿੰਗ ਸਪੋਰਟ ਉਪਲੱਬਧ ਹੋਵੇਗਾ। ਉੱਥੇ, ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਫੌਕਸਕੋਨ ਨੇ ਆਈਫੋਨ 'ਚ ਵਾਇਰਲੈਸ ਸਪੋਰਟ ਲਈ ਜਰੂਰੀ ਕੰਪੋਨੈਂਟ ਬਨਾਣੇ ਵੀ ਸ਼ੁਰੂ ਕਰ ਦਿੱਤੇ ਹਨ। ਨਿੱਕੀ ਏਸ਼ੀਅਨ ਰਿਵਿਯੂ ਦੀ ਰਿਪਰੋਟ ਮੁਤਾਬਕ ਆਈਫੋਨ 8 'ਚ ਵਰਤੀ ਜਾਣ ਵਾਲੀ ਵਾਇਰਲੈਸ ਚਾਰਜਿੰਗ ਦੀ ਸੁਵਿਧਾ ਸਿਰਫ ਪ੍ਰੀਮੀਅਮ ਵੇਰੀਅੰਟ ਲਈ ਹੀ Exclusive ਹੋ ਸਕਦੀ ਹੈ। ਇਸ ਦੇ ਨਾਲ ਹੀ ਆਈਫੋਨ 8 ਦੇ ਕੈਮਰਾ ਮਾਡਿਊਲ ਪ੍ਰਾਇਮਸੈਂਸ ਨਾਲ 3ਡੀ ਸੈਸਿੰਗ ਤਕਨੀਕ ਦੀ ਵਰਤੋਂ ਕਰ ਸਕਦੀ ਹੈ। ਐਪਲ ਦੀ ਯੋਜਨਾ ਡਿਸਪਲੇ ਦੇ ਥੱਲੇ ਇਮਬੇਡੇਡ ਫਿੰਗਪ੍ਰਿੰਟ ਸੈਂਸਰ ਨਾਲ ਨਵੀਨਤਮ ਮਾਈਕ੍ਰੋ led ਗਲਾਸ ਦੀ ਵਰਤੋਂ ਕਰਨ ਦੀ ਹੈ। ਹਾਲਾਂਕਿ ਰਿਪੋਰਟ ਮੁਤਾਬਕ ਐਪਲ ਨੇ ਇਸ ਪ੍ਰੋਸੈਸਰ 'ਚ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਫੋਨ 8 ਦੇ ਅਗਲੇ ਫੀਚਰ ਦੀ ਗੱਲ ਕਰੀਏ ਤਾਂ ਕੰਪਨੀ ਦੁਆਰਾ ਆਈਫੋਨ 7 ਪਲੱਸ 'ਚ ਡਿਊਲ ਕੈਮਰਾ ਸੈਟਅਪ ਦੀ ਵਰਤੋਂ ਕੀਤੀ ਗਈ ਸੀ, ਜਦਕਿ ਆਈਫੋਨ 8 'ਚ ਉਮੀਦ ਹੈ ਕਿ ਇਹ ਡਿਊਲ ਕੈਮਰਾ ਵਰਟਿਕਲ ਆਕਾਰ 'ਚ ਉਪਯੋਗ ਹੋਵੇਗਾ। ਵਰਟੀਕਲ ਕੈਮਰੇ ਦੀ ਵਰਤੋਂ ਕਰ ਐਪਲ ਦੀ ਯੋਜਨਾ ਏ.ਆਰ ਅਤੇ 3ਡੀ ਫੋਟੋਗ੍ਰਾਫੀ ਦੇ ਖੇਤਰ 'ਚ ਪ੍ਰਵੇਸ਼ ਕਰਨ ਦੀ ਹੈ।
ਆਖਰਕਾਰ ਗੂਗਲ ਨੇ ਬੰਦ ਕੀਤਾ Google Talk
NEXT STORY