ਜਲੰਧਰ-ਬਲੈਕਬੇਰੀ ਲਿਮਟਿਡ ਕੰਪਨੀ ਦਾ ਕਹਿਣਾ ਹੈ ਕਿ ਉਹ ਆਪਣੀ ਇਨਕ੍ਰਿਪਸ਼ਨ ਟੈਕਨਾਲੋਜੀ ਸਪਾਈ-ਪਰੂਫ ਦੀ ਵਰਤੋਂ ਸੈਮਸੰਗ ਟੈਬਲੇਟ 'ਚ ਕਰਨ ਜਾ ਰਹੀ ਹੈ। ਇਕ ਜਾਣਕਾਰੀ ਦੇ ਮੁਤਾਬਿਕ ਸੈਮਸੰਗ ਟੈਬਲੇਟ 'ਚ ਇਸ ਟੈਕਨਾਲੋਜੀ ਦੀ ਵਰਤੋਂ ਲਈ ਜਰਮਨ ਸਰਕਾਰ ਏਜੰਸੀ ਵੱਲੋਂ ਕਲਾਸੀਫਾਇਡ ਇੰਫਾਰਮੇਸ਼ਨ ਨਾਲ ਡੀਲ ਕੀਤੀ ਗਈ ਹੈ। ਕਨੇਡੀਅਨ ਕੰਪਨੀ ਦੇ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਸੈਮਸੰਗ ਗਲੈਕਸੀ ਟੈਬ ਐੱਸ2 'ਚ ਬਲੈਕਬੇਰੀ ਦੇ ਸਿਕਿਓਸਮਾਰਟ ਦੂਆਰਾ ਇਕ ਸਿਕਿਓਰਟੀ ਕਾਰਡ ਅਤੇ ਇਨਕ੍ਰਿਪਸ਼ਨ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਸਰਟੀਫਿਕੇਸ਼ਨ ਸਾਫਟਵੇਅਰ ਡਵੈਲਪ ਕੀਤਾ ਗਿਆ ਹੈ ਜੋ ਸਟੋਰ ਕੀਤੇ ਗਏ ਡਾਟਾ ਨੂੰ ਸਿਕਿਓਟੈਬਲੇਟ ਤੋਂ ਟ੍ਰਾਂਸਫਰ ਕਰ ਕੇ ਲਾਕ ਕਰ ਦਵੇਗਾ। ਨਾਕਸ ਇਕ ਸੈਮਸੰਗ ਸਿਕਿਓਰਿਟੀ ਪ੍ਰੋਡਕਟ ਹੈ ਜਿਸ ਨੂੰ ਇਸ 'ਚ ਸ਼ਾਮਿਲ ਕੀਤਾ ਗਿਆ ਹੈ।
ਕੈਨੇਡੀਅਨ ਬਲੈਕਬੇਰੀ, ਇਕ ਸਮਾਰਟਫੋਨ ਪਾਇਨੀਅਰ ਵੱਲੋਂ ਸਿਕਿਓਰਟੀ ਅਤੇ ਪ੍ਰੋਡਕਟੀਵਿਟੀ ਸਾਫਟਵੇਅਰ ਲਈ ਫੋਕਸ ਬਣਾਉਣ ਦੀ ਮੰਗ ਕੀਤੀ ਗਈ ਸੀ। ਸੈਮਸੰਗ ਗਲੈਕਸੀ ਟੈਬ ਐੱਸ2 'ਚ ਇਕ 2048x1536 ਪਿਕਸਲ ਰੇਜ਼ੋਲੁਸ਼ਨ ਦੇ ਨਾਲ ਇਕ 9.7 ਇੰਚ ਦੀ QXGA ਡਿਸਪਲੇ ਦਿੱਤੀ ਗਈ ਹੈ। ਸੈਮਸੰਗ ਵੱਲੋਂ ਇਸ ਟੈਬਲੇਟ ਲਈ ਸੁਪਰ ਏ.ਐੱਮ.ਓ.ਐੱਲ.ਈ.ਡੀ. ਪੈਨਲ ਦੀ ਵਰਤੋਂ ਕੀਤੀ ਗਈ ਹੈ। ਇਸ 'ਚ ਇਕ ਓਕਟਾ-ਕੋਰ ਚਿੱਪਸੈੱਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 3ਜੀਬੀ ਰੈਮ ਅਤੇ 32 ਜੀਬੀ ਸਟੋਰੇਜ ਵੀ ਦਿੱਤੀ ਜਾ ਰਹੀ ਹੈ ਜਿਸ ਨੂੰ ਮੈਮੋਰੀ ਕਾਰਡ ਦੀ ਵਰਤੋਂ ਨਾਲ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਬਲੈਕਬੇਰੀ ਵੱਲੋਂ ਜਰਮਨ ਏਜੰਸੀ ਨਾਲ ਕੀਤੀ ਗਈ ਡੀਲ ਨੂੰ ਲੈ ਕੇ ਕੁੱਝ ਵੀ ਸਪਸ਼ੱਟ ਨਹੀਂ ਕੀਤਾ ਗਿਆ ਹੈ।
ਐਮੇਜ਼ਾਨ ਦੇ 'ਇਸ਼ਾਰਿਆਂ' 'ਤੇ ਚੱਲਣਗੇ ਲਿਨੋਵੋ ਦੇ ਕੰਪਿਊਟਰ
NEXT STORY