ਜਲੰਧਰ- ਲਾਸ ਵੇਗਾਸ 'ਚ ਚੱਲ ਰਹੇ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ (CES) 2018 'ਚ ਸੈਮਸੰਗ ਐਕਸਪੈਰੀਮੈਂਟਲ ਆਰਮ ਕੋਰੀਅਨ-ਬੈਸਡ Innomdle Lab ਆਪਣੇ Smart Strap ਦੇ ਰਿਟੇਲ ਵਰਜ਼ਨ ਨੂੰ ਪੇਸ਼ ਕੀਤਾ ਹੈ। Sgnl ਇਕ ਸਮਾਰਟ ਸਟ੍ਰੈਪ ਹੈ, ਜੋ ਕਿ ਸਮਾਰਟਫੋਨ ਨਾਲ ਕਨੈਕਟ ਹੋ ਜਾਂਦਾ ਹੈ ਅਤੇ ਬਲੂਟੁੱਥ ਦੀ ਮਦਦ ਨਾਲ ਤੁਸੀਂ ਫੋਨ ਕਾਲ ਨੂੰ ਆਪਣੀ ਫਿੰਗਰ ਟਿਪ ਦੀ ਮਦਦ ਨਾਲ ਪਿਕ ਕਰ ਸਕਦੇ ਹੋ। ਜਾਣਕਾਰੀ ਦੇ ਅਨੁਸਾਰ ਇਸ ਡਿਵਾਈਸ ਨੂੰ ਵਿਕਰੀ ਲਈ ਮਾਰਚ ਮਹੀਨੇ 'ਚ ਪੇਸ਼ ਕੀਤਾ ਜਾਵੇਗਾ।
ਇਸ ਤਰ੍ਹਾਂ ਕਰੇਗਾ ਕੰਮ -
ਯੂਜ਼ਰ ਨੂੰ ਸਭ ਤੋਂ ਪਹਿਲਾਂ ਇਸ ਨੂੰ ਆਪਣੇ ਸਮਾਰਟਫੋਨ ਨਾਲ ਪੇਅਰ ਕਰਨਾ ਹੋਵੇਗਾ ਅਤੇ ਇਸ ਨੂੰ ਗੁੱਟ 'ਤੇ ਪਹਿਨਣਾ ਹੋਵੇਗਾ। ਫੋਨ ਨਾਲ ਪੇਅਰ ਕਰਨ ਤੋਂ ਬਾਅਦ ਮੋਬਾਇਲ ਆਉਣ 'ਤੇ ਤੁਸੀਂ ਆਪਣੇ ਫਿੰਗਰ ਨੂੰ ਕੰਨ ਦੇ ਕੋਲ ਲਿਜਾ ਕੇ ਗੱਲ-ਬਾਤ ਕਰ ਸਕਦੇ ਹੋ।
ਕਾਲ ਆਉਣ 'ਤੇ ਇਹ ਡਿਵਾਈਸ ਵਾਈਬ੍ਰੇਟ ਕਰਦਾ ਹੈ ਅਤੇ ਸਟ੍ਰੈਪ 'ਚ ਦਿੱਤੇ ਗਏ ਬਟਨ ਨੂੰ ਸਿਰਫ ਪ੍ਰੈੱਸ ਕਰਨਾ ਹੁੰਦਾ ਹੈ। ਇਸ ਨੂੰ ਪ੍ਰੈੱਸ ਕਰ ਕੇ ਆਪਣੀ ਫਿੰਗਰਪ੍ਰਿੰਟ ਕੰਨ ਕੋਲ ਲੈ ਕੇ ਜਾਣਾ ਹੋਵੇਗਾ ਅਤੇ ਇਸ ਤੋਂ ਬਾਅਦ ਤੁਸੀਂ ਆਸਾਨੀ ਨਾਲ ਗੱਲ ਕਰ ਸਕਦੇ ਹੋ। ਇਸ ਡਿਵਾਈਸ ਤੋਂ ਬਾਅਦ ਯੂਜ਼ਰਸ ਨੂੰ ਕਿਸੇ ਈਅਰਫੋਨ ਦੀ ਜ਼ਰੂਰਤ ਨਹੀਂ ਹੋਵੇਗੀ।
CES 2018: ਤੁਹਾਡੀ ਸਿਹਤ ਦਾ ਧਿਆਨ ਰੱਖੇਗੀ ਇਹ ਸਮਾਰਟ ਬੋਤਲ
NEXT STORY