ਜਲੰਧਰ—ਅੱਜ-ਕੱਲ ਘਰ 'ਚ ਕਈ ਇਲੈਕਟ੍ਰਾਨਿਕ ਗੈਜੇਟਜ਼ ਮੌਜੂਦ ਹੁੰਦੇ ਹਨ, ਜਿਨ੍ਹਾਂ ਨਾਲ ਰਿਮੋਟ ਦਿੱਤਾ ਜਾਂਦਾ ਹੈ। ਘਰ 'ਚ ਇਨ੍ਹੇਂ ਜ਼ਿਆਦਾ ਰਿਮੋਟ ਹੋ ਜਾਂਦੇ ਹਨ ਕਿ ਕਦੇ-ਕਦੇ Confusion ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਜਰੂਰਤ ਹੈ Universal ਰਿਮੋਟ ਦੀ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਦਾ ਰਿਮੋਟ ਕਿੱਥੋਂ ਲਿਆਇਆ ਜਾਵੇ ਜੋ ਸਾਰੇ ਗੈਜੇਟਜ਼ ਨੂੰ ਕੰਟਰੋਲ ਕਰਦਾ ਹੈ। ਇਸ ਦੇ ਚੱਲਦੇ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਦੇ ਜਰੀਏ ਤੁਸੀਂ ਆਪਣੇ ਸਮਾਰਟਫੋਨ ਨੂੰ ਰਿਮੋਟ ਕੰਟਰੋਲ ਦੀ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਇਸ ਦਾ ਮਤਲਬ ਇਕ ਰਿਮੋਟ ਕੰਟਰੋਲ ਨਾਲ ਟੀ.ਵੀ, ਮਿਊੁਜ਼ਿਕ ਸਿਸਟਮ ਦੇ ਇਲਾਵਾ ਉਹ ਸਾਰੇ ਡਿਵਾਈਸ ਕਟੰਰੋਲ ਕੀਤੇ ਜਾ ਸਕਦੇ ਹਨ, ਜਿਨ੍ਹਾਂ ਲਈ ਵੱਖ-ਵੱਖ ਰਿਮੋਟ ਕੰਟਰੋਲ ਦੀ ਜਰੂਰਤ ਪੈਂਦੀ ਹੈ। ਇਸ 'ਚ ਅਸੀਂ ਤੁਹਾਨੂੰ ਟੀ.ਵੀ ਨੂੰ ਕੰਟਰੋਲ ਕਰਨ ਦਾ ਤਰੀਕਾ ਦੱਸਣ ਜਾ ਰਹੇ ਹਾਂ।
ਇਸ ਦੇ ਲਈ ਯੂਜ਼ਰਸ ਕੋਲ ਐਂਡ੍ਰਾਇਡ ਜਾਂ ਸਮਾਰਟ ਟੀ.ਵੀ ਹੋਣਾ ਚਾਹੀਦਾ ਹੈ। ਯੂਜ਼ਰਸ ਨੂੰ ਗੁਗਲ ਪਲੇਅ ਸਟੋਰ ਤੋਂ ਐਂਡ੍ਰਾਇਡ ਟੀ.ਵੀ ਰਿਮੋਟ ਕੰਟਰੋਲ ਐਪ ਡਾਊਨਲੋਡ ਕਰਕੇ ਇੰਸਟਾਲ ਕਰਨੀ ਹੋਵੇਗੀ।
ਵਾਈ-ਫਾਈ ਨੈਟਵਰਕ 'ਚ ਐਪ ਨੂੰ ਇਸ ਤਰ੍ਹਾਂ ਕਰੋ ਕੁਨੈਕਟ
1. ਟੀ.ਵੀ ਅਤੇ ਫੋਨ ਨੂੰ ਵਾਈ-ਫਾਈ ਨਾਲ ਕੁਨੇਕਟ ਕਰੋ।
2. ਇਸ ਤੋਂ ਬਾਅਦ ਫੋਨ 'ਚ Andriod TV Remote Control ਐਪ ਨੂੰ ਓਪਨ ਕਰੋ।
3. ਇਸ ਤੋਂ ਟੀ.ਵੀ ਦਾ ਨਾਮ ਸਲੈਕਟ ਕਰੋ।
4. ਜਿਵੇਂ ਹੀ ਤੁਸੀਂ ਫੋਨ 'ਚ ਟੀ.ਵੀ ਦਾ ਨਾਮ ਸਲੈਕਟ ਕਰੋਗੇ ਤਾਂ ਤੁਹਾਡੇ ਟੀ.ਵੀ ਉੱਤੇ ਇਕ ਪਿਨ ਆਵੇਗਾ। ਇਸ ਨੂੰ ਫੋਨ ਐਂਟਰ ਕਰਨਾ ਹੋਵੇਗਾ।
5. ਹੁਣ ਪੇਅਰ 'ਤੇ ਕਲਿਕ ਕਰੋ। ਅਜਿਹਾ ਕਰਨ ਉੱਤੇ ਫੋਨ ਟੀ.ਵੀ ਨਾਲ ਕੁਨੈਕਟ ਹੋ ਜਾਵੇਗਾ।
ਬਲੂਟੂਥ ਦੀ ਮਦਦ ਨਾਲ ਇਸ ਤਰ੍ਹਾਂ ਕਰੋ ਕੁਨੈਕਟ
1. ਜੇਕਰ ਤੁਹਾਡੇ ਕੋਲ ਵਾਈ-ਫਾਈ ਕੁਨੈਕਸ਼ਨ ਨਹੀਂ ਹੈ ਤਾਂ ਤੁਸੀਂ ਬਲੂਟੂਥ ਦਾ ਇਸਤੇਮਾਲ ਕਰ ਸਕਦੇ ਹੋ।
2. ਫੋਨ ਦਾ ਬਲੂਟੂਥ ਆਨ ਕਰਕੇ ਐਪ ਨੂੰ ਓਪਨ ਕਰੋ।
3.ਜੇਕਰ ਤੁਹਾਨੂੰ ਫੋਨ 'ਚ ਵਾਈ-ਫਾਈ ਦਾ Error ਦਿਖਾਈ ਦਿੰਦਾ ਹੈ ਤਾਂ ਕੁਝ ਦੇਰ ਇੰਤਜ਼ਾਰ ਕਰੋ।
4. ਇਸ ਤੋਂ ਬਾਅਦ ਫੋਨ 'ਚ ਵਾਈ-ਫਾਈ ਦਾ ਨਾਮ ਦਿਖਾਈ ਦੇਵੇਗਾ। ਇਸ 'ਤੇ ਕਲਿਕ ਕਰੋ।
5. ਹੁਣ ਫੋਨ 'ਚ ਇਕ ਬਲੂਟੂਥ ਨੋਟਿਫਿਕੈਸ਼ਨ ਆਵੇਗਾ ਜੋ ਪੇਅਰ ਕਰਨ ਲਈ ਕਹਿਗਾ। ਪੇਅਰ ਆਪਸ਼ਨ ਨੂੰ ਚੁਣੋ। ਇਸ ਤਰ੍ਹਾਂ ਕਰਨ ਨਾਲ ਤੁਹਾਡਾ ਟੀ.ਵੀ ਫੋਨ ਨਾਲ ਕੁਨੈਕਟ ਹੋ ਜਾਵੇਗਾ।
ਪ੍ਰਭੂ ਦਾ ਰੇਲ ਯਾਤਰੀਆਂ ਨੂੰ ਤੋਹਫਾ, ਹੁਣ ਟਿਕਟ ਬੁੱਕ ਕਰਵਾਉਣ ਲਈ ਨਹੀਂ ਲੱਗਣਾ ਪਵੇਗਾ ਲੰਬੀਆਂ ਲਾਈਨਾਂ 'ਚ
NEXT STORY