ਨਿਊਯਾਰਕ- ਬਜ਼ੁਰਗ ਲੋਕਾਂ ਦੇ ਜ਼ਖਮ ਭਰਨ 'ਚ ਬਹੁਤ ਸਮਾਂ ਲੱਗਦਾ ਹੈ, ਸਮੇਂ ਦੇ ਨਾਲ ਚਮੜੀ ਦੀਆਂ ਕੋਸ਼ਿਕਾਵਾਂ ਅਤੇ ਇਮਿਊਨ ਸਿਸਟਮ ਦੇ ਸੰਚਾਰ 'ਚ ਰੁਕਾਵਟ ਆਉਂਦੀ ਹੈ ਜਿਸ ਕਾਰਨ ਅਜਿਹਾ ਦੇਖਣ ਨੂੰ ਮਿਲਦਾ ਹੈ। ਉਮਰ ਦੇ ਨਾਲ ਚੂਹਿਆਂ ਦੀ ਚਮੜੀ 'ਚ ਆਉਣ ਵਾਲੀ ਅਣੂ ਤਬਦੀਲੀ ਦੀ ਜਾਂਚ ਤੋਂ ਬਾਅਦ ਖੋਜਕਾਰਾਂ ਨੇ ਇਸ ਸਰੀਰਕ ਪਹੇਲੀ ਨੂੰ ਸੁਲਝਾਇਆ ਹੈ।
ਸੇਲ ਜਨਰਲ 'ਚ ਛਪੇ ਅਧਿਐਨ ਮੁਤਾਬਕ ਅਮਰੀਕਾ ਦੀ ਰਾਕਫੇਲਰ ਯੂਨੀਵਰਸਿਟੀ ਦੇ ਐਲੇਨ ਫੁਚਸ ਨੇ ਕਿਹਾ ਕਿ ਜ਼ਖਮ ਹੋਣ ਤੋਂ ਕੁਝ ਦਿਨਾਂ ਦੇ ਅੰਦਰ ਕੋਸ਼ਿਕਾਵਾਂ ਜ਼ਖਮ ਦੇ ਕਰੀਬ ਜਾਂਦੀਆਂ ਹਨ, ਇਹ ਇਕ ਅਜਿਹੇ ਪ੍ਰਕਿਰਿਆ ਹੈ ਜਿਸ ਵਿਚ ਨਿਕਟਵਰਤੀ ਅਣੂ ਕੋਸ਼ਿਕਾਵਾਂ ਦੇ ਨਾਲ ਤਾਲਮੇਲ ਦੀ ਲੋੜ ਹੁੰਦੀ ਹੈ। ਫੁਚਸ ਨੇ ਕਿਹਾ ਕਿ ਸਾਡੇ ਪ੍ਰਯੋਗ 'ਚ ਇਹ ਗੱਲ ਨਿਕਲਕੇ ਸਾਹਮਣੇ ਹੈ ਕਿ ਵਧਦੀ ਉਮਰ ਦੇ ਨਾਲ ਚਮੜੀ ਕੋਸ਼ਿਕਾਵਾਂ ਅਤੇ ਅਣੂ ਕੋਸ਼ਿਕਾਵਾਂ ਦੇ ਸੰਚਾਰ 'ਚ ਰੁਕਾਵਟ ਨਾਲ ਇਹ ਪ੍ਰਕਿਰਿਆ ਹੌਲੀ ਪੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਨਵੀਂ ਖੋਜ ਬਜ਼ੁਰਗ ਲੋਕਾਂ 'ਚ ਜ਼ਖਮ ਨੂੰ ਠੀਕ ਕਰਨ ਲਈ ਇਲਾਜ ਦੇ ਨਵੇਂ ਤਰੀਕੇ ਦਾ ਪਤਾ ਲਗਾਉਣ 'ਤੇ ਜ਼ੋਰ ਦਿੰਦਾ ਹੈ।
ਪੈਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਣਗੀਆਂ ਇਹ ਐਪਸ
NEXT STORY